ਖਰੜ (ਅਮਰਦੀਪ) : ਮੁੰਡੀ ਖਰੜ ਵਿਖੇ ਪੇਕੇ ਪਰਿਵਾਰ ਵਾਲੇ ਕੁੜਮ ਪਰਿਵਾਰ ਦੀ ਕੁੱਟਮਾਰ ਕਰ ਕੇ ਸਹੁਰੇ ਘਰ ’ਚ ਰਹਿੰਦੀ ਆਪਣੀ ਧੀ ਨੂੰ ਜ਼ਬਰਦਸਤੀ ਨਾਲ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਕ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਦਾ ਡੇਢ ਸਾਲ ਪਹਿਲਾਂ ਫਗਵਾੜਾ ਵਿਖੇ ਬੂਟਾ ਸਿੰਘ ਬਿੱਟੂ ਦੀ ਧੀ ਨਾਲ ਵਿਆਹ ਹੋਇਆ ਸੀ ਤੇ ਵਿਆਹ ਤੋਂ ਬਾਅਦ ਉਹ ਆਪਣੇ ਘਰ ਰਹਿ ਰਹੀ ਹੈ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ’ਚ ਅਕਾਲੀ ਦਲ ਦੀ ਕਾਰਗੁਜ਼ਾਰੀ ਸਬੰਧੀ ਮੰਥਨ, 6 ਘੰਟੇ ਤੋਂ ਵੱਧ ਚੱਲੀ ਕੋਰ ਕਮੇਟੀ ਦੀ ਮੀਟਿੰਗ
ਬੀਤੇ ਦਿਨ ਜਦੋਂ ਸਵੇਰੇ 8 ਵਜੇ ਉਹ ਆਪਣੇ ਘਰ ਬੈਠੇ ਸੀ ਤਾਂ ਉਸ ਦੀ ਨੂੰਹ ਦੇ ਮਾਤਾ-ਪਿਤਾ, ਭਰਾ ਅਤੇ ਹੋਰ 10 ਅਣਪਛਾਤੇ ਵਿਅਕਤੀ ਘਰ ਅੰਦਰ ਜ਼ਬਰਦਸਤੀ ਦਾਖ਼ਲ ਹੋ ਗਏ ਅਤੇ ਉਨ੍ਹਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਉਸ ਦੀ ਪਤਨੀ ਦੇ ਕੱਪੜੇ ਪਾੜ ਦਿੱਤੇ ਅਤੇ ਜ਼ਬਰਦਸਤੀ ਉਹ ਆਪਣੀ ਧੀ ਨੂੰ ਨਾਲ ਲਏ ਗਏ। ਮੁਹੱਲੇ ਵਾਲਿਆਂ ਨੇ ਵੀ ਉਨ੍ਹਾਂ ਨੂੰ ਰੋਕਿਆ ਪਰ ਉਨ੍ਹਾਂ ਕਿਸੇ ਦੀ ਨਹੀਂ ਸੁਣੀ। ਇਸ ਸਬੰਧੀ ਸ਼ਿਕਾਇਤ ਸੰਨੀ ਪੁਲਿਸ ਚੌਂਕੀ ਵਿਖੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਰੇਲ ਦਾ ਸਫ਼ਰ ਕਰਨ ਵਾਲਿਆਂ ਲਈ ਚੰਗੀ ਖ਼ਬਰ, 3 ਵਿਸ਼ੇਸ਼ ਰੇਲਗੱਡੀਆਂ ਚਲਾਉਣ ਜਾ ਰਿਹਾ ਵਿਭਾਗ
ਕੁੜੀ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ’ਤੇ ਕੁੜੀ ਦੇ ਭਰਾ ਗੁਰਦਿੱਤ ਸਿੰਘ ਵਿੱਕੀ ਵਾਸੀ ਫਗਵਾੜਾ ਨੇ ਦੱਸਿਆ ਕਿ 8 ਮਹੀਨੇ ਪਹਿਲਾਂ ਝਗੜਾ ਹੋਇਆ ਸੀ ਤਾਂ ਪੰਚਾਇਤ ਵੱਲੋਂ ਦੋਵਾਂ ਧਿਰਾਂ ’ਚ ਸਮਝੌਤਾ ਕਰਵਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਉਸ ਦੀ ਭੈਣ ਨੂੰ ਉਹ ਪੇਕੇ ਨਹੀਂ ਸੀ ਆਉਣ ਦਿੰਦੇ। ਜਵਾਈ ਵੀ ਕੁੜੀ ਨੂੰ ਛੱਡਣ ਲਈ ਫਗਵਾੜੇ ਨਹੀਂ ਸੀ ਆਉਂਦਾ। ਮੁੰਡੇ ਦੀ ਮਾਂ ਦੇ ਕਹਿਣ ’ਤੇ ਮੁੰਡਾ ਵੀ ਸਹੁਰੇ ਨਹੀਂ ਆਉਂਦਾ ਸੀ, ਜਿਸ ਕਾਰਨ ਉਸ ਦੀ ਭੈਣ ਮਾਨਸਿਕ ਤਣਾਅ ’ਚ ਰਹਿੰਦੀ ਸੀ। ਬੀਤੇ ਦਿਨ ਜਦੋਂ ਉਹ ਆਪਣੀ ਭੈਣ ਨੂੰ ਮਿਲਣ ਆਏ ਤਾਂ ਉਨ੍ਹਾਂ ਨਾਲ ਗ਼ਲਤ ਸ਼ਬਾਦਲੀ ਦੀ ਵਰਤੋਂ ਕੀਤੀ ਗਈ। ਉਸ ਤੋਂ ਬਾਅਦ ਉਹ ਆਪਣੀ ਭੈਣ ਨੂੰ ਨਾਲ ਲੈ ਆਏ ਪਰ ਉਨ੍ਹਾਂ ਨੇ ਕੋਈ ਕੁੱਟਮਾਰ ਨਹੀਂ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰੀ ਰਾਜ ਮੰਤਰੀ ਬਣਨ ਮਗਰੋਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਰਵਨੀਤ ਬਿੱਟੂ ਦਾ ਵੱਡਾ ਬਿਆਨ
NEXT STORY