ਲੁਧਿਆਣਾ (ਹਿਤੇਸ਼) : ਗਲਾਡਾ ਵੱਲੋਂ ਵੀਰਵਾਰ ਨੂੰ ਮੇਹਰਬਾਨ ਅਤੇ ਕਨੀਜਾ ਇਲਾਕੇ ’ਚ ਸਥਿਤ 2 ਨਾਜਾਇਜ਼ ਕਾਲੋਨੀਆਂ ’ਤੇ ਐਕਸ਼ਨ ਕਰਨ ਤੋਂ ਬਾਅਦ ਨਗਰ ਨਿਗਮ ਨੂੰ ਵੀ ਨਾਜਾਇਜ਼ ਤੌਰ ’ਤੇ ਬਣ ਰਹੀ ਕਾਲੋਨੀ ਖਿਲਾਫ ਕਾਰਵਾਈ ਕਰਨ ਦੀ ਯਾਦ ਆ ਗਈ। ਇਸ ਤਹਿਤ ਸ਼ੁੱਕਰਵਾਰ ਨੂੰ ਕੰਗਣਵਾਲ ਇਲਾਕੇ ’ਚ ਸਥਿਤ ਕਾਲੋਨੀ ’ਚ ਜੇ. ਸੀ. ਬੀ. ਚਲਾਈ ਗਈ।
ਇਹ ਇਲਾਕਾ ਜ਼ੋਨ-ਸੀ ਦੇ ਅਧੀਨ ਆਉਂਦਾ ਹੈ, ਜਿਥੇ ਪਿਛਲੇ ਦਿਨੀਂ ਕਮਿਸ਼ਨਰ ਆਦਿੱਤਿਆ ਵੱਲੋਂ ਖੁਦ ਫੀਲਡ ’ਚ ਉਤਰ ਕੇ ਨਾਜਾਇਜ਼ ਤੌਰ ’ਤੇ ਬਣ ਰਹੀਆਂ ਕਾਲੋਨੀਆਂ ਅਤੇ ਬਿਲਡਿੰਗਾਂ ਫੜੀਆਂ ਗਈਆਂ ਸਨ ਅਤੇ ਉਨ੍ਹਾਂ ਖਿਲਾਫ ਕਾਰਵਾਈ ਕਰਨ ਦੇ ਨਾਲ ਹੀ ਇੰਸਪੈਕਟਰ ਹਰਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਹੁਣ ਜ਼ੋਨ-ਸੀ ਦੇ ਏਰੀਆ ਕੰਗਣਵਾਲ ’ਚ ਨਗਰ ਨਿਗਮ ਦੀ ਮਨਜ਼ੂਰੀ ਤੋਂ ਬਿਨਾਂ ਇਕ ਹੋਰ ਕਾਲੋਨੀ ਬਣਨ ਦੀ ਸ਼ਿਕਾਇਤ ਮਿਲਣ ’ਤੇ ਕਮਿਸ਼ਨਰ ਵੱਲੋਂ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ।
ਇਸ ਕਾਲੋਨੀ ’ਚ ਬਣੀਆਂ ਸੜਕਾਂ ਅਤੇ ਚਾਰਦੀਵਾਰੀ ਨੂੰ ਤੋੜ ਦਿੱਤਾ ਗਿਆ ਹੈ ਅਤੇ ਮਾਲਕ ਵੱਲੋਂ ਫੀਸ ਜਮ੍ਹਾਂ ਨਾ ਕਰਵਾਉਣ ਦੀ ਹਾਲਤ ’ਚ ਉਸ ਖਿਲਾਫ ਪੁਲਸ ਕੇਸ ਦਰਜ ਕਰਵਾਉਣ ਲਈ ਸਿਫਾਰਸ਼ ਕਰਨ ਦੀ ਗੱਲ ਨਗਰ ਨਿਗਮ ਅਧਿਕਾਰੀਆਂ ਵੱਲੋਂ ਕਹੀ ਗਈ ਹੈ।
ਇਹ ਵੀ ਪੜ੍ਹੋ : ਫੋਨ 'ਤੇ ਰਾਹੁਲ ਗਾਂਧੀ ਖ਼ਿਲਾਫ਼ ਡਿਬੇਟ ਸੁਣ ਰਹੇ ਸਨ ਡਰਾਈਵਰ-ਕੰਡਕਟਰ, ਕਾਂਗਰਸ ਸਰਕਾਰ ਨੇ ਭੇਜ 'ਤਾ ਨੋਟਿਸ
ਗਿਆਸਪੁਰਾ ’ਚ ਹਟਾਏ ਸੜਕ ਦੀ ਜਗ੍ਹਾ ’ਤੇ ਕੀਤੇ ਪੱਕੇ ਕਬਜ਼ੇ
ਇਸ ਤੋਂ ਇਲਾਵਾ ਜ਼ੋਨ-ਸੀ ਦੀ ਟੀਮ ਵੱਲੋਂ ਸ਼ੁੱਕਰਵਾਰ ਨੂੰ ਗਿਆਸਪੁਰਾ ਇਲਾਕੇ ’ਚ ਸੋਮਲ ਇੰਡਸਟਰੀ ਨੇੜੇ ਕੁਝ ਲੋਕਾਂ ਵੱਲੋਂ ਸੜਕ ਦੀ ਜਗ੍ਹਾ ’ਤੇ ਪੂਰੇ ਕੀਤੇ ਪੱਕੇ ਕਬਜ਼ੇ ਹਟਾਉਣ ਦੀ ਕਾਰਵਾਈ ਵੀ ਕੀਤੀ ਗਈ ਹੈ।
ਜ਼ੋਨ-ਡੀ ਦੀ ਟੀਮ ਨੇ ਰੁਕਵਾਇਆ ਰਿਹਾਇਸ਼ੀ ਏਰੀਆ ’ਚ ਹੋ ਰਿਹਾ ਫੈਕਟਰੀ ਤੇ ਲੇਬਰ ਕੁਆਰਟਰਾਂ ਦਾ ਨਿਰਮਾਣ
ਨਗਰ ਨਿਗਮ ਦੇ ਜ਼ੋਨ-ਡੀ ਦੀ ਟੀਮ ਨੇ ਰਿਹਾਇਸ਼ੀ ਇਲਾਕੇ ’ਚ ਹੋ ਰਿਹਾ ਫੈਕਟਰੀ ਅਤੇ ਲੇਬਰ ਕੁਆਰਟਰਾਂ ਦਾ ਨਿਰਮਾਣ ਰੁਕਵਾ ਦਿੱਤਾ ਗਿਆ ਹੈ। ਇਨ੍ਹਾਂ ’ਚ ਹੈਬੋਵਾਲ ਦੇ ਰਾਜ਼ੌਰੀ ਗਾਰਡਨ ਇਲਾਕੇ ’ਚ ਔਰਤਾਂ ਵੱਲੋਂ ਰਿਹਾਇਸ਼ੀ ਇਲਾਕੇ ’ਚ ਫੈਕਟਰੀ ਬਣਾਉਣ ਦੀ ਕੋਸ਼ਿਸ਼ ਦਾ ਵਿਰੋਧ ਕੀਤਾ ਗਿਆ, ਜਦਕਿ ਬਾੜੇਵਾਲ ਦੇ ਰਿਹਾਇਸ਼ੀ ਇਲਾਕੇ ’ਚ ਲੇਬਰ ਕੁਆਰਟਰਾਂ ਦਾ ਨਿਰਮਾਣ ਹੋਣ ਨੂੰ ਲੈ ਕੇ ਵੀ ਇਲਾਕੇ ਦੇ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਬਾਈਲ ਖੋਹ ਕੇ ਭੱਜ ਰਹੇ ਲੁਟੇਰਿਆਂ ’ਚੋਂ 1 ਨੂੰ ਰਾਹਗੀਰਾਂ ਨੇ ਕੀਤਾ ਕਾਬੂ, ਦੂਜਾ ਲੁਟੇਰਾ ਹੋਇਆ ਫ਼ਰਾਰ
NEXT STORY