ਚੰਡੀਗੜ੍ਹ (ਪਾਲ) : ਸ਼ਹਿਰ ’ਚ ਮੰਗਲਵਾਰ ਸਵੇਰ ਤੋਂ ਹੀ ਬੱਦਲਵਾਈ ਰਹੀ। ਵੱਧੋ-ਵੱਧ ਤਾਪਮਾਨ ਆਮ ਨਾਲੋਂ 8 ਡਿਗਰੀ ਘੱਟ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 11.8 ਡਿਗਰੀ ਰਿਹਾ। ਇਹ ਸੀਜ਼ਨ ਦਾ ਦੂਜਾ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ ਰਿਹਾ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 11.3 ਡਿਗਰੀ ਦਰਜ ਹੋਇਆ ਸੀ। ਘੱਟੋ-ਘੱਟ ਤਾਪਮਾਨ ਦੇ ਗੱਲ ਕਰੀਏ ਤਾਂ ਬੀਤੀ ਰਾਤ ਦਾ ਤਾਪਮਾਨ 9.4 ਡਿਗਰੀ ਦਰਜ ਹਿਆ, ਜੋ ਆਮ ਨਾਲੋਂ 3 ਡਿਗਰੀ ਘੱਟ ਰਿਹਾ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੀ ਲਾਗ ਫੋਰਕਾਸਟ ਮੁਤਾਬਕ ਨਵੇਂ ਸਾਲ ਦੇ ਪਹਿਲੇ ਦਿਨ ਵੀ ਬੱਦਲਵਾਈ ਬਣੀ ਹੋਈ ਹੈ। ਵਿਭਾਗ ਨੇ ਬੁੱਧਵਾਰ ਨੂੰ ਯੈਲੋ ਅਲਰਟ ਦਿੱਤਾ ਹੈ। ਸਵੇਰ-ਸ਼ਾਮ ਨੂੰ ਧੁੰਦ ਪੈਣ ਦੀ ਸੰਭਾਵਨਾ ਹੈ। ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ’ਚ ਹੋਰ ਧੁੰਦ ਪੈ ਸਕਦੀ ਹੈ। ਇਸ ਕਾਰਨ ਵੱਧ ਤੋਂ ਵੱਧ ਤਾਪਮਾਨ ਵਿਚ ਕਮੀ ਆਵੇਗੀ। ਮੰਗਲਵਾਰ ਨੂੰ ਸ਼ਿਮਲਾ ਦੇ ਮੁਕਾਬਲੇ ਚੰਡੀਗੜ੍ਹ ਕਾਫੀ ਠੰਡਾ ਰਿਹਾ। ਸ਼ਿਮਲਾ ਦਾ ਵੱਧ ਤੋਂ ਵੱਧ ਤਾਪਮਾਨ 17.5 ਡਿਗਰੀ ਦਰਜ ਕੀਤਾ ਗਿਆ, ਜਦੋਂ ਕਿ ਚੰਡੀਗੜ੍ਹ ਦਾ ਤਾਪਮਾਨ 11.8 ਡਿਗਰੀ ਸੈਲਸੀਅਸ ਰਿਹਾ।
ਬੱਦਲਵਾਈ, ਧੁੰਦ ਤੇ ਸੀਤ ਲਹਿਰ ਨਾਲ ਹੋਇਆ ਨਵੇਂ ਸਾਲ ਦਾ ਸਵਾਗਤ
ਬੁੱਧਵਾਰ ਨੂੰ ਬੱਦਲਵਾਈ ਦੇ ਨਾਲ ਸਵੇਰੇ ਤੇ ਸ਼ਾਮ ਨੂੰ ਧੁੰਦ ਛਾਈ ਰਹੇਗੀ। ਵੱਧ ਤੋਂ ਵੱਧ ਤਾਪਮਾਨ 14, ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 10 ਡਿਗਰੀ ਹੋ ਸਕਦਾ ਹੈ।
ਵੀਰਵਾਰ ਨੂੰ ਬੱਦਲਵਾਈ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 16, ਜਦਕਿ ਘੱਟ ਤੋਂ ਘੱਟ ਤਾਪਮਾਨ 11 ਡਿਗਰੀ ਹੋ ਸਕਦਾ ਹੈ।
ਸ਼ੁੱਕਰਵਾਰ ਨੂੰ ਅੰਸ਼ਕ ਤੌਰ ’ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 17, ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 13 ਡਿਗਰੀ ਹੋ ਸਕਦਾ ਹੈ।
ਦਸੰਬਰ ’ਚ ਇਸ ਵਾਰ 10 ਸਾਲ ਬਾਅਦ ਸਭ ਤੋਂ ਵੱਧ ਬਾਰਸ਼
ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਇਸ ਵਾਰ ਦਸੰਬਰ ’ਚ ਸਭ ਤੋਂ ਜ਼ਿਆਦਾ ਬਾਰਸ਼ ਰਿਕਾਰਡ ਹੋਈ। 2014 ਤੋਂ ਬਾਅਦ ਇਹ ਪਹਿਲਾ ਮੌਕਾ ਰਿਹਾ, ਜਦੋਂ ਜ਼ਿਆਦਾ ਬਾਰਸ਼ ਹੋਈ। ਇਸ ਸਾਲ ਦਸੰਬਰ ’ਚ 40 ਐੱਮ. ਐੱਮ. ਬਾਰਸ਼ ਦਰਜ ਹੋਈ। ਉੱਥੇ ਹੀ ਸਾਲ 2014 ’ਚ 90 ਐੱਮ. ਐੱਮ. ਬਾਰਸ਼ ਹੋਈ ਸੀ।
ਪੰਜਾਬ ਵਾਸੀਆਂ ਨੂੰ ਖ਼ਤਰਾ! ਘਰੋਂ ਬਾਹਰ ਜਾਣ ਤੋਂ ਕਰਨ ਗੁਰੇਜ਼
NEXT STORY