ਜਲੰਧਰ, (ਮ੍ਰਿਦੁਲ)- ਬਸਤੀ ਨੌ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸਪੋਰਟਸ ਲਿੰਕ ਦੀ ਫੈਕਟਰੀ ਦੇ ਪਿਛਲੀ ਸਾਈਡ ਪਲਾਟ 'ਚ ਲੱਗੇ ਰੁੱਖ ਨੂੰ ਕੱਟਦੇ ਸਮੇਂ ਮਜ਼ਦੂਰ ਦੀ ਡਿੱਗਣ ਨਾਲ ਮੌਤ ਹੋ ਗਈ। ਘਟਨਾ ਦੇ ਤੁਰੰਤ ਬਾਅਦ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਏ. ਐੱਸ. ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸਵਰਣ ਸਿੰਘ ਵਾਸੀ ਬਸਤੀ ਗੁਜ਼ਾਂ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਸਪੋਰਟਸ ਲਿੰਕ ਫੈਕਟਰੀ ਦੇ ਮਾਲਕ ਵਿਨੇ ਕੁਮਾਰ ਵਾਸੀ ਮਾਡਲ ਟਾਊਨ ਨੇ ਇਕ ਰੁੱਖ ਕੱਟਣ ਵਾਲੇ ਨੂੰ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ਦੇ ਪਿੱਛੇ ਬਣੇ ਪਲਾਟ 'ਚ ਕੰਧ ਦੇ ਨਾਲ ਇਕ ਰੁੱਖ ਹੈ। ਰੁੱਖ ਜ਼ਿਆਦਾ ਭਾਰਾ ਹੋਣ ਕਾਰਨ ਕੰਧ ਟੇਡੀ ਹੋ ਚੁੱਕੀ ਹੈ। ਇਸ ਲਈ ਉਸ ਵਿਅਕਤੀ ਨੇ ਸਵਰਣ ਸਿੰਘ ਨੂੰ ਰੁੱਖ ਕੱਟਣ ਲਈ ਭੇਜ ਦਿੱਤਾ ਪਰ ਉਹ ਅਚਾਨਕ ਰੁੱਖ ਤੋਂ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤੀ ਹੈ।
ਕਤਲ ਦੇ ਮਾਮਲੇ ਵਿਚ ਲੋੜੀਂਦੇ ਭਗੌੜੇ ਗ੍ਰਿਫਤਾਰ
NEXT STORY