ਫਿਰੋਜ਼ਪੁਰ, (ਕੁਮਾਰ)— ਸ਼ਹਿਰ ਦੇ ਪੰਚਵਟੀ ਰਿਸੋਰਟ ਦੇ ਕੋਲ ਅੱਜ ਦੁਪਹਿਰ ਕਰੀਬ 12 ਵਜੇ 2 ਮੋਟਰਸਾਈਕਲ ਸਵਾਰ ਲੁਟੇਰੇ ਇਕ ਔਰਤ ਦੇ ਕੰਨ 'ਚੋਂ ਸੋਨੇ ਦੀ ਵਾਲੀ ਝਪਟ ਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਰਾਮ ਤੀਰਥੀ ਵਾਸੀ 354 ਨਿਊ ਆਜ਼ਾਦ ਨਗਰ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਉਹ ਆਪਣੀ ਬੇਟੀ ਦੇ ਨਾਲ ਫਿਜੀਓਥਰੈਪੀ ਕਰਵਾ ਕੇ ਜਦ ਐਕਟਿਵਾ 'ਤੇ ਜਾ ਰਹੀ ਸੀ ਤਾਂ ਪਿੱਛੋਂ ਮੋਟਰਸਾਈਕਲ ਸਵਾਰ ਲੁਟੇਰੇ ਆਏ ਅਤੇ ਉਸਦੇ ਕੰਨ 'ਚੋਂ ਸੋਨੇ ਦੀ ਵਾਲੀ ਝਪਟ ਕੇ ਲੈ ਗਏ।
ਪੀੜਤਾ ਦੇ ਜਵਾਈ ਇੰਜੀਨੀਅਰ ਰਾਜੇਸ਼ ਗਰੋਵਰ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਤੁਰੰਤ ਸ਼ਹਿਰ ਵਿਚ ਸਰਗਰਮ ਇਸ ਲੁਟੇਰਾ ਗਿਰੋਹ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਉਨ੍ਹਾਂ ਤੋਂ ਲੁੱਟ ਦਾ ਸਾਮਾਨ ਬਰਾਮਦ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਕਰੀਬ 3 ਦਿਨ ਪਹਿਲਾਂ ਇਸ ਗਿਰੋਹ ਨੇ ਫਿਰੋਜ਼ਪੁਰ ਦੇ ਇਕ ਨਾਮੀ ਡਾਕਟਰ ਦੀ ਪਤਨੀ ਦਾ ਦਿੱਲੀ ਗੇਟ ਫਿਰੋਜ਼ਪੁਰ ਸ਼ਹਿਰ ਦੇ ਕੋਲ ਪਰਸ ਖੋਹ ਲਿਆ ਸੀ ਅਤੇ ਲੁਟੇਰੇ ਦੇਖਦੇ ਹੀ ਦੇਖਦੇ ਫਰਾਰ ਹੋ ਗਏ ਸਨ।
ਸੜਕ ਹਾਦਸਿਆਂ 'ਚ 5 ਜ਼ਖਮੀ
NEXT STORY