ਚੰਡੀਗੜ੍ਹ, (ਵਿਜੇ)- ਅਜੇ ਤਕ ਕਿਆਸ ਲਾਏ ਜਾ ਰਹੇ ਸਨ ਕਿ ਸ਼ਹਿਰ ਵਿਚ ਮੈਟਰੋ ਪ੍ਰਾਜੈਕਟ ਸ਼ੁਰੂ ਹੋਵੇਗਾ ਜਾਂ ਨਹੀਂ, ਇਸ ਸਬੰਧੀ ਬੁੱਧਵਾਰ ਨੂੰ ਮਨਿਸਟਰ ਆਫ ਸਟੇਟ ਹਾਊਸਿੰਗ ਐਂਡ ਅਰਬਨ ਅਫੇਅਰਜ਼ ਹਰਦੀਪ ਸਿੰਘ ਪੁਰੀ ਨੇ ਇਹ ਸਥਿਤੀ ਸਪੱਸ਼ਟ ਕਰ ਦਿੱਤੀ ਕਿ ਚੰਡੀਗੜ੍ਹ ਦਾ ਮੈਟਰੋ ਪ੍ਰਾਜੈਕਟ ਅਜੇ ਕਾਇਮ ਹੈ। ਇਸ ਲਈ ਨਵੀਂ ਮੈਟਰੋ ਰੇਲ ਪਾਲਿਸੀ ਕੇਂਦਰ ਸਰਕਾਰ ਫਿਰ ਡੀਟੇਲ ਪ੍ਰਾਜੈਕਟ ਰਿਪੋਰਟ (ਡੀ. ਪੀ. ਆਰ.) ਤਿਆਰ ਕਰੇਗੀ।
ਬੁੱਧਵਾਰ ਨੂੰ ਸੈਕਟਰ-17 ਦੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਆਯੋਜਿਤ ਕੀਤੇ ਗਏ ਫਾਈਨੈਂਸ਼ੀਅਲ ਇਨਕਲੂਜ਼ਨ ਵਿਚ ਹਿੱਸਾ ਲੈਣ ਪਹੁੰਚੇ ਪੁਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਜੁੜੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੈਟਰੋ ਦਾ ਰੇਲ ਫ੍ਰੈਸ਼ ਪ੍ਰਪੋਜ਼ਲ ਜਮ੍ਹਾ ਕਰਵਾਉਣ ਲਈ ਕਿਹਾ ਹੈ, ਜੋ ਕਿ ਨਵੀਂ ਪਾਲਿਸੀ ਤਹਿਤ ਹੋਵੇਗਾ। ਕੇਂਦਰ ਸਰਕਾਰ ਨੇ ਨਵੀਂ ਪਾਲਿਸੀ ਨੂੰ ਇਸੇ ਸਾਲ ਅਗਸਤ ਵਿਚ ਅਪਰੂਵਲ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਮੈਟਰੋ ਰੇਲ ਪ੍ਰਾਜੈਕਟ ਨੂੰ ਉਦੋਂ ਝਟਕਾ ਲੱਗਾ ਸੀ, ਜਦੋਂ ਹੋਮ ਮਨਿਸਟਰੀ ਐਡਵਾਈਜ਼ਰੀ ਕਮੇਟੀ ਨੇ ਸ਼ਹਿਰ ਵਿਚ ਇਸ ਪ੍ਰਾਜੈਕਟ ਨੂੰ ਗੈਰ-ਜ਼ਰੂਰੀ ਦੱਸਿਆ ਸੀ।
ਇਹੀ ਨਹੀਂ, ਕਮੇਟੀ ਦੇ ਮੈਂਬਰਾਂ ਨੇ ਸ਼ਹਿਰ ਵਿਚ ਪਬਲਿਕ ਟ੍ਰਾਂਸਪੋਰਟ ਸਿਸਟਮ ਨੂੰ ਮਜ਼ਬੂਤ ਕਰਨ ਲਈ ਹੋਰ ਆਪਸ਼ਨ ਲੱਭਣ ਦੀ ਵੀ ਸਲਾਹ ਦਿੱਤੀ ਸੀ। ਇਹੀ ਨਹੀਂ, ਸੰਸਦ ਮੈਂਬਰ ਕਿਰਨ ਖੇਰ ਨੇ ਵੀ ਮੈਟਰੋ 'ਤੇ ਸਵਾਲ ਉਠਾਏ ਸਨ।
ਗੈਰ-ਕਾਨੂੰਨੀ ਢੰਗ ਨਾਲ ਰੇਤਾ ਭਰ ਕੇ ਲਿਆਉਣ ਵਾਲੇ 2 ਟ੍ਰੈਕਟਰ-ਟਰਾਲੀਆਂ ਦੇ ਚਾਲਕਾਂ 'ਤੇ ਮਾਮਲਾ ਦਰਜ
NEXT STORY