ਲੁਧਿਆਣਾ, (ਰਿਸ਼ੀ)– ਮੋਗਾ ਤੋਂ ਬੱਸ ਰਾਹੀਂ 3 ਮਹੀਨਿਆਂ ਤੋਂ ਲੁਧਿਆਣਾ ’ਚ ਚੋਰੀ ਕਰਨ ਆ ਰਹੇ ਇਕ ਚੋਰ ਨੂੰ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਉਸ ਪਾਸੋਂ ਚੋਰੀਸ਼ੁਦਾ 7 ਐਕਟਿਵਾ ਬਰਾਮਦ ਕਰ ਕੇ 7 ਵਾਰਦਾਤਾਂ ਨੂੰ ਹੱਲ ਕੀਤਾ ਹੈ। ਉਪਰੋਕਤ ਜਾਣਕਾਰੀ ਏ. ਸੀ. ਪੀ. ਧਰਮਪਾਲ ਅਤੇ ਐੱਸ.ਆਈ. ਮੋਹਨ ਲਾਲ ਨੇ ਬੁੱਧਵਾਰ ਨੂੰ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਫਡ਼ੇ ਗਏ ਚੋਰ ਦੀ ਪਛਾਣ ਬਲਜੀਤ ਸਿੰਘ (35) ਨਿਵਾਸੀ ਮੋਗਾ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਉਸ ਨੂੰ ਸੂਚਨਾ ਦੇ ਅਾਧਾਰ ’ਤੇ ਗ੍ਰਿਫਤਾਰ ਕੀਤਾ ਹੈ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਕਤ ਚੋਰ ਦੇ ਖਿਲਾਫ ਸਿਧਵਾ ਬੇਟ ’ਚ ਵੀ ਇਕ ਚੋਰੀ ਦਾ ਕੇਸ ਦਰਜ ਹੈ, ਜਿਸ ਵਿਚ 3 ਮਹੀਨੇ ਪਹਿਲਾਂ ਹੀ ਜੇਲ ’ਚੋਂ ਜ਼ਮਾਨਤ ’ਤੇ ਬਾਹਰ ਆਇਆ ਹੈ, ਜਿਸਦੇ ਬਾਅਦ ਲੁਧਿਆਣਾ ਆ ਕੇ ਵਾਹਨ ਚੋਰੀ ਕਰਨ ਲੱਗ ਪਿਆ। ਦੋਸ਼ੀ ਦੇ ਪਾਸੋਂ ਇਕ ਮਾਸਟਰ ਚਾਬੀ, ਜਿਸਦਾ ਪ੍ਰਯੋਗ ਕੇਵਲ ਐਕਟਿਵਾ ਚੋਰੀ ਕਰਨ ਦੇ ਲਈ ਹੀ ਕਰਦਾ ਸੀ ਅਤੇ ਚੰਦ ਮਿੰਟਾਂ ’ਚ ਐਕਟਿਵਾ ਦਾ ਲਾਕ ਖੋਲ੍ਹ ਕੇ ਉਸ ’ਤੇ ਮੋਗੇ ਨੂੰ ਵਾਪਸ ਚਲਾ ਜਾਂਦਾ ਸੀ।
ਰਾਜਪੁਰਾ ਚੌਕ ਤੋਂ ਪੈਦਲ ਲੱਭਦਾ ਸੀ ਐਕਟਿਵਾ
ਪੁਲਸ ਦੇ ਅਨੁਸਾਰ ਚੋਰ ਨੇ ਦੱਸਿਆ ਕਿ ਉਸ ਨੂੰ ਬੱਸ ਰਾਜਪੁਰਾ ਚੌਕ ’ਤੇ ਉਤਾਰ ਦਿੰਦੀ ਸੀ, ਜਿਸਦੇ ਬਾਅਦ ਪੈਦਲ ਹੀ ਇਲਾਕੇ ਵਿਚ ਘੁੰਮਦਾ ਸੀ ਅਤੇ ਇਸ ਤਰ੍ਹਾਂ ਦੀ ਐਕਟਿਵਾ ਲੱਭਦਾ ਸੀ ਜੋ ਪੁਰਾਣੀ ਹੋਵੇ ਅਤੇ ਉਸ ਨੂੰ ਮਾਸਟਰ ਚਾਬੀ ਨਾਲ ਖੋਲ੍ਹਿਆ ਜਾ ਸਕੇ। ਬਰਾਮਦ ਐਕਟਿਵਾ ਵਿਚੋਂ 4 ਡੀ.ਐੱਮ.ਸੀ. ਦੇ ਆਸ ਪਾਸ, 2 ਪਵੇਲੀਅਨ ਮਾਲ ਦੇ ਨੇਡ਼ੇ ਅਤੇ 1 ਦੰਡੀ ਸਵਾਮੀ ਦੇ ਨੇਡ਼ੇ ਤੋਂ ਚੋਰੀ ਕੀਤੀ ਹੈ। ਪੁਲਸ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰ ਕੇ 2 ਦਿਨ ਦੇ ਰਿਮਾਂਡ ’ਤੇ ਗੰਭੀਰਤਾ ਨਾਲ ਪੁੱਛਗਿਛ ਕਰ ਰਹੀ ਹੈ।
ਭਰਾ, ਭਤੀਜੇ ਚਲਾ ਰਹੇ ਸਨ ਐਕਟਿਵਾ
ਪੁਲਸ ਦੇ ਅਨੁਸਾਰ ਚੋਰੀਸ਼ੁਦਾ ਐਕਟਿਵਾ ਨੂੰ ਬਲਜੀਤ ਸਿੰਘ ਕਿਸੇ ਨੂੰ ਵੇਚਦਾ ਨਹੀਂ ਸੀ, ਸਗੋਂ ਆਪਣੇ ਪਿੰਡ ਲੈ ਜਾਂਦਾ ਸੀ। ਬਰਾਮਦ ਐਕਟਿਵਾ ਨੂੰ ਦੋਸ਼ੀ ਦਾ ਭਤੀਜਾ ਤਾਂ ਕਦੇ ਭਰਾ ਚਲਾ ਰਿਹਾ ਸੀ।
5 ਤਾਲੇ ਕੱਟ ਕੇ ਚੋਰਾਂ ਨੇ ਕੀਤਾ ਇਲੈਕਟ੍ਰਾਨਿਕ ਸ਼ਾਪ ’ਤੇ ਹੱਥ ਸਾਫ
NEXT STORY