ਚੰਡੀਗੜ੍ਹ : ਟ੍ਰਾਈਸਿਟੀ ਦੇ ਲੋਕਾਂ ਲਈ ਮੌਸਮ ਨੂੰ ਲੈ ਕੇ ਅਹਿਮ ਖ਼ਬਰ ਹੈ। ਮੌਸਮ ਵਿਭਾਗ ਵਲੋਂ ਅਗਲੇ 2-3 ਘੰਟਿਆਂ ਦੌਰਾਨ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ 'ਚ ਕਈ ਥਾਵਾਂ 'ਤੇ ਭਾਰੀ ਅਤੇ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ। ਸ਼ਹਿਰ 'ਚ ਸਵੇਰ ਤੋਂ ਹੀ ਬੱਦਲ ਛਾਏ ਹੋਏ ਹਨ ਅਤੇ ਦਰਮਿਆਨਾ ਮੀਂਹ ਪੈ ਰਿਹਾ ਹੈ। ਇਸ ਤੋਂ ਬਾਅਦ ਸੜਕਾਂ 'ਤੇ ਆਵਾਜਾਈ ਵੀ ਪ੍ਰਭਾਵਿਤ ਹੋਣ ਲੱਗੀ ਹੈ। ਮੰਗਲਵਾਰ ਨੂੰ ਭਾਰੀ ਮੀਂਹ ਪੈਣ ਤੋਂ ਬਾਅਦ ਸ਼ਹਿਰ ਦੇ ਕਈ ਹਿੱਸਿਆਂ 'ਚ ਪਾਣੀ ਭਰ ਗਿਆ ਸੀ ਅਤੇ ਸੜਕਾਂ ਨੇ ਨਦੀਆਂ ਦਾ ਰੂਪ ਧਾਰ ਲਿਆ ਸੀ। ਮੰਗਲਵਾਰ ਨੂੰ ਸਿਰਫ 2 ਘੰਟਿਆਂ 'ਚ 72.4 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਸੀ, ਜੋ ਇਸ ਮਾਨਸੂਨ ਸੀਜ਼ਨ ਦੀ ਸਭ ਤੋਂ ਭਾਰੀ 2 ਘੰਟਿਆਂ ਦੀ ਬਾਰਸ਼ ਰਹੀ। ਬੁੱਧਵਾਰ ਸਵੇਰ ਵੀ ਮੀਂਹ ਨਾਲ ਹੋ ਸ਼ੁਰੂ ਹੋਈ, ਜਦੋਂ ਵੱਡੀ ਗਿਣਤੀ 'ਚ ਸਕੂਲ ਜਾਣ ਵਾਲੇ ਬੱਚੇ, ਮਾਪੇ ਅਤੇ ਦਫ਼ਤਰ ਜਾਣ ਵਾਲੇ ਲੋਕ ਘਰੋਂ ਨਿਕਲ ਰਹੇ ਸਨ ਤਾਂ ਵੀ ਮੀਂਹ ਪੈ ਰਿਹਾ ਸੀ।
ਇਹ ਵੀ ਪੜ੍ਹੋ : ਅੱਜ ਸ਼ਾਮ ਨੂੰ ਮੁਫ਼ਤ ਮਿਲੇਗਾ ਪੈਟਰੋਲ! ਚੰਡੀਗੜ੍ਹ 'ਚ ਮਿਲਣਗੇ 500-1000 ਦੇ ਕੂਪਨ, ਪੜ੍ਹੋ ਪੂਰੀ ਖ਼ਬਰ
ਬਾਰਸ਼ ਜੇਕਰ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ ਤਾਂ ਅਗਲੇ 1-2 ਘੰਟਿਆਂ 'ਚ ਸ਼ਹਿਰ ਦੇ ਮੁੱਖ ਮਾਰਗਾਂ 'ਤੇ ਟ੍ਰੈਫਿਕ ਦਾ ਦਬਾਅ ਵੱਧਣ ਅਤੇ ਪਾਣੀ ਭਰਨ ਦੀ ਸਥਿਤ ਬਣਨ ਦੀ ਸੰਭਾਵਨਾ ਹੈ। ਪੂਰਾ ਅਸਮਾਨ ਬੱਦਲਾਂ ਨਾਲ ਘਿਰਿਆ ਹੋਇਆ ਹੈ। 20 ਤੋਂ 23 ਅਗਸਤ ਤੱਕ ਮੌਸਮ ’ਚ ਕੁਝ ਰਾਹਤ ਮਿਲਣ ਦੇ ਆਸਾਰ ਹਨ। ਬੀਤੇ ਦਿਨ ਪਾਣੀ ਭਰਨ ਕਾਰਨ ਚਾਰ ਪਹੀਆ ਤੇ ਦੋਪਹੀਆ ਵਾਹਨ ਨੁਕਸਾਨੇ ਗਏ। ਚੰਡੀਗੜ੍ਹ ਦੇ ਮੱਧ ਮਾਰਗ ਵਿਖੇ ਵਾਹਨ ਪਾਣੀ ’ਚ ਤੈਰਦੇ ਨਜ਼ਰ ਆਏ।
ਇਹ ਵੀ ਪੜ੍ਹੋ : ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵਿਕਰੀ ਮਾਮਲੇ 'ਚ ਤਤਕਾਲੀ ਮੈਨੇਜਰ ਦੀ ਜ਼ਮਾਨਤ ਖਾਰਜ
ਪਾਣੀ ਭਰਨ ਕਾਰਨ ਦੋਪਹੀਆ ਵਾਹਨ ਸਵਾਰਾਂ ਨੂੰ ਕਾਫ਼ੀ ਪਰੇਸ਼ਾਨੀ ਹੋਈ। ਮੀਂਹ ਕਾਰਨ ਸੈਕਟਰ 19, ਸੈਕਟਰ 8 ਤੇ 9 ਲਾਈਟ ਪੁਆਇੰਟ, ਮਟਕਾ ਚੌਂਕ ਤੇ ਪੀ. ਜੀ. ਆਈ. ਚੌਂਕ ’ਚ ਪਾਣੀ ਭਰ ਗਿਆ। ਸੈਕਟਰ -28ਬੀ ਦੀ ਸੜਕ ਧੱਸ ਗਈ। ਇਸ ਤੋਂ ਇਲਾਵਾ ਸੈਕਟਰ-22 ਦੀ ਮਾਰਕੀਟ ਦੀ ਦੁਕਾਨਾਂ ’ਚ ਪਾਣੀ ਭਰਨ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ਾਮ ਨੂੰ ਭਾਰੀ ਮੀਂਹ ਜਾਰੀ ਰਿਹਾ, ਜਿਸ ਕਾਰਨ ਲੋਕ ਕਈ ਘੰਟਿਆਂ ਤੱਕ ਸੜਕਾਂ ’ਤੇ ਫਸੇ ਰਹੇ। ਮੌਸਮ ਵਿਭਾਗ ਨੇ ਸਾਰਿਆਂ ਦੇ ਸਮਾਰਟਫ਼ੋਨਾਂ ’ਤੇ ਇੱਕ ਚਿਤਾਵਨੀ ਵੀ ਭੇਜੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤਰਨਤਾਰਨ 'ਚ ਚੜ੍ਹਦੀ ਸਵੇਰ ਵਾਪਰਿਆ ਹਾਦਸਾ, ਇਲਕੈਟ੍ਰਿਕ ਸਕੂਟਰੀ ਦੀ ਬੈਟਰੀ ਨੂੰ ਲੱਗੀ ਅੱਗ
NEXT STORY