ਡੇਹਲੋਂ, (ਡਾ. ਪ੍ਰਦੀਪ)- ਥਾਣਾ ਡੇਹਲੋਂ ਦੀ ਮਰਾਡੋ ਚੌਕੀ ’ਚ ਪੈਂਦੇ ਇਲਾਕੇ ਦੇ ਇਕ ਵਿਅਕਤੀ ਵਲੋਂ ਜਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੈ। ਇਸ ਸਬੰਧੀ ਮ੍ਰਿਤਕ ਦੇ ਲੜਕੇ ਪਵਿੱਤਰ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਸਾਵਣ ਇਨਕਲੇਵ ਬੈਗੋਆਣਾ ਮੁਹੱਲਾ ਦੇ ਬਿਆਨਾਂ ’ਤੇ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਪਵਿੱਤਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਹੈ ਕਿ ਉਸਦਾ ਵਿਆਹ 6 ਸਾਲ ਪਹਿਲਾਂ ਜੋਤੀ ਪੁੱਤਰੀ ਪ੍ਰੀਤਮ ਸਿੰਘ ਵਾਸੀ ਲੁਧਿਆਣਾ ਨਾਲ ਹੋਇਆ ਸੀ ਅਤੇ ਉਸਦੀ ਪਤਨੀ ਜੋਤੀ 11 ਜਨਵਰੀ ਨੂੰ ਕਰੀਬ 11. 30 ਵਜੇ ਉਨ੍ਹਾਂ ਨੂੰ ਬਿਨਾਂ ਦੱਸੇ ਘਰੋਂ ਕਿਧਰੇ ਚਲੀ ਗਈ, ਜਿਸਦੀ ਆਪਣੇ ਤੌਰ ’ਤੇ ਕਾਫੀ ਤਲਾਸ਼ ਕੀਤੀ ਪਰ ਉਸਦੇ ਬਾਰੇ ਕੋਈ ਪਤਾ ਨਹੀਂ ਲੱਗਾ। ਉਸ ਤੋਂ ਬਾਅਦ ਉਨ੍ਹਾਂ ਨੇ ਇਸ ਸਬੰਧੀ 12 ਜਨਵਰੀ ਨੂੰ ਇਕ ਦਰਖਾਸਤ ਕਾਨੂੰਨੀ ਕਾਰਵਾਈ ਲਈ ਪੁਲਸ ਚੌਕੀ ਮਰਾਡੋ ’ਚ ਦਿੱਤੀ ।
ਇਸ ਬਾਰੇ ਜਦੋਂ ਉਸਦੇ ਪਿਤਾ ਕਰਮਜੀਤ ਸਿੰਘ ਨੇ ਉਸਦੇ ਸਹੁਰੇ ਪਰਿਵਾਰ ਨੂੰ ਫੋਨ ਕਰਕੇ ਜੋਤੀ ਬਾਰੇ ਪੁੱਛਿਆ ਕਿ ਉਹ ਤੁਹਾਡੇ ਕੋਲ ਤਾਂ ਨਹੀਂ ਆਈ ਤਾਂ ਉਸਦੇ ਸਹੁਰੇ ਪ੍ਰੀਤਮ ਸਿੰਘ ਨੇ ਉਸਦੇ ਪਿਤਾ ਕਰਮਜੀਤ ਸਿੰਘ ਨੂੰ ਗਾਲੀ-ਗਲੌਚ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆ, ਜਿਸ ਨਾਲ ਕਰਮਜੀਤ ਸਿੰਘ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਾ ਅਤੇ 15 ਜਨਵਰੀ ਨੂੰ ਸਾਰਾ ਪਰਿਵਾਰ ਰਾਤ ਦਾ ਖਾਣਾ ਖਾ ਕੇ ਆਪਣੇ-ਅਪਣੇ ਕਮਰਿਆਂ ’ਚ ਸੌਂ ਗਏ।
ਉਸਦਾ ਪਿਤਾ ਮਕਾਨ ਦੀ ਪਹਿਲੀ ਮੰਜ਼ਿਲ ’ਤੇ ਆਪਣੇ ਕਮਰੇ ਵਿਚ ਸੌਂ ਗਿਆ ਅਤੇ 16 ਜਨਵਰੀ ਨੂੰ ਲਗਭਗ 5.30 ਵਜੇ ਉਸ ਦੀ ਮਾਤਾ ਮਨਦੀਪ ਕੌਰ ਨੇ ਜਦੋਂ ੳੇੁਠ ਕੇ ਦੇਖਿਆ ਤਾਂ ਉਸਦਾ ਪਿਤਾ ਮਕਾਨ ਦੀ ਛੱਤ ’ਤੇ ਬਣੇ ਹੋਏ ਬਾਥਰੂਮ ਦੇ ਬਾਹਰ ਬੇਹੋਸ਼ ਪਿਆ ਸੀ, ਜਿਸ ’ਤੇ ਉਸਦੀ ਮਾਤਾ ਨੇ ਉਸਨੂੰ ਤੁਰੰਤ ਇਸ ਸਬੰਧੀ ਦੱਸਿਆ ਤਾਂ ਉਹ ਮੁਹੱਲੇ ਦੇ ਹੋਰਨਾਂ ਲੋਕਾਂ ਦੀ ਮਦਦ ਨਾਲ ਪਿਤਾ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਲੈ ਗਿਆ। ਜਿੱਥੇ ਡਾਕਟਰਾਂ ਨੇ ਉਸਦੇ ਪਿਤਾ ਕਰਮਜੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਸਨੇ ਕਿਹਾ ਹੈ ਕਿ ਉਸਦਾ ਪਿਤਾ ਉਸਦੀ ਪਤਨੀ ਜੋਤੀ, ਸਹੁਰੇ ਪ੍ਰੀਤਮ ਸਿੰਘ ਅਤੇ ਸੱਸ ਹਰਵਿੰਦਰ ਕੌਰ ਤੋਂ ਕਾਫੀ ਪ੍ਰੇਸ਼ਾਨ ਰਹਿੰਦਾ ਸੀ, ਜਿਨ੍ਹਾਂ ਤੋ ਦੁਖੀ ਹੋ ਕੇ ਉਸਨੇ ਕੋਈ ਜਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ ਹੈ। ਇਸ ਸਬੰਧੀ ਡੇਹਲੋਂ ਪੁਲਸ ਨੇ ਸੁਸਾਈਡ ਨੋਟ ਦੇ ਆਧਾਰ ’ਤੇ ਜੋਤੀ, ਪ੍ਰੀਤਮ ਸਿੰਘ ਅਤੇ ਹਰਵਿੰਦਰ ਕੌਰ ਦੇ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਰਨਤਾਰਨ ’ਚ ਇਕੋ ਦਿਨ ਲੁਟੇਰਿਆਂ ਨੇ 7 ਪੈਟਰੋਲ ਪੰਪਾਂ ਨੂੰ ਬਣਾਇਆ ਨਿਸ਼ਾਨਾ
NEXT STORY