ਬਿਜ਼ਨੈੱਸ ਡੈਸਕ - ਭਾਰਤੀ ਖੇਤੀਬਾੜੀ ਖੇਤਰ ਇਸ ਸਮੇਂ ਇਕ ਦੋਹਰੀ ਚੁਣੌਤੀ ਦੇ ਮੁਹਾਨੇ ’ਤੇ ਖੜ੍ਹਾ ਹੈ। ਇਕ ਪਾਸੇ ਕੁਦਰਤ ‘ਅਲ ਨੀਨੋ’ ਦੇ ਰੂਪ ’ਚ ਕਮਜ਼ੋਰ ਮਾਨਸੂਨ ਦਾ ਸੰਕੇਤ ਦੇ ਰਹੀ ਹੈ ਤਾਂ ਦੂਜੇ ਪਾਸੇ ਵਿਸ਼ਵ ਭੂ-ਸਿਆਸਤ ਨੇ ਖਾਦਾਂ ਦੀਆਂ ਕੀਮਤਾਂ ’ਚ ਅੱਗ ਲਾ ਦਿੱਤੀ ਹੈ। ਹਾਲ ਹੀ ’ਚ ਇੰਡੀਅਨ ਪੋਟਾਸ਼ ਲਿਮਟਿਡ (ਆਈ. ਪੀ. ਐੱਲ.) ਵੱਲੋਂ ਜਾਰੀ ਟੈਂਡਰ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ। ਮਹਿਜ਼ 2 ਮਹੀਨਿਆਂ ਅੰਦਰ ਯੂਰੀਆ ਦੀਆਂ ਕੀਮਤਾਂ ਦਾ ਲੱਗਭਗ ਦੁੱਗਣਾ ਹੋਣਾ ਸਿਰਫ ਇਕ ਆਰਥਿਕ ਅੰਕੜਾ ਨਹੀਂ ਹੈ, ਸਗੋਂ ਇਹ ਸਿੱਧੇ ਤੌਰ ’ਤੇ ਦੇਸ਼ ਦੀ ਖੁਰਾਕ ਸੁਰੱਖਿਆ ਅਤੇ ਆਮ ਆਦਮੀ ਦੀ ਥਾਲੀ ’ਤੇ ਪੈਣ ਵਾਲੇ ਬੋਝ ਦਾ ਸੰਕੇਤ ਹੈ।
ਇਹ ਵੀ ਪੜ੍ਹੋ : ਮਾਂ ਵੈਸ਼ਨੋਂ ਦੇਵੀ ਦੇ ਦਰਬਾਰ 'ਚ ਚੜ੍ਹੀ 'ਨਕਲੀ ਚਾਂਦੀ', ਸਿਰਫ 30 ਕਰੋੜ ਦੇ ਨਿਕਲੇ 550 ਕਰੋੜ ਦੇ ਗਹਿਣੇ
ਮਾਮਲੇ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਕੀਮਤਾਂ ਦੇ ਦੁੱਗਣੇ ਹੋਣ ਦਾ ਮਤਲਬ ਹੈ ਕਿ ਖਾਦ ਸਬਸਿਡੀ ਬਿੱਲ ਹੁਣ 2 ਲੱਖ ਕਰੋੜ ਰੁਪਏ ਨੂੰ ਪਾਰ ਕਰ ਸਕਦਾ ਹੈ। ਇਹ ਸਰਕਾਰ ਦੇ ਬਜਟ ਘਾਟੇ ਨੂੰ ਪ੍ਰਭਾਵਿਤ ਕਰੇਗਾ ਅਤੇ ਆਖਿਰ ’ਚ ਵਿਕਾਸ ਕਾਰਜਾਂ ਲਈ ਉਪਲੱਬਧ ਫੰਡਾਂ ’ਚ ਕਮੀ ਲਿਆ ਸਕਦਾ ਹੈ।
ਇਹ ਵੀ ਪੜ੍ਹੋ : ਪ੍ਰਾਈਵੇਟ ਮੁਲਾਜ਼ਮਾਂ ਦੀ ਬੇਸਿਕ ਸੈਲਰੀ 'ਚ ਵੱਡਾ ਬਦਲਾਅ ਲਾਗੂ, ਜਾਣੋ ਕਿੰਨੀ ਘਟੇਗੀ ਤੁਹਾਡੀ 'ਇਨ-ਹੈਂਡ' ਸੈਲਰੀ
ਕੀ ਹੈ ਕੀਮਤਾਂ ਦਾ ਗਣਿਤ
ਇਕ ਰਿਪੋਰਟ ਮੁਤਾਬਕ ਫਰਵਰੀ 2026 ’ਚ ਜਦੋਂ ਨੈਸ਼ਨਲ ਕੈਮੀਕਲਜ਼ ਐਂਡ ਫਰਟੀਲਾਈਜ਼ਰਜ਼ (ਆਰ. ਸੀ. ਐੱਫ.) ਨੇ ਟੈਂਡਰ ਜਾਰੀ ਕੀਤਾ ਸੀ, ਉਦੋਂ ਪੱਛਮੀ ਤੱਟ ਲਈ ਯੂਰੀਆ ਦੀ ਕੀਮਤ 508 ਡਾਲਰ ਪ੍ਰਤੀ ਟਨ ਸੀ ਪਰ ਅਪ੍ਰੈਲ ’ਚ ਆਈ. ਪੀ. ਐੱਲ. ਦੇ ਟੈਂਡਰ ’ਚ ਇਹ ਵਧ ਕੇ 935 ਡਾਲਰ ਹੋ ਗਈ। ਇਹ 84 ਫੀਸਦੀ ਦਾ ਵਾਧਾ ਗਲੋਬਲ ਮਾਰਕੀਟ ’ਚ ਆਏ ‘ਸਪਲਾਈ ਸ਼ੌਕ’ ਦਾ ਸਿੱਧਾ ਨਤੀਜਾ ਹੈ। ਇੰਨਾ ਹੀ ਨਹੀਂ, ਡੀ-ਅਮੋਨੀਅਮ ਫਾਸਫੇਟ (ਡੀ. ਏ. ਪੀ.) ਅਤੇ ਹੋਰ ਕੱਚੇ ਮਾਲ ਜਿਵੇਂ ਕਿ ਸਲਫਰ ਅਤੇ ਅਮੋਨੀਆ ਦੀਆਂ ਕੀਮਤਾਂ ’ਚ ਵੀ ਭਾਰੀ ਉਛਾਲ ਦੇਖਿਆ ਗਿਆ ਹੈ। ਸਲਫਰ ਜੋ ਪਿਛਲੇ ਸਾਲ 300 ਡਾਲਰ ’ਤੇ ਸੀ, ਅੱਜ 900 ਡਾਲਰ ਤੋਂ ਹੇਠਾਂ ਉਪਲੱਬਧ ਨਹੀਂ ਹੈ।
ਇਹ ਵੀ ਪੜ੍ਹੋ : ਦੁਨੀਆ ਦਾ ਲਗਭਗ ਅੱਧਾ ਸੋਨਾ ਸਿਰਫ਼ ਦੋ ਦੇਸ਼ਾਂ ਕੋਲ, ਉਤਪਾਦਨ ਦੇ ਮਾਮਲੇ 'ਚ ਇਸ ਦੇਸ਼ ਨੇ ਮਾਰੀ ਬਾਜ਼ੀ
ਹੋਰਮੁਜ਼ ਜਲਡਮਰੂਮੱਧ ਹੈ ਪੂਰੇ ਸੰਕਟ ਦੀ ਜੜ੍ਹ
ਇਸ ਸੰਕਟ ਦੀ ਜੜ੍ਹ ’ਚ ਮੱਧ ਪੂਰਬ ਦਾ ਸੰਘਰਸ਼ ਹੈ। 28 ਫਰਵਰੀ ਤੋਂ ਹੋਰਮੁਜ਼ ਜਲਡਮਰੂਮੱਧ ਦੇ ਬੰਦ ਹੋਣ ਨਾਲ ਗਲੋਬਲ ਸਪਲਾਈ ਚੇਨ ਪੂਰੀ ਤਰ੍ਹਾਂ ਵਿਗੜ ਗਈ ਹੈ। ਭਾਰਤ ਆਪਣੇ ਯੂਰੀਆ ਦਾ 40 ਫੀਸਦੀ ਅਤੇ ਯੂਰੀਆ ਬਣਾਉਣ ਲਈ ਲੋੜੀਂਦੇ ਈਂਧਨ, ਤਰਲ ਕੁਦਰਤੀ ਗੈਸ (ਐੱਲ. ਐੱਨ. ਜੀ.), ਦਾ 60 ਫੀਸਦੀ ਹਿੱਸਾ ਖਾੜੀ ਦੇਸ਼ਾਂ ਤੋਂ ਪ੍ਰਾਪਤ ਕਰਦਾ ਹੈ।
ਇਹ ਵੀ ਪੜ੍ਹੋ : ਚੁੱਪ-ਚੁਪੀਤੇ ਚਾਂਦੀ ਖ਼ਰੀਦ ਰਿਹਾ ਇਹ ਦੇਸ਼, ਮੰਗਵਾਈ 836 ਟਨ ਚਾਂਦੀ, ਤੋੜੇ ਪਿਛਲੇ 10 ਸਾਲਾਂ ਦੇ ਰਿਕਾਰਡ
ਕਤਰ ਅਤੇ ਸਾਊਦੀ ਅਰਬ ਵਰਗੇ ਦੇਸ਼ਾਂ ’ਚ ਉਤਪਾਦਨ ਕੇਂਦਰਾਂ ’ਤੇ ਹਮਲਿਆਂ ਅਤੇ ਸਮੁੰਦਰੀ ਰਸਤੇ ’ਚ ਰੁਕਾਵਟ ਆਉਣ ਕਾਰਨ ਸਪਲਾਈ ਠੱਪ ਹੋ ਗਈ ਹੈ। ਇਸ ਦਾ ਨਤੀਜਾ ਇਹ ਹੋਇਆ ਕਿ ਭਾਰਤ ਨੂੰ ਹੁਣ ਉੱਚੀਆਂ ਕੀਮਤਾਂ ’ਤੇ ਇੰਡੋਨੇਸ਼ੀਆ, ਮਲੇਸ਼ੀਆ, ਮੋਰੋਕੋ ਅਤੇ ਜਾਰਡਨ ਵਰਗੇ ਬਦਲਵੇਂ ਸਰੋਤਾਂ ਵੱਲ ਰੁਖ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਅਕਸ਼ੈ ਤ੍ਰਿਤੀਆ ਤੋਂ ਬਾਅਦ ਚਾਂਦੀ 4000 ਰੁਪਏ ਹੋਈ ਸਸਤੀ, ਸੋਨੇ ਦੇ ਭਾਅ ਵੀ ਟੁੱਟੇ
ਘਰੇਲੂ ਉਤਪਾਦਨ ’ਤੇ ਸੱਟ ਅਤੇ ‘ਸਾਉਣੀ’ ਦੀ ਚਿੰਤਾ
ਭਾਰਤ ਸਾਲਾਨਾ ਲੱਗਭਗ 400 ਲੱਖ ਟਨ ਯੂਰੀਆ ਦੀ ਖਪਤ ਕਰਦਾ ਹੈ। ਇਸ ’ਚੋਂ 75 ਫੀਸਦੀ ਉਤਪਾਦਨ ਘਰੇਲੂ ਪੱਧਰ ’ਤੇ ਹੁੰਦਾ ਹੈ ਪਰ ਘਰੇਲੂ ਕਾਰਖਾਨੇ ਵੀ ਤਰਲ ਕੁਦਰਤੀ ਗੈਸ (ਐੱਲ. ਐੱਨ. ਜੀ.) ’ਤੇ ਨਿਰਭਰ ਹਨ। ਮਾਰਚ ਅਤੇ ਅਪ੍ਰੈਲ ’ਚ ਗੈਸ ਦੀ ਕਮੀ ਕਾਰਨ ਘਰੇਲੂ ਉਤਪਾਦਨ ’ਚ 10 ਲੱਖ ਟਨ ਪ੍ਰਤੀ ਮਹੀਨਾ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : 10 ਸਾਲ ਪੁਰਾਣਾ ਆਧਾਰ ਕਾਰਡ ਰੱਖਣ ਵਾਲਿਆਂ ਲਈ ਅਹਿਮ ਖ਼ਬਰ, 14 ਜੂਨ ਤੱਕ ਮਿਲੇਗੀ ਖ਼ਾਸ ਸਹੂਲਤ
ਆਗਾਮੀ ਸਾਉਣੀ ਸੀਜ਼ਨ (ਜੂਨ-ਜੁਲਾਈ) ਲਈ ਖੇਤੀਬਾੜੀ ਮੰਤਰਾਲਾ ਨੇ 194 ਲੱਖ ਟਨ ਯੂਰੀਆ ਦੀ ਲੋੜ ਦੱਸੀ ਹੈ, ਜਦੋਂਕਿ ਮੌਜੂਦਾ ਸਟਾਕ ਸਿਰਫ 55 ਲੱਖ ਟਨ ਹੈ। ਹਾਲਾਂਕਿ ਸਰਕਾਰ ਨੇ 25 ਲੱਖ ਟਨ ਦਰਾਮਦ ਸੁਰੱਖਿਅਤ ਕਰ ਲਈ ਹੈ ਪਰ ਸਪਲਾਈ ’ਚ ਦੇਰੀ ਅਤੇ ਉੱਚੀ ਲਾਗਤ ਇਕ ਵੱਡੀ ਸਿਰਦਰਦ ਬਣੀ ਹੋਈ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਸਾਉਣੀ ਦੀ ਫਸਲ ਤਾਂ ਕਿਸੇ ਤਰ੍ਹਾਂ ਨਿਕਲ ਜਾਵੇਗੀ ਪਰ ਅਸਲੀ ਸੰਕਟ ਅਕਤੂਬਰ-ਦਸੰਬਰ ਦੇ ਹਾੜੀ ਸੀਜ਼ਨ ’ਚ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ : RBI ਦੇ ਨਵੇਂ ਨਿਯਮ : ਡਿਜੀਟਲ ਪੇਮੈਂਟ ਸਿਸਟਮ 'ਚ ਹੋਇਆ ਵੱਡਾ ਬਦਲਾਅ, ਮਿਲਣਗੀਆਂ ਇਹ ਸਹੂਲਤਾਂ
ਮਾਹਿਰਾਂ ਨੇ ਸੁਝਾਏ ਹਨ ਕੁਝ ਹੱਲ
ਉੱਤਰ ਪ੍ਰਦੇਸ਼ ਦੇ ਨਿਰਮਾਤਾਵਾਂ ਨੇ ਸੁਝਾਅ ਦਿੱਤਾ ਹੈ ਕਿ ਯੂਰੀਆ ਅਤੇ ਡੀ. ਏ. ਪੀ. ਨੂੰ ਜ਼ਿੰਕ, ਬੋਰਾਨ ਅਤੇ ਸਲਫਰ ਵਰਗੇ ਸੂਖਮ ਪੋਸ਼ਕ ਤੱਤਾਂ ਨਾਲ ਕੋਟ ਕੀਤਾ ਜਾਵੇ। ਇਸ ਨਾਲ ਖਾਦ ਦੀ ਸਮਰੱਥਾ ਵਧੇਗੀ ਅਤੇ ਕਿਸਾਨਾਂ ਨੂੰ ਵੱਖਰੇ ਤੌਰ ’ਤੇ ਮਹਿੰਗੇ ਪੋਸ਼ਕ ਤੱਤ ਨਹੀਂ ਖਰੀਦਣੇ ਪੈਣਗੇ। ਬਾਇਓਪ੍ਰਾਈਮ ਐਗਰੀਸਾਲਿਊਸ਼ਨਜ਼ ਵਰਗੀਆਂ ਕੰਪਨੀਆਂ ਸੂਖਮ ਜੀਵਾਂ ’ਤੇ ਆਧਾਰਿਤ ਅਜਿਹੇ ਉਤਪਾਦ ਵਿਕਸਤ ਕਰ ਰਹੀਆਂ ਹਨ, ਜੋ ਮਿੱਟੀ ’ਚ ਫਸੇ ਹੋਏ ਪੋਸ਼ਕ ਤੱਤਾਂ ਨੂੰ ਪੌਦਿਆਂ ਤੱਕ ਪਹੁੰਚਾਉਣ ’ਚ ਮਦਦ ਕਰਦੇ ਹਨ। ਇਸ ਨਾਲ ਰਸਾਇਣਕ ਖਾਦਾਂ ’ਤੇ ਨਿਰਭਰਤਾ ਘੱਟ ਹੋ ਸਕਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਸਪਲਾਈ ਚੇਨ ਅਤੇ ਲਾਗਤ ਪ੍ਰਬੰਧਨ ਨਾ ਕੀਤਾ ਗਿਆ, ਤਾਂ ਖੁਰਾਕੀ ਮਹਿੰਗਾਈ ਦੇਸ਼ ਦੀ ਅਰਥਵਿਵਸਥਾ ਨੂੰ ਪੱਟੜੀ ਤੋਂ ਉਤਾਰ ਸਕਦੀ ਹੈ। ਅੰਤ ’ਚ ਇਸ ਸੰਕਟ ਦਾ ਸਭ ਤੋਂ ਵੱਧ ਪ੍ਰਭਾਵ ਛੋਟੇ ਅਤੇ ਸੀਮਾਂਤ ਕਿਸਾਨਾਂ ’ਤੇ ਪਵੇਗਾ, ਜਿਨ੍ਹਾਂ ਦੀ ਰੋਜ਼ੀ-ਰੋਟੀ ਪੂਰੀ ਤਰ੍ਹਾਂ ਫਸਲ ਦੀ ਲਾਗਤ ਅਤੇ ਉਤਪਾਦਨ ’ਤੇ ਨਿਰਭਰ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
PF ਖਾਤਾਧਾਰਕਾਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ UPI ਰਾਹੀਂ ਤੁਰੰਤ ਨਿਕਲੇਗਾ ਪੈਸਾ, ਜਾਣੋ ਕੀ ਹੈ ਨਵਾਂ ਨਿਯਮ
NEXT STORY