ਚੰਡੀਗੜ੍ਹ, (ਸੁਸ਼ੀਲ)- ਲਾਲ ਬੱਤੀ ਲੰਘਣ ਵਾਲੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਹੈੱਡ ਕਾਂਸਟੇਬਲ ਰੋਕਣ ਲੱਗਾ ਤਾਂ ਨੌਜਵਾਨ ਨੇ ਉਸ ਨੂੰ ਥੱਪੜ ਮਾਰ ਦਿੱਤਾ। ਸੈਕਟਰ 14/15 ਲਾਈਟ ਪੁਆਇੰਟ 'ਤੇ ਹੈੱਡ ਕਾਂਸਟੇਬਲ ਨੇ ਉਸ ਦਾ ਮੋਟਰਸਾਈਕਲ ਫੜ ਲਿਆ ਤਾਂ ਨੌਜਵਾਨ ਨੇ ਉਹ ਭਜਾ ਲਿਆ, ਜਿਸ ਕਾਰਨ ਹੈੱਡ ਕਾਂਸਟੇਬਲ ਹੇਠਾਂ ਡਿੱਗ ਕੇ ਜ਼ਖ਼ਮੀ ਹੋ ਗਿਆ।
ਕਾਂਸਟੇਬਲ ਨੇ ਮੋਟਰਸਾਈਕਲ ਚਾਲਕ ਨੂੰ ਕਾਬੂ ਕਰ ਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਜ਼ਖ਼ਮੀ ਹੈੱਡ ਕਾਂਸਟੇਬਲ ਰਤਨ ਕੁਮਾਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਸੈਕਟਰ-11 ਥਾਣਾ ਪੁਲਸ ਨੇ ਰਤਨ ਕੁਮਾਰ ਦੀ ਸ਼ਿਕਾਇਤ 'ਤੇ ਇੰਦਰਾ ਕਾਲੋਨੀ ਨਿਵਾਸੀ ਸੰਦੀਪ 'ਤੇ ਡਿਊਟੀ 'ਚ ਅੜਚਨ ਪਾਉਣ ਤੇ ਮਾਰਕੁੱਟ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਟ੍ਰੈਫਿਕ ਪੁਲਸ ਦੇ ਹੈੱਡ ਕਾਂਸਟੇਬਲ ਰਤਨ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਬੁੱਧਵਾਰ ਨੂੰ ਉਸ ਦੀ ਡਿਊਟੀ ਸੈਂਟਰਲ ਡਵੀਜ਼ਨ 'ਚ ਮੋਟਰਸਾਈਕਲ 'ਤੇ ਸੀ। ਮੋਟਰਸਾਈਕਲ 'ਤੇ ਚਾਲਕ ਕਾਂਸਟੇਬਲ ਦਵਿੰਦਰ ਤਾਇਨਾਤ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਸਾਥੀ ਨਾਲ ਸੈਕਟਰ 14/15 ਲਾਈਟ ਪੁਆਇੰਟ 'ਤੇ ਖੜ੍ਹਾ ਹੋਇਆ ਸੀ। ਇੰਨੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਸੈਕਟਰ 25 ਤੋਂ ਰੈੱਡ ਲਾਈਟ ਜੰਪ ਕਰਕੇ ਜਾਣ ਲੱਗਾ। ਉਨ੍ਹਾਂ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ। ਨੌਜਵਾਨ ਨੇ ਮੋਟਰਸਾਈਕਲ ਹੌਲੀ ਕਰ ਲਿਆ ਤੇ ਉਸ ਦੇ ਮੂੰਹ 'ਤੇ ਥੱਪੜ ਮਾਰ ਦਿੱਤਾ।
ਨੌਜਵਾਨ ਭੱਜਣ ਲੱਗਾ ਤਾਂ ਉਸ ਨੇ ਮੋਟਰਸਾਈਕਲ ਨੂੰ ਪਿੱਛੋਂ ਫੜ ਲਿਆ। ਮੋਟਰਸਾਈਕਲ ਚਾਲਕ ਨੇ ਰੇਸ ਦੇ ਦਿੱਤੀ, ਜਿਸ ਕਾਰਨ ਉਹ ਸੜਕ 'ਤੇ ਡਿੱਗ ਕੇ ਜ਼ਖ਼ਮੀ ਹੋ ਗਿਆ। ਇੰਨੇ 'ਚ ਕਾਂਸਟੇਬਲ ਦਵਿੰਦਰ ਨੇ ਮੋਟਰਸਾਈਕਲ ਚਾਲਕ ਸੰਦੀਪ ਨੂੰ ਫੜ ਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-11 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀ ਹੈੱਡ ਕਾਂਸਟੇਬਲ ਰਤਨ ਕੁਮਾਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ।
2 ਦੁਕਾਨਦਾਰਾਂ ਦੇ ਬਾਲ ਮਜ਼ਦੂਰੀ ਕਰਵਾਉਣ ਲਈ ਕੀਤੇ ਚਲਾਨ
NEXT STORY