ਜਲਾਲਾਬਾਦ(ਬੰਟੀ)-ਸ਼ਹਿਰ 'ਚ ਪੁਲਸ ਵੱਲੋਂ ਇੰਨੀ ਚੌਕਸੀ ਵਰਤੇ ਜਾਣ ਦੇ ਬਾਵਜੂਦ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅਜਿਹਾ ਹੀ ਬੀਤੀ ਰਾਤ ਨਾਨਕ ਨਗਰੀ ਵਿਖੇ ਹੋਇਆ। ਇਸ ਸਬੰਧੀ ਸ਼ਾਮ ਲਾਲ ਪੁੱਤਰ ਭਗਵਾਨ ਦਾਸ ਗਲੀ ਨੰਬਰ 3 ਨਾਨਕ ਨਗਰੀ ਨੇ ਦੱਸਿਆ ਕਿ ਬੀਤੇ ਦਿਨ ਉਹ ਪਰਿਵਾਰ ਸਮੇਤ ਆਪਣੇ ਰਿਸ਼ਤੇਦਾਰਾਂ ਦੇ ਘਰ ਗਏ ਹੋਏ ਸਨ ਤੇ ਜਦ ਉਹ ਅਗਲੇ ਦਿਨ ਦੁਪਹਿਰ ਸਮੇਂ ਘਰ ਵਾਪਸ ਆਏ ਤਾਂ ਘਰ ਦੇ ਅੰਦਰ ਦੇ ਦਰਵਾਜ਼ਿਆਂ ਦੇ ਤਾਲੇ ਤੇ ਬਰਾਂਡੇ ਦਾ ਸ਼ੀਸ਼ਾ ਟੁੱਟਿਆ ਪਿਆ ਸੀ ਤੇ ਅਲਮਾਰੀ ਅਤੇ ਬੈਡ ਦਾ ਸਾਰਾ ਸਾਮਾਨ ਬਾਹਰ ਖਿਲਾਰਿਆ ਪਿਆ ਸੀ। ਜਦ ਉਨ੍ਹਾਂ ਘਰ ਦਾ ਸਾਮਾਨ ਸੰਭਾਲਿਆ ਤਾਂ ਵੇਖਿਆ ਕਿ ਅਲਮਾਰੀ ਦਾ ਲੋਕਰ ਟੁੱਟਿਆ ਪਿਆ ਸੀ ਤੇ ਉਸ 'ਚੋਂ 2 ਸੋਨੇ ਦੀਆਂ ਵੰਗਾਂ, 2 ਸੋਨੇ ਦੀਆਂ ਚੇਨਾਂ, 4 ਮੁੰਦਰੀਆਂ ਤੇ 35000 ਰੁਪਏ ਦੀ ਨਕਦੀ ਚੋਰੀ ਹੋ ਚੁੱਕੀ ਸੀ, ਜਿਸ ਸਬੰਧੀ ਉਨ੍ਹਾਂ ਥਾਣਾ ਸਿਟੀ ਨੂੰ ਦਰਖਾਸਤ ਦੇ ਦਿੱਤੀ ਹੈ ਤੇ ਪੁਲਸ ਵੱਲੋਂ ਵੀ ਬੜੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਗੁਰਦੁਆਰਾ ਸਾਹਿਬ ਵਿਖੇ ਚੋਰੀ ਕਰਨ ਵਾਲੇ ਨਾਮਜ਼ਦ
ਬੀਤੀ 4 ਫਰਵਰੀ ਦੀ ਰਾਤ ਨੂੰ ਪਿੰਡ ਛਾਂਗਾ ਖੁਰਦ ਦੇ ਗੁਰਦੁਆਰਾ ਸਾਹਿਬ 'ਚ ਦਾਖਲ ਹੋ ਕੇ ਚੋਰੀ ਕਰਨ ਵਾਲੇ ਚੋਰਾਂ 'ਤੇ ਥਾਣਾ ਮਮਦੋਟ ਦੀ ਪੁਲਸ ਵੱਲੋਂ ਮਾਮਲਾ ਦਰਜ ਕਰ ਲਏ ਜਾਣ ਦੀ ਖਬਰ ਮਿਲੀ ਹੈ। ਇਸ ਸਬੰਧੀ ਥਾਣਾ ਮਮਦੋਟ ਦੇ ਨਵ ਨਿਯੁਕਤ ਐੱਸ. ਐੱਚ. ਓ. ਜਤਿੰਦਰ ਸਿੰਘ ਨੇ ਦੱਸਿਆ ਕਿ ਚੋਰੀ ਕਰਨ ਵਾਲੇ ਦੋ ਮੁਲਜ਼ਮਾਂ ਜਸਵਿੰਦਰ ਸਿੰਘ ਉਰਫ ਜੱਸਾ ਪੁੱਤਰ ਮੁਨਸ਼ਾ ਸਿੰਘ, ਪਰਮਜੀਤ ਸਿੰਘ ਪੁੱਤਰ ਮਹਿਲ ਸਿੰਘ ਵਾਸੀਆਨ ਛਾਂਗਾ ਖੁਰਦ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਮਮਦੋਟ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਏ. ਐੱਸ. ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਜੱਜ ਅਰੁਣ ਗੁਪਤਾ ਦੀ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ। ਥਾਣਾ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ 'ਚ ਗਲਤ ਅਨਸਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।
ਡੇਰੇ 'ਚੋਂ ਗੋਲਕ ਚੋਰੀ
ਥਾਣਾ ਸਿਟੀ ਪੁਲਸ ਨੇ ਬੀਤੀ ਰਾਤ ਡੇਰਾ ਹਿਸਾਨਵਾਲਾ 'ਚੋਂ ਗੋਲਕ ਚੋਰੀ ਕਰਨ ਦੇ ਦੋਸ਼ 'ਚ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਜੋਗਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਹਿਸਾਨਵਾਲਾ ਨੇ ਦੱਸਿਆ ਕਿ ਉਹ ਡੇਰੇ 'ਚ ਸੇਵਾਦਾਰ ਹੈ। ਇਸ ਡੇਰੇ 'ਚ ਕਾਫੀ ਸੰਗਤ ਆਉਂਦੀ ਹੈ। ਬੀਤੀ ਰਾਤ ਡੇਰੇ 'ਚੋਂ ਤਿੰਨ ਚੋਰ ਇਕ ਗੋਲਕ 'ਚੋਂ ਪੈਸੇ ਕੱਢ ਕੇ ਲੈ ਕੇ ਗਏ ਤੇ ਦੂਜੀ ਗੋਲਕ ਦਾ ਜਿੰਦਰਾ ਨਾ ਖੁੱਲ੍ਹਣ ਕਾਰਨ ਗੋਲਕ ਨਾਲ ਚੁੱਕ ਲੈ ਗਏ, ਜਿਨ੍ਹਾਂ 'ਚ ਕਰੀਬ 22/22 ਹਜ਼ਾਰ ਰੁਪਏ ਸਨ।
ਚੋਰਾਂ ਨਕਦੀ 'ਤੇ ਕੀਤਾ ਹੱਥ ਸਾਫ
ਇੰਦਰਾ ਨਗਰੀ ਵਿਖੇ ਬੀਤੀ ਰਾਤ ਚੋਰਾਂ ਨੇ ਹਲਵਾਈ ਦੀ ਦੁਕਾਨ 'ਚੋਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਇੰਦਰਾ ਨਗਰੀ 'ਚ ਲੱਖੀ ਹਲਵਾਈ ਦੀ ਦੁਕਾਨ ਦਾ ਬੀਤੀ ਰਾਤ ਚੋਰਾਂ ਨੇ ਕਰੀਬ 2 ਵਜੇ ਸ਼ਟਰ ਤੋੜ ਕੇ ਦੁਕਾਨ 'ਚੋਂ ਕਰੀਬ 4 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਦੌਰਾਨ ਗਲੀ 'ਚ ਗਸ਼ਤ ਕਰ ਰਹੇ ਚੌਕੀਦਾਰ ਵੱਲੋਂ ਰੌਲਾ ਪਾਉਣ 'ਤੇ ਚੋਰ ਉਥੋਂ ਭੱਜ ਗਏ। ਅੱਜ ਤੜਕੇ ਦੁਕਾਨ ਮਾਲਕ ਨੇ ਇਸ ਗੱਲ ਦੀ ਸੂਚਨਾ ਰਾਮ ਅਵਤਾਰ ਤੇ ਪੁਨੀਤ ਅਰੋੜਾ ਸੋਨੂ ਨੂੰ ਦਿੱਤੀ, ਜਿਨ੍ਹਾਂ ਨੇ ਥਾਣਾ ਨੰਬਰ 1 ਦੀ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪੁੱਜੀ ਤੇ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਗਲੀ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੇਖੀ।
ਜ਼ਹਿਰੀਲੀ ਦਵਾਈ ਨਿਗਲਣ ਨਾਲ ਨੌਜਵਾਨ ਦੀ ਮੌਤ
NEXT STORY