ਨੂਰਪੁਰਬੇਦੀ, (ਭੰਡਾਰੀ)- ਪਿੰਡ ਜੱਸੇਮਾਜਰਾ ਵਿਖੇ ਇਕ ਫੌਜੀ ਵੱਲੋਂ ਸਰਪੰਚ ਨੂੰ ਗਾਲ੍ਹਾਂ ਕੱਢਣ ਅਤੇ ਹਵਾਈ ਫਾਇਰ ਕਰ ਕੇ ਡਰਾਉਣ-ਧਮਾਕਾਉਣ ਦੇ ਦੋਸ਼ਾਂ ਤਹਿਤ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਸ ਨੂੰ ਦਿੱਤੇ ਬਿਆਨਾਂ 'ਚ ਸਰਪੰਚ ਕਰਨੈਲ ਸਿੰਘ ਪੁੱਤਰ ਨਿਰੰਜਣ ਸਿੰਘ ਨੇ ਦੱਸਿਆ ਕਿ ਬੀਤੀ 5 ਫਰਵਰੀ ਨੂੰ ਹਰਜਿੰਦਰ ਸਿੰਘ ਪੁੱਤਰ ਭਜਨ ਸਿੰਘ ਨਿਵਾਸੀ ਜੱਸੇਮਾਜਰਾ ਜੋ ਮਿਲਟਰੀ 'ਚ ਨੌਕਰੀ ਕਰਦਾ ਹੈ, ਨੇ ਸ਼ਾਮ ਸਮੇਂ ਆਪਣੀ ਲਾਇਸੈਂਸੀ 12 ਬੋਰ ਦੀ ਬੰਦੂਕ ਨਾਲ ਪਿੰਡ 'ਚ ਹਵਾਈ ਫਾਇਰ ਕੀਤੇ ਸਨ। ਮੈਂ ਉਸ ਨੂੰ ਸਮਝਾਇਆ ਪਰ ਦੋ ਦਿਨ ਬਾਅਦ ਬੀਤੇ ਦਿਨ ਫਿਰ ਰਾਤ ਕਰੀਬ 9 ਵਜੇ ਉਹ ਘਰ ਦੇ ਗੇਟ ਅੱਗੇ ਆ ਕੇ ਮੈਨੂੰ ਗਾਲ੍ਹਾਂ ਕੱਢਣ ਲੱਗ ਪਿਆ। ਮੈਂ ਅਤੇ ਮੇਰੇ ਚਾਚਾ ਜੋਗਿੰਦਰ ਸਿੰਘ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ ਆਪਣੇ ਹੱਥ 'ਚ ਫੜੀ ਆਪਣੀ 12 ਬੋਰ ਦੀ ਲਾਇਸੈਂਸੀ ਬੰਦੂਕ ਨਾਲ ਦੋ ਹਵਾਈ ਫਾਇਰ ਕੀਤੇ। ਅਸੀਂ ਡਰਦੇ ਹੋਏ ਆਪਣੇ ਘਰ ਵੜ ਗਏ ਜਦੋਂ ਕਿ ਹਰਜਿੰਦਰ ਸਿੰਘ ਗਾਲ੍ਹਾਂ ਕੱਢਦਾ ਵਾਪਿਸ ਚਲਾ ਗਿਆ। ਥਾਣਾ ਮੁਖੀ ਕੁਲਵੀਰ ਸਿੰਘ ਕੰਗ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਲਾਕੇ 'ਚ ਚੋਰਾਂ ਦੀ ਦਹਿਸ਼ਤ
NEXT STORY