ਨੂਰਪੁਰਬੇਦੀ (ਸੰਜੀਵ ਭੰਡਾਰੀ)-ਨੂਰਪੁਰਬੇਦੀ ਖੇਤਰ ਦੇ ਆਖਰੀ ਸਿਰੇ ’ਤੇ ਸਥਿਤ ਅਤੇ ਰੂਪਨਗਰ ਸ਼ਹਿਰ ਦੇ ਨਾਲ ਲੱਗਦੇ ਬਲਾਕ ਦੇ ਪਿੰਡ ਭਿੰਡਰ ਨਗਰ ਵਿਖੇ ਤੇਂਦੂਏ ਨੇ ਦਸਤਕ ਦਿੱਤੀ ਹੈ, ਜਿਸ ਵੱਲੋਂ ਪਿੰਡ ਦੇ ਇਕ ਕਿਸਾਨ ਦੀ 6 ਮਹੀਨਿਆਂ ਦੀ ਵੱਛੀ ਨੂੰ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਘਟਨਾ ਨੂੰ ਲੈ ਕੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ’ਚ ਆਪਣੇ ਪਸ਼ੂਆਂ ਅਤੇ ਬੱਚਿਆਂ ਦੀ ਹਿਫਾਜ਼ਤ ਨੂੰ ਲੈ ਕੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਸ ਘਟਨਾ ਸਬੰਧੀ ਨਜ਼ਦੀਕੀ ਪਿੰਡ ਗੜ੍ਹਡੋਲੀਆਂ ਦੇ ਸਾਬਕਾ ਸਰਪੰਚ ਨਛੱਤਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਭਿੰਡਰ ਨਗਰ ਦੇ ਇਕ ਕਿਸਾਨ ਗੁਰਮੇਲ ਸਿੰਘ ਦੀ ਵੱਛੀ ਗੁੰਮ ਹੋ ਗਈ। ਜਦੋਂ ਉਸ ਨੇ ਸਵੇਰੇ ਸਮੇਂ ਭਾਲ ਆਰੰਭ ਕੀਤੀ ਤਾਂ ਘਰ ਤੋਂ ਕੁਝ ਦੂਰੀ ’ਤੇ ਜੰਗਲੀ ਖੇਤਰ ’ਚ ਸਥਿਤ ਤਲਾਬ ਲਾਗੇ ਉਸ ਦੀ 6 ਮਹੀਨਿਆਂ ਦੀ ਗਾਂ ਦੀ ਵੱਛੀ ਦਾ ਸਿਰਫ਼ ਧੜ ਹੀ ਬਰਾਮਦ ਹੋਇਆ ਜਦਕਿ ਵੱਛੀ ਦੇ ਬਾਕੀ ਅੰਗਾਂ ਨੂੰ ਜੰਗਲੀ ਜਾਨਵਰ ਵੱਲੋਂ ਨੋਚ-ਨੋਚ ਕੇ ਖਾ ਲਿਆ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਤਾਪਮਾਨ ਪਹੁੰਚਿਆ 35 ਡਿਗਰੀ ਦੇ ਪਾਰ, ਵਧੀਆਂ ਬਿਜਲੀ ਫਾਲਟ ਦੀਆਂ ਸ਼ਿਕਾਇਤਾਂ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਉਨ੍ਹਾਂ ਦੱਸਿਆ ਕਿ ਤਲਾਬ ’ਤੇ ਅਕਸਰ ਜੰਗਲੀ ਜਾਨਵਰ ਪਾਣੀ ਪੀਣ ਆਉਂਦੇ ਹਨ। ਮੌਕੇ ’ਤੇ ਮੌਜੂਦ ਪੈੜਾਂ ਤੋਂ ਪਤਾ ਚੱਲਦਾ ਹੈ ਕਿ ਉਕਤ ਹਰਕਤ ਤੇਂਦੂਏ ਦੀ ਹੀ ਹੋ ਸਕਦੀ ਹੈ ਕਿਉਂਕਿ ਜੰਗਲ ’ਚ ਇਸ ਤੋਂ ਵੱਡਾ ਹੋਰ ਕੋਈ ਜਾਨਵਰ ਨਹੀਂ ਹੈ, ਜੋ ਪਸ਼ੂਆਂ ’ਤੇ ਹਮਲਾ ਕਰ ਸਕਦਾ ਹੋਵੇ। ਉਨ੍ਹਾਂ ਕਿਹਾ ਪਹਿਲਾਂ ਵੀ ਇਲਾਕੇ ’ਚ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਇਸ ਤਾਜੀ ਘਟਨਾ ਨੇ ਲੋਕਾਂ ’ਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਪਿੰਡ ਵਾਸੀਆਂ ਨੇ ਅਧਿਕਾਰੀਆਂ ਨੂੰ ਘਟਨਾ ਸਬੰਧੀ ਜਾਣਕਾਰੀ ਦਿੱਤੀ ਅਤੇ ਮੰਗ ਕੀਤੀ ਕਿ ਤੇਂਦੂਏ ਨੂੰ ਜਲਦ ਕਾਬੂ ਕਰਕੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਅੱਜ ਹੀ ਵਿਭਾਗ ਵੱਲੋਂ ਪਿੰਜਰਾ ਲਾਇਆ ਜਾ ਰਿਹੈ: ਰੇਂਜਰ ਭੁਪਿੰਦਰ ਸਿੰਘ
ਇਸ ਸਬੰਧੀ ਵਿਭਾਗ ਦੇ ਵਾਈਲਡ ਲਾਈਫ਼ ਰੇਂਜ਼ਰ ਰੂਪਨਗਰ ਭੁਪਿੰਦਰ ਸਿੰਘ ਨੇ ਦੱਸਿਆ ਭਾਵੇਂ ਕਿਸੇ ਨੇ ਉਕਤ ਸਥਾਨ ’ਤੇ ਤੇਂਦੂਆ ਵੇਖਿਆ ਨਹੀਂ ਹੈ ਪਰ ਫਿਰ ਵੀ ਤੇਂਦੂਏ ਜਾਂ ਕਿਸੇ ਹੋਰ ਜੰਗਲੀ ਜਾਨਵਰ ਦੀ ਮੌਜੂਦਗੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ, ਜਿਸ ਕਰਕੇ ਘਟਨਾ ਦੀ ਗੰਭੀਰਤਾ ਨੂੰ ਵੇਖਦੇ ਹੋਏ ਅੱਜ ਸ਼ਾਮ ਤੱਕ ਉਕਤ ਸਥਾਨ ’ਤੇ ਪਿੰਜਰਾ ਲਗਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਨੂਰਮਹਿਲ 'ਚ ਨਿਸ਼ਾਨ ਸਾਹਿਬ ਚੜ੍ਹਾਉਂਦੇ ਸਮੇਂ ਵਾਪਰਿਆ ਵੱਡਾ ਹਾਦਸਾ, ਇੰਝ ਆਵੇਗੀ ਮੌਤ ਸੋਚਿਆ ਨਾ ਸੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਲੋਕਾਂ ਨਾਲ 45 ਕਰੋੜ ਦੀ ਠੱਗੀ ਮਾਰਣ ਵਾਲੇ 2 ਕਾਬੂ
NEXT STORY