ਨਵਾਂਗ੍ਰਾਓਂ, (ਮੁਨੀਸ਼)- ਨਵਾਂਗ੍ਰਾਓਂ 'ਚ ਹਾਈ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਹੋ ਰਹੀ ਹੈ। ਹਾਈ ਕੋਰਟ ਨੇ ਖਸਰਾ ਨੰਬਰ 230, 231,232, 173/1 ਤੇ 129/1 'ਚ ਨਿਰਮਾਣ ਕਾਰਜ ਕਰਨ 'ਤੇ ਰੋਕ ਲਾਈ ਹੋਈ ਹੈ ਪਰ ਇਸਦੇ ਬਾਵਜੂਦ ਇਥੇ ਇਮਾਰਤਾਂ ਬਣ ਰਹੀਆਂ ਹਨ। ਨਗਰ ਕੌਂਸਲ ਦੇ ਅਧਿਕਾਰੀਆਂ ਦੀਆਂ ਨਜ਼ਰਾਂ ਹੇਠ ਹੋ ਰਹੇ ਨਿਰਮਾਣ ਕਾਰਜ ਨੂੰ ਰੋਕਣ ਲਈ ਕੋਈ ਵੀ ਅਧਿਕਾਰੀ ਜਹਿਮਤ ਨਹੀਂ ਉਠਾਉਂਦਾ। ਇਹੀ ਨਹੀਂ, ਲੋਕਾਂ ਨੂੰ ਜਾਗਰੂਕ ਕਰਨ ਲਈ ਨਗਰ ਕੌਂਸਲ ਨੇ ਇਥੇ ਬੋਰਡ ਲਾਏ ਸਨ, ਜਿਨ੍ਹਾਂ 'ਤੇ ਲਿਖਿਆ ਹੈ ਕਿ ਇਥੇ ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਨਿਰਮਾਣ ਕਾਰਜ ਕਰਨਾ ਮਨ੍ਹਾ ਹੈ ਪਰ ਲੈਂਡ ਮਾਫੀਆ ਨੇ ਇਨ੍ਹਾਂ ਬੋਰਡਾਂ ਨੂੰ ਜਾਂ ਤਾਂ ਉਖਾੜ ਦਿੱਤਾ ਹੈ ਜਾਂ ਫਿਰ ਇਨ੍ਹਾਂ 'ਤੇ ਲਿਖੇ ਸ਼ਬਦਾਂ ਨੂੰ ਮਿਟਾ ਦਿੱਤਾ ਹੈ।
ਨਕਸ਼ੇ ਵੀ ਨਹੀਂ ਹੋ ਰਹੇ ਪਾਸ : ਪ੍ਰਾਪਰਟੀ ਵੇਚਣ ਵਾਲੇ ਇਥੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਨਗਰ ਕੌਂਸਲ ਜਿਹੜੇ ਖਸਰਾ ਨੰਬਰਾਂ ਦੇ ਨਕਸ਼ੇ ਪਾਸ ਨਹੀਂ ਕਰ ਰਹੀ ਹੈ, ਉਨ੍ਹਾਂ ਖਸਰਾ ਨੰਬਰਾਂ 'ਚ ਵੀ ਜ਼ਮੀਨਾਂ ਪ੍ਰਾਪਰਟੀ ਡੀਲਰ ਵੇਚ ਰਹੇ ਹਨ। ਜਿਹੜੇ ਲੋਕਾਂ ਨੇ ਅਜਿਹੇ ਖਸਰਾ ਨੰਬਰਾਂ 'ਚ ਜ਼ਮੀਨ ਲਈ ਹੈ, ਉਹ ਨਕਸ਼ਾ ਪਾਸ ਕਰਵਾਉਣ ਲਈ ਰੋਜ਼ਾਨਾ ਨਗਰ ਕੌਂਸਲ ਦੇ ਗੇੜੇ ਕੱਢ ਰਹੇ ਹਨ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਖਸਰਾ ਨੰਬਰਾਂ ਦੇ ਨਕਸ਼ੇ ਪਾਸ ਨਹੀਂ ਹੁੰਦੇ ਹਨ।
ਡੀਲਰਾਂ ਦੀ ਚੁੰਗਲ 'ਚ ਫਸ ਰਹੇ ਲੋਕ : ਕਈ ਖਸਰਾ ਨੰਬਰਾਂ 'ਚ ਲੋਕਾਂ ਨੂੰ ਗੁੰਮਰਾਹ ਕਰ ਕੇ ਡੀਲਰ ਜ਼ਮੀਨ ਵੇਚ ਦਿੰਦੇ ਹਨ। ਲੋਕਾਂ ਨੂੰ ਜਾਗਰੂਕ ਕਰਨ ਲਈ ਅਜਿਹੀਆਂ ਕਈ ਥਾਵਾਂ 'ਤੇ ਨਗਰ ਕੌਂਸਲ ਨੇ ਬੋਰਡ ਵੀ ਲਾਏ ਹਨ ਪਰ ਉਨ੍ਹਾਂ ਬੋਰਡਾਂ ਨੂੰ ਲੈਂਡ ਮਾਫੀਆ ਜਾਂ ਤਾਂ ਉਖਾੜ ਦਿੰਦੇ ਹਨ ਜਾਂ ਫਿਰ ਉਥੇ ਲਿਖੇ ਸ਼ਬਦਾਂ ਨੂੰ ਮਿਟਾ ਦਿੰਦੇ ਹਨ, ਤਾਂ ਜੋ ਲੋਕ ਉਨ੍ਹਾਂ ਦੇ ਚੁੰਗਲ 'ਚ ਫਸ ਜਾਣ। ਭਾਜਪਾ ਮੰਡਲ ਦੇ ਪ੍ਰਧਾਨ ਭੁਪਿੰਦਰ ਸਿੰਘ ਭੂਪੀ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰ ਕੇ ਰੋਕ ਵਾਲੀ ਥਾਂ 'ਤੇ ਜ਼ਮੀਨਾਂ ਵੇਚਣ ਦੇ ਮਾਮਲੇ 'ਚ ਨਗਰ ਕੌਂਸਲ ਨੋਟਿਸ ਦੇਣ ਤਕ ਸੀਮਤ ਹੈ। ਉਨ੍ਹਾਂ ਕਿਹਾ ਕਿ ਰੋਕ ਵਾਲੀ ਥਾਂ 'ਤੇ ਹੋਏ ਨਿਰਮਾਣ ਕਾਰਜ ਨੂੰ ਨਗਰ ਕੌਂਸਲ ਨੂੰ ਢਾਹ ਦੇਣਾ ਚਾਹੀਦਾ ਹੈ, ਤਾਂ ਜੋ ਲੋਕਾਂ ਨੂੰ ਪਤਾ ਲਗ ਸਕੇ ਕਿ ਇਥੇ ਜ਼ਮੀਨ ਲੈਣਾ ਗਲਤ ਹੈ।
ਕਰਜ਼ੇ ਤੋਂ ਪ੍ਰੇਸ਼ਾਨ 2 ਕਿਸਾਨਾਂ ਨੇ ਕੀਤੀ ਆਤਮ-ਹੱਤਿਆ
NEXT STORY