ਜਲੰਧਰ (ਅਰੁਣ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਣ ਕੀਤੇ ਗਏ ਨਤੀਜੀਆਂ ਦੇ ਮੁਤਾਬਕ ਪੰਜਾਬ ਦੇ 22 ਵਿਚੋਂ 12 ਜ਼ਿਲੇ ਅਜਿਹੇ ਰਹੇ ਹਨ ਜੋ ਮੈਰਿਟ ਸੂਚੀ ਵਿਚ ਦੋ ਅੰਕ ਵੀ ਹਾਸਲ ਨਹੀਂ ਕਰ ਪਾਏ ਭਾਵ 9 ਦੀ ਗਿਣਤੀ ਤੋਂ ਵੱਧ ਬੱਚੇ ਮੈਰਿਟ ਵਿਚ ਨਹੀਂ ਆ ਸਕੇ। ਇਨ੍ਹਾਂ ਜ਼ਿਲਿਆ ਵਿਚ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਤਰਨਤਾਰਨ ਦਾ। ਤਰਤਾਰਨ ਦੇ 16252 ਪ੍ਰਿਖਿਆਰਥੀਆਂ ਨੇ ਇਸ ਵਾਰ 10ਵੀਂ ਦੀ ਪ੍ਰਿਖਿਆ ਦਿੱਤੀ ਸੀ। ਜਿਨ੍ਹਾਂ ਵਿਚੋਂ ਸਿਰਫ 12068 ਵਿਦਿਆਰਥੀ ਹੀ ਪਾਸ ਹੋ ਸਕੇ ਹਨ। ਜਿਲੇ ਦੇ 41184 ਫੇਲ ਹੋ ਗਏ ਹਨ। ਇਸ ਦੇ ਨਾਲ ਹੀ ਮੈਰਿਟ ਸੂਚੀ ਵਿਚ ਤਰਨਤਾਰਨ ਜਿਲੇ ਦੀ ਸਿਰਫ ਇਕ ਪ੍ਰਿਖਿਆਰਥਣ ਹੀ ਕਾਮਯਾਬ ਹੋ ਸਕੀ ਹੈ। ਇਹ ਵੀ ਤਰਨਤਾਰਨ ਸ਼ਹਿਰ ਤੋਂ ਨਹੀਂ ਝਬਾਲ ਕਸਬੇ ਤੋਂ ਹੈ। ਝਬਾਲ ਦੀ ਰਹਿਣ ਵਾਲੀ ਮਿਨਾਕਸ਼ੀ ਪੁੱਤਰੀ ਜੋਗਰਾਜ ਨੇ ਮੈਰਿਟ ਸੂਚੀ ਵਿੱਚ 15ਵਾਂ ਰੈਂਕ ਹਾਸਲ ਕੀਤਾ ਹੈ। ਇਸ ਪ੍ਰਿਖਿਆਰਥਣ ਨੇ 97.54 ਫੀਸਦੀ ਅੰਕ ਹਾਸਲ ਕੀਤੇ ਹਨ।
ਇਸੇ ਤਰ੍ਹਾਂ ਮੈਰਿਟ ਸੂਚੀ ਵਿਚ ਰੂਪਨਗਰ ਵੀ ਫਾਡੀ ਹੀ ਰਿਹਾ ਹੈ। ਰੂਪਨਗਰ ਦੇ ਸਿਰਫ 2 ਪ੍ਰਿਖਿਆਰਥੀ ਹੀ ਇਸ ਸੂਚੀ ਵਿਚ ਆਪਣਾ ਨਾਮ ਦਰਜ਼ ਕਰਵਾ ਪਾਏ ਹਨ। ਇਸ ਤੋਂ ਇਲਾਵਾ ਮੈਰਿਟ ਸੂਚੀ ਫਾਡੀ ਰਹਿਣ ਵਾਲਿਆਂ ਵਿਚ ਪਠਾਨਕੋਟ, ਕਪੂਰਥਲਾ, ਫਿਰਜ਼ਪੁਰ ਜ਼ਿਲੇ ਵੀ ਸ਼ਾਮਲ ਹਨ, ਇਨ੍ਹਾਂ ਜ਼ਿਲਿਆਂ ਦੇ 4-4 ਵਿਦਿਆਰਥੀ ਅਤੇ ਬਰਨਾਲਾ ਦੇ 6 ਵਿਦਿਆਰਥੀ ਹੀ ਮੈਰਿਟ ਸੂਚੀ ਵਿਚ ਸਥਾਨ ਹਾਸਲ ਕਰ ਪਾਏ ਹਨ। ਐੱਸ. ਏ. ਐੱਸ. ਨਗਰ ਤੇ ਮੋਗਾ ਦੇ 7-7 ਅਤੇ ਸ੍ਰੀ ਮੁਕਤਸਰ ਸਾਹਿਬ, ਮਾਨਸਾ ਅਤੇ ਅਮ੍ਰਿਤਸਰ ਦੇ 9-9 ਵਿਦਿਆਰਥੀ ਹੀ ਮੈਰਿਟ ਵਿਚ ਆਏ ਹਨ।
ਬਾਦਲ ਦੀ ਕੋਠੀ ਬਾਹਰ ਧਰਨਾ ਦੇਣ ਗਏ ਬਰਗਾੜੀ ਮੋਰਚੇ ਦੇ ਆਗੂ ਆਪਸ ਵਿਚ ਭਿੜੇ
NEXT STORY