ਲੁਧਿਆਣਾ, (ਵਰਮਾ, ਤਰੁਣ)- ਥਾਣਾ ਵੂਮੈਨ ਸੈੱਲ ਦੀ ਪੁਲਸ ਨੇ ਵਿਆਹੁਤਾ ਲਵੀਨਾ ਪਿਪਲਾਨੀ ਨਿਵਾਸੀ ਨਿਊ ਆਕਾਸ਼ ਨਗਰ ਦੀ ਸ਼ਿਕਾਇਤ ’ਤੇ ਉਸ ਦੇ ਸਹੁਰੇ ਪਰਿਵਾਰ ਖਿਲਾਫ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦਾ ਮੁਕੱਦਮਾ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਵਿਪਨ ਕੁਮਾਰ ਮੁਤਾਬਕ 21 ਫਰਵਰੀ 2018 ਨੂੰ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ’ਚ ਪੀਡ਼ਤਾ ਨੇ ਦੱਸਿਆ ਸੀ ਕਿ 11 ਅਗਸਤ 2017 ਨੂੰ ਉਸ ਦਾ ਵਿਆਹ ਸੁਮਿਤ ਨਿਵਾਸੀ ਪ੍ਰੀਤਮ ਪਾਰਕ, ਪਟਿਆਲਾ ਦੇ ਨਾਲ ਹੋਇਆ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਵਿਆਹ ਤੋਂ ਬਾਅਦ ਤੋਂ ਹੀ ਸਹੁਰੇ ਪਰਿਵਾਰ ਵਾਲੇ ਉਸ ਨੂੰ ਹੋਰ ਦਾਜ ਲਿਆਉਣ ਲਈ ਮਾਨਸਿਕ ਤੇ ਸਰੀਰਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਲੱਗੇ। ਹਾਲਾਂਕਿ ਕਈ ਵਾਰ ਪੇਕੇ ਪਰਿਵਾਰ ਤੋਂ ਇਨ੍ਹਾਂ ਦੀਆਂ ਮੰਗਾਂ ਪੂਰੀਆਂ ਵੀ ਕਰਵਾਈਆਂ ਪਰ ਦਾਜ ਦੇ ਲਾਲਚੀਆਂ ਦੀ ਪਿਆਸ ਨਹੀਂ ਬੁੱਝੀ। ਇਸ ਤੋਂ ਬਾਅਦ ਉਨ੍ਹਾਂ ਨੇ ਕੁੱਟ-ਮਾਰ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ। ਜਾਂਚ ’ਚ ਦੋਸ਼ੀ ਪਾਏ ਜਾਣ ’ਤੇ ਪੀਡ਼ਤਾ ਦੇ ਪਤੀ ਸੁਮਿਤ, ਸੱਸ ਮੁਕੇਸ਼, ਸਹੁਰਾ ਤਰਸੇਮ ਤੇ ਵਿਆਹੁਤਾ ਨਨਾਣ ਅਲਕਾ ਨਿਵਾਸੀ ਜ਼ੀਰਕਪੁਰ ਰੋਡ ਚੰਡੀਗਡ਼੍ਹ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮਾਸਟਰ ਚਾਬੀ ਨਾਲ ਐਕਟਿਵਾ ਚੋਰੀ ਕਰਨ ਵਾਲਾ ਗ੍ਰਿਫਤਾਰ
NEXT STORY