ਲੁਧਿਆਣਾ, (ਸਹਿਗਲ)- ਲੋਕ ਜੇਕਰ ਕੋਰੋਨਾ ਵਾਇਰਸ ਤੋਂ ਸਾਵਧਾਨ ਰਹਿਣ ਤਾਂ ਕੋੋਰੋਨਾ ਵਾਇਰਸ ਕੁਝ ਦਿਨਾਂ ਦਾ ਮਹਿਮਾਨ ਹੋ ਸਕਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਵਿਸ਼ਵ ਵਿਚ ਕਈ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਸ਼ੁਰੂ ਹੋਣ ਦੇ ਪ੍ਰਮੁੱਖ ਕਾਰਨਾਂ ਵਿਚ ਲੋਕ ਲਾਪਰਵਾਹ ਨਾ ਹੋਣ ਸੁਖ ਦੀ ਗੱਲ ਹੈ ਕਿ ਕੋਰੋਨਾ ਦੇ ਮਾਮਲੇ ਦਿਨ ਪ੍ਰਤੀ ਦਿਨ ਘਟ ਰਹੇ ਹਨ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆਂ ਵਧ ਰਹੀ ਹੈ। ਮਹਾਨਗਰ ਵਿਚ ਅੱਜ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇਨਾਂ ਵਿਚ 55 ਮਾਮਲੇ ਜ਼ਿਲੇ ਨਾਲ ਸਬੰਧਤ ਹਨ ਜਦਕਿ 11 ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਸਨ। ਇਸਦੇ ਇਲਾਵਾ ਸਾਹਮਣੇ ਆਏ ਇਨਾਂ ਵਿਚੋਂ 55 ਸਾਲਾ ਮਹਿਲਾ ਦਾਣਾ ਮੰਡੀ ਮਾਛੀਵਾੜਾ ਦੀ ਰਹਿਣ ਵਾਲੀ ਸੀ ਅਤੇ ਸਿਵਲ ਹਸਪਤਾਲ ਵਿਚ ਭਰਤੀ ਸੀ ਮਹਾਨਗਰ ਵਿਚ ਕੋੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੀ ਸੰਖਿਆਂ 2000 ਤੋਂਪਾਰ ਹੋ ਗਈ ਹੈ। ਅੱਜ 55 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੰਖਿਆਂ 20022 ਹੋ ਗਈ ਇਨਾਂ ਵਿਚ 828 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸਦੇ ਇਲਾਵਾ 2691 ਪਾਜ਼ੇਟਿਵ ਮਰੀਜ਼ ਦੂਜੇ ਸ਼ਹਿਰਾਂ ਦੇ ਰਹਿਣ ਵਾਲੇ ਸੀ। ਇਨਾਂ ਵਿਚੋਂ 306 ਦੀ ਮੌਤ ਹੋ ਚੁੱਕੀ ਹੈ।
39 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ
ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਸ¬ਕ੍ਰੀਨੰਗ ਦੇ ਉਪਰੰਤ 39 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ ਹੁਣ ਤੱਕ 11 ਤੋਂ 27 ਮਰੀਜ਼ ਰਹਿ ਗਏ ਹਨ। ਸਿਹਤ ਅਧਿਕਾਰੀਆਂ ਦੇ ਅਨੁਸਾਰ 18945 ਮਰੀਜ਼ ਠੀਕ ਹੋ ਚੁੱਕੇ ਹਨ ਜ਼ਿਲੇ ਵਿਚ ਐਕਟਿਵ ਕੇਸ ਕੇਸ 249 ਹਨ।
3436 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਦੇ ਲਈ ਭੇਜੇ
ਸਿਹਤ ਵਿਭਾਗ ਨੇ ਅੱਜ 3436 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਦੇ ਲਈ ਭੇਜੇ ਜਦਕਿ 2390 ਸੈਂਪਲ ਦੀ ਰਿਪੋਰਟ ਹੁਣ ਪੈਡਿੰਗ ਹੈ ਵਿਭਾਗ ਵਲੋਂ ਹੁਣ ਤੱਕ 375197 ਸੈਂਪਲ ਜਾਂਚ ਦੇ ਲਈ ਭੇਜੇ ਚੁੱਕੇ ਹਨ। ਇਨਾਂ ਵਿਚੋਂ 372807 ਦੀ ਰਿਪੋਰਟ ਵਿਭਾਗ ਨੂੰ ਪ੍ਰਾਪਤ ਹੋ ਚੁੱਕੀ ਹੈ। ਜਿਨਾਂ ਵਿਚੋਂ 350094 ਸੈਂਪਲ ਨੈਵੇਟਿਵ ਆਏ ਹਨ।
14 ਮਰੀਜ਼ਾਂ ਦੀ ਸਥਿਤੀ ਗੰਭੀਰ
ਜ਼ਿਲੇ ਦੇ ਹਸਪਤਾਲਾਂ ਵਿਚ 14 ਮਰੀਜ਼ ਗੰਭੀਰ ਸਥਿਤੀ ਵਿਚ ਵੈਂਟੀਲੇਟਰ ਸਪੋਰਟ ’ਤੇ ਦੱਸੇ ਜਾਂਦੇ ਹਨ। ਇਨਾਂ ਵਿਚੋਂ2 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ ਜਦਕਿ 12 ਹੋਰ ਦੂਜੇ ਜ਼ਿਲਿਆ ਜਾਂ ਦੂਜੇ ਰਾਜਾਂ ਦੇ ਰਹਿਣ ਵਾਲੇ ਹਨ। ਸਿਵਲ ਹਸਪਤਾਲ ਵਿਚ ਭਰਤੀ ਮਰੀਜ਼ਾਂ ਦੀ ਸੰਖਿਆਂ 28 ਰਹਿ ਗਹੀ ਹੈ ਜਦਕਿ ਨਿਜੀ ਹਸਪਤਾਲਾਂ ਵਿਚ 124 ਮਰੀਜ਼ ਭਰਤੀ ਹਨ। ਜਿਨਾਂ ਵਿਚੋਂ ਜ਼ਿਆਦਾ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ।
ਪੰਜਾਬ ਸਰਕਾਰ ਜਾਣਬੁੱਝ ਕੇ ਸ਼੍ਰੋਮਣੀ ਕਮੇਟੀ ਨੂੰ ਢਾਹ ਲਾਉਣ ਦੇ ਰਾਹ ਤੁਰੀ : ਭਾਈ ਲੌਂਗੋਵਾਲ
NEXT STORY