ਮੁਕਤਸਰ (ਵੈਬ ਡੈਸਕ)-ਬਰਗਾੜੀ ਤੋਂ ਬਾਦਲ ਪਿੰਡ ਤਕ ਰੋਸ ਮਾਰਚ ਕੱਢ ਰਹੇ ਬਰਗਾੜੀ ਮੋਰਚੇ ਦੇ ਕੁੁਝ ਆਗੂ ਆਪਸ ਵਿਚ ਭਿੜ ਗਏ। ਬਰਗਾੜੀ ਮੋਰਚੇ ਦੇ ਆਗੂਆਂ ਵਲੋਂ ਅੱਜ ਇਕ ਰੋਸ ਮਾਰਚ ਬਰਗਾੜੀ ਤੋਂ ਬਾਦਲ ਪਿੰਡ ਤਕ ਕਢਿਆ ਜਾ ਰਿਹਾ ਸੀ। ਰੋਸ ਮਾਰਚ ਤੋਂ ਬਾਅਦ ਮੋਰਚਾ ਦੇ ਆਗੂਆਂ ਨੇ ਪਿੰਡ ਬਾਦਲ ਪਹੁੰਚ ਕੇ ਬਾਦਲਾਂ ਦੀ ਕੋਠੀ ਅੱਗੇ ਧਰਨਾ ਲੱਗਾ ਦਿੱਤਾ। ਇਸ ਧਰਨੇ ਦੌਰਾਨ ਧਰਨੇ ਵਿਚ ਬੈਠਣ ਨੂੰ ਲੈ ਕੇ ਕੁਝ ਆਗੂਆਂ ਵਿਚ ਆਪਸੀ ਤਕਰਾਰ ਹੋ ਗਈ। ਆਗੂਆਂ ਦੀ ਆਪਸੀ ਤਕਰਾਰ ਇਨੀਂ ਵੱਧ ਗਈ ਕਿ ਗੱਲ ਡਾਂਗਾ ਸੋਟੀਆਂ ਤਕ ਪੁੱਜ ਗਈ। ਜਿਸ ਪਿੱਛੋਂ ਮੌਕੇ ਉਤੇ ਆਗੂਆਂ ਵਿਚਕਾਰ ਡਾਂਗਾ ਚੱਲ਼ੀਆਂ।

ਚੋਣ ਜ਼ਾਬਤੇ ਦਾ ਅਸਰ,ਤਾਮਿਲਨਾਡੂ 'ਚ ਫੜਿਆ ਗਿਆ ਸਭ ਤੋਂ ਵੱਧ ਕੈਸ਼
NEXT STORY