ਨਵੀਂ ਦਿੱਲੀ — 12-13 ਅਗਸਤ ਦੀ ਅੱਧੀ ਰਾਤ ਤੋਂ ਤੜਕੇ ਤੱਕ ਆਸਮਾਨ 'ਚ ਪਰਸੇਇਡ ਉਲਕਾਪਿੰਡ ਦੀ ਆਤਿਸ਼ਬਾਜ਼ੀ ਦਾ ਨਜ਼ਾਰਾ ਵੇਖਣ ਨੂੰ ਮਿਲਿਆ। ਹਰ ਸਾਲ ਜਦੋਂ ਸਾਡੀ ਧਰਤੀ ਸਵਿਫਟ ਟਟਲ ਪੂਛ ਵਾਲੇ ਤਾਰੇ ਕੋਲੋਂ ਲੰਘਦੀ ਹੈ ਤਾਂ ਉਲਕਾਪਿੰਡ ਦਾ ਇਹ ਨਜ਼ਾਰਾ ਨਜ਼ਰ ਆਉਂਦਾ ਹੈ। ਪੂਛ ਵਾਲੇ ਤਾਰੇ ਦਾ ਮਲਬਾ ਉਸ ਦੇ ਗ੍ਰਹਿ ਪੰਧ ਦੇ ਰਾਹ ਵਿਚ ਖਿਲਰਿਆ ਰਹਿੰਦਾ ਹੈ ਜੋ ਸਾਨੂੰ ਸਪੱਸ਼ਟ ਰੂਪ ਨਾਲ ਅਗਸਤ ਦੇ ਪਹਿਲੇ ਹਫਤੇ ਪਿੱਛੋਂ ਧਰਤੀ ਤੋਂ ਨਜ਼ਰ ਆਉਂਦਾ ਹੈ।

ਚੰਦਰਮਾ ਬਣਿਆ ਰੁਕਾਵਟ
ਚੰਦਰਮਾ ਦੀ ਮੌਜੂਦਗੀ : ਇਸਦੀ ਰੋਸ਼ਨੀ ਕਾਰਨ ਉਲਕਾਪਿੰਡ ਨੂੰ ਵੇਖਣ ਵਿਚ ਥੋੜ੍ਹੀ ਮੁਸ਼ਕਿਲ ਆਈ।
ਫ੍ਰੀਕੁਐਂਸੀ 80/100 ਉਲਕਾਪਿੰਡ ਦੀ ਪ੍ਰਤੀ ਘੰਟਾ।
ਰਫਤਾਰ : 59 ਕਿਲੋਮੀਟਰ ਪ੍ਰਤੀ ਸੈਕਿੰਡ।
ਲਿਊਨਿਡ ਉਲਕਾਪਿੰਡ ਸਭ ਤੋਂ ਵੱਡੇ ਉਲਕਾਪਾਤ ਵਜੋਂ ਦਰਜ ਹੈ ਜੋ 12 ਨਵੰਬਰ 1833 ਨੂੰ ਹੋਇਆ ਸੀ। ਇਸ ਵਿਚ ਪ੍ਰਤੀ ਸੈਕਿੰਡ 20 ਤੋਂ 30 ਉਲਕਾਵਾਂ ਦੀ ਬਰਸਾਤ ਹੋਈ ਸੀ।
ਉਲਕਾਪਾਤ ਕਾਰਨ ਪਰਸੇਈਡ ਕਲਾਊਡ : ਸਵਿਫਟ ਟੂਟਲ ਪੂਛਲ ਤਾਰੇ ਦੇ ਆਲੇ-ਦੁਆਲੇ ਦਾ 1000 ਸਾਲ ਪੁਰਾਣਾ ਮਲਬਾ।
ਪੂਛਲ ਤਾਰੇ ਦਾ ਗ੍ਰਹਿ ਪੰਥ : 133 ਸਾਲ
2017 : ਧਰਤੀ 17 ਜੁਲਾਈ ਤੋਂ 24 ਅਗਸਤ ਦਰਮਿਆਨ ਪੂਛਲ ਤਾਰੇ ਦੇ ਗ੍ਰਹਿ ਪੰਥ 'ਚੋਂ ਲੰਘ ਰਹੀ ਹੈ।
ਨਾਂ ਪਰਸੇਇਡ ਇਤਿਹਾਸਕ ਯੂਨਾਨੀ ਨਾਇਕ ਪਰਸੇਇਡਸ ਦੇ ਵੰਸ਼ਜਾਂ ਪਰਸਿਊਸ ਤੋਂ ਲਿਆ ਗਿਆ ਹੈ।

ਬ੍ਰਿਟੇਨ ਦੇ ਕਈ ਹਿੱਸਿਆਂ 'ਚ ਸ਼ਨੀਵਾਰ ਨੂੰ ਉਲਕਾ ਪਿੰਡਾਂ ਦੀ ਬਰਸਾਤ ਹੋਈ। ਬ੍ਰਿਟੇਨ 'ਚ ਸ਼ਨੀਵਾਰ ਰਾਤ ਨੂੰ ਕਈ ਤਰ੍ਹਾਂ ਦੇ ਅਨੋਖੇ ਨਜ਼ਾਰੇ ਦੇਖਣ ਨੂੰ ਮਿਲੇ। ਇਸ ਖਗੋਲੀ ਘਟਨਾ ਨੂੰ ਦੁਨੀਆ ਦੇ ਕਈ ਹੋਰ ਹਿੱਸਿਆਂ 'ਚ ਵੀ ਦੇਖਿਆ ਗਿਆ। ਇਸ ਵੱਖਰੇ ਨਜ਼ਾਰੇ ਨੂੰ ਦੇਖਣ ਵਾਲਿਆਂ ਨੇ ਸੋਸ਼ਲ ਮੀਡੀਆ 'ਤੇ ਇਸ ਦਾ ਅਨੁਭਵ ਸਾਂਝਾ ਕੀਤਾ।
ਹਵਸ 'ਚ ਅੰਨੇ ਹੋਏ ਵਿਅਕਤੀ ਨੇ ਬਜ਼ੁਰਗ ਔਰਤ ਨੂੰ ਬਣਾਇਆ ਹਵਸ ਦਾ ਸ਼ਿਕਾਰ, ਟੱਪੀਆਂ ਦਰਿੰਦਗੀ ਦੀਆਂ ਹੱਦਾਂ
NEXT STORY