ਫਿਰੋਜ਼ਪੁਰ—ਸਰਹੱਦੀ ਖੇਤਰ ਵਿਚ 3 ਅਣਜਾਣ ਲੁਟੇਰਿਆਂ ਨੇ ਤੇਜਧਾਰ ਹਥਿਆਰਾਂ ਨਾਲ ਕਿਸਾਨ ਉੱਤੇ ਹਮਲਾ ਕਰਨ ਦੀ ਸੂਚਨਾ ਮਿਲੀ ਹੈ। ਲੁਟੇਰਿਆਂ ਵੱਲੋਂ ਉਸਦੀ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਸਾਨ ਹਰਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਤਲੰਵਡੀ ਮੰਗੇ ਖਾਂ ਜ਼ੀਰਾ ਨੇ ਦੱਸਿਆ ਕਿ ਉਹ ਤਲਵੰਡੀ ਰੋਡ ਉੱਤੇ ਟਰੈਕਟਰ ਦੀ ਮੁਰੰਮਤ ਕਰਵਾ ਰਿਹਾ ਸੀ ਕਿ ਪਿਛੋ ਦੀ 3 ਲੁਟੇਰਿਆਂ ਨੇ ਉਸ ਵੇਲੇ ਉਨ੍ਹਾਂ ਉੱਤੇ ਹਮਲਾ ਬੋਲ ਦਿੱਤਾ ਅਤੇ ਲਾਇਸੈਂਸ ਵਾਲੀ ਰਿਵਾਲਵਰ ਨੂੰ ਖੋਹਣ ਦੀ ਕੋਸ਼ਿਸ਼ ਕਰਨ ਲੱਗੇ।
ਜਦੋਂ ਕਿਸਾਨ ਨੇ ਉਨ੍ਹਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰੇ ਕਾਰਤੂਸ ਖੋਹ ਕੇ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਮੌਕੇ ਉੱਤੇ ਪਹੁੰਚੀ ਜ਼ੀਰਾ ਸਿਟੀ ਪੁਲਸ ਨੇ ਕਾਰਵਾਈ ਕਰਦਿਆਂ ਜ਼ਖਮੀ ਕਿਸਾਨ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ।
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਕੀਟਨਾਸ਼ਕ ਪੀ ਕੇ ਕੀਤੀ ਖੁਦਕੁਸ਼ੀ
NEXT STORY