ਤਰਨਤਾਰਨ/ਖੇਮਕਰਨ, (ਗੁਰਮੇਲ, ਅਵਤਾਰ, ਬਲਵਿੰਦਰ ਕੌਰ)- ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 12ਵੀਂ ਦੀਆਂ ਹੋ ਰਹੀਆਂ ਪ੍ਰੀਖਿਆਵਾਂ ਲਈ ਸਰਹੱਦੀ ਕਸਬਾ ਖੇਮਕਰਨ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ ਵਿਖੇ ਸੈਂਟਰ ਬਣਾਇਆ ਗਿਆ ਹੈ। ਇਸ 'ਚ ਨਕਲ ਰੋਕਣ ਲਈ ਸਕੱਤਰ ਸਿੱਖਿਆ ਵਿਭਾਗ ਕ੍ਰਿਸ਼ਨ ਕੁਮਾਰ ਨੇ ਆਪਣੀ ਟੀਮ ਸਮੇਤ ਇਲਾਕੇ ਦਾ ਦੌਰਾ ਕਰ ਕੇ ਚੈਕਿੰਗ ਦੀ ਕਮਾਂਡ ਖੁਦ ਸੰਭਾਲਦੇ ਹੋਏ ਅਧਿਕਾਰੀਆਂ ਨੂੰ ਨਕਲ ਰਹਿਤ ਪੇਪਰ ਕਰਵਾਉਣ ਦੀ ਹਦਾਇਤ ਜਾਰੀ ਕੀਤੀ।
ਸ਼ਾਮ 4. 40 ਵਜੇ ਜਦੋਂ ਉਪਰੋਕਤ ਸਕੂਲ 'ਚ ਸਕੱਤਰ ਕ੍ਰਿਸ਼ਨ ਕੁਮਾਰ ਚੈਕਿੰਗ ਕਰਨ ਲਈ ਨਿਕਲੇ ਤਾਂ ਕੁੱਝ ਹੀ ਮਿੰਟਾਂ ਬਾਅਦ ਮਾਪਿਆਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਉਨ੍ਹਾਂ ਜ਼ਬਰਦਸਤੀ ਸੈਂਟਰ 'ਚ ਦਾਖਲ ਹੋ ਕੇ ਡੀ. ਈ. ਓ. (ਸੈਕੰਡਰੀ) ਦੀ ਹਾਜ਼ਰੀ 'ਚ ਬੱਚਿਆਂ ਨੂੰ ਨਕਲ ਕਰਵਾਉਣੀ ਸ਼ੁਰੂ ਕਰ ਦਿੱਤੀ। ਹਾਲਾਤ ਠੀਕ ਨਾ ਹੁੰਦੇ ਦੇਖ ਪੁਲਸ ਪ੍ਰਸ਼ਾਸਨ ਦੇ ਡੀ. ਐੱਸ. ਪੀ. ਸੁਲੱਖਣ ਸਿੰਘ ਮਾਨ, ਐੱਸ. ਐੱਚ. ਓ. ਖੇਮਕਰਨ ਬਲਵਿੰਦਰ ਸਿੰਘ, ਐੱਸ. ਐੱਚ. ਓ. ਵਲਟੋਹਾ ਹਰਚੰਦ ਸਿੰਘ ਦੀ ਟੀਮ ਨੇ ਮੌਕੇ 'ਤੇ ਪੁੱਜ ਕੇ ਹਾਲਾਤ ਨੂੰ ਕਾਬੂ ਕਰਨ ਦੇ ਯਤਨ ਕੀਤੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਡੀ. ਐੱਮ. ਪੱਟੀ ਨੇ ਦੱਸਿਆ ਕਿ ਇਸ ਮਾਮਲੇ ਦੀ ਸਾਰੀ ਜਾਂਚ ਮੇਰੇ ਹਵਾਲੇ ਕਰ ਦਿੱਤੀ ਗਈ ਹੈ। ਇਸ ਸੈਂਟਰ 'ਚ ਪ੍ਰਾਈਵੇਟ ਸੈਂਟਰ ਬਣਿਆ ਹੋਇਆ ਹੈ ਤੇ ਦੂਰੋਂ-ਦੂਰੋਂ ਵਿਦਿਆਰਥੀ ਇਥੇ ਪੇਪਰ ਦੇ ਰਹੇ ਹਨ।
ਇਸ ਜਾਂਚ 'ਚ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਜਲਦ ਅਮਲ 'ਚ ਲਿਆਂਦੀ ਜਾਵੇਗੀ। ਕੱਲ ਵਾਲੇ ਪੇਪਰ 'ਚ ਡੀ. ਐੱਸ. ਪੀ. ਰੈਂਕ ਦਾ ਅਧਿਕਾਰੀ ਲਾ ਕੇ ਨਕਲ ਰਹਿਤ ਪੇਪਰ ਕਰਵਾਉਣ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
2 ਲੜਕੀਆਂ ਨਾਲ ਸਮੂਹਿਕ ਜਬਰ-ਜ਼ਨਾਹ
NEXT STORY