ਨਵਾਂਸ਼ਹਿਰ/ਖਟਕੜ ਕਲਾਂ - (ਤ੍ਰਿਪਾਠੀ/ਚਮਨ/ਰਾਕੇਸ਼ ਅਰੋੜਾ/ ਵਿਰਦੀ/ਔਜਲਾ/ਭਨੋਟ) – ਸ਼ਹੀਦ-ਏ- ਆਜ਼ਮ ਸ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੇ ਸਾਲਾਨਾ ਸ਼ਹੀਦੀ ਸਮਾਗਮ ਮੌਕੇ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਅਕਾਲੀ ਦਲ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਵੱਲੋਂ ਪੰਜਾਬ ਦੇ ਨੌਜਵਾਨਾਂ ਬਾਰੇ ਬੋਲੇ ਝੂਠ ਦਾ ਹੁਣ ਪਰਦਾਫਾਸ਼ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਝੂਠਾ ਸਿਆਸਤਦਾਨ ਕਦੇ ਵੀ ਸਹੀ ਸਿਆਸਤ ਨਹੀਂ ਕਰ ਸਕਦਾ। ਉੁਨ੍ਹਾਂ ਪੁੱਛਿਆ ਕਿ 70 ਫੀਸਦੀ ਨਸ਼ੇੜੀ ਕਿੱਥੇ ਹਨ? ਉਹ ਕਿਹੜੇ ਹਸਪਤਾਲ ਵਿਚ ਹਨ? ਕਿੰਨੇ ਵੱਡੇ ਨਸ਼ਾ ਸਮੱਗਰਾਂ ਨੂੰ ਹੁਣ ਤਕ ਫੜਿਆ ਗਿਆ ਹੈ?
ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਇਸ ਪਿੰਡ ਵਿਚ ਮਹਾਨ ਸ਼ਹੀਦ ਦੀ ਬਣਾਈ ਯਾਦਗਾਰ ਦੇਖਣ ਵਾਸਤੇ ਆਪਣੇ ਬੱਚਿਆਂ ਨੂੰ ਜ਼ਰੂਰ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ ਤੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣ ਦੀ ਲੋੜ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੁੰ ਲੰਮੇ ਹੱਥੀਂ ਲੈਂੱਦਆਂ ਕਿਹਾ ਕਿ ਕਾਂਗਰਸ ਦੀਆਂ ਸਟੇਜਾਂ ਤੋਂ ਆਪਣੇ ਆਪ ਨੂੰ ਪਾਕ ਦੱਸਣ ਵਾਲਾ ਦੱਸੇ ਕਿ ਮੋਦੀ ਸਾਹਿਬ ਦੇ ਗੁਣ ਗਾਣ ਵਾਲਾ ਤੇ ਕਾਂਗਰਸ ਨੂੰ ਗਾਲ੍ਹਾਂ ਕੱਢਣ ਵਾਲਾ ਕਿਸ ਤਰ੍ਹਾਂ ਸੱਚ ਬੋਲ ਰਿਹਾ ਹੈ। ਇਹ ਸਭ ਜਨਤਾ ਜਾਣਦੀ ਹੈ। ਉਨ੍ਹਾਂ ਕਿਹਾ ਕਿ ਮੰਤਰੀ ਦੀ ਕੁਰਸੀ ਦੀ ਖਾਤਰ ਆਪਣੇ ਮਾਂ ਪਾਰਟੀ ਨਾਲ ਧੋਖਾ ਕਰਨ ਵਾਲਾ ਵਿਅਕਤੀ ਕਦੇ ਆਪਣੇ ਮਾਂ-ਬਾਪ ਦਾ ਨਹੀਂ ਹੋ ਸਕਦਾ, ਉਹ ਸਾਡਾ-ਤੁਹਾਡਾ ਕਿਵੇਂ ਹੋ ਜਾÀ ੂ।
ਉਨ੍ਹਾਂ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਇਕ ਸੱਚੇ ਪੰਜਾਬੀ ਹਨ ਤਾਂ ਦੱਸਣ ਕਿ ਉਨ੍ਹਾਂ ਨੇ ਕਾਂਗਰਸ ਮੁਖੀ ਸੋਨੀਆ ਗਾਂਧੀ ਕੋਲੋਂ ਕਿÀੁਂ ਨਹੀਂ ਅੱਜ ਤੱਕ 1984 ਦੇ ਦੰਗਾ ਪੀੜਤ ਸਿੱਖਾਂ ਲਈ ਇਨਸਾਫ ਦੀ ਮੰਗ ਕਿਉਂ ਕੀਤੀ । ਉਨ੍ਹਾਂ ਕਿਹਾ ਕਿਉਂਕਿ ਸਿੱਧੂ ਕੇਵਲ ਤੇ ਕੇਵਲ ਕੁਰਸੀ ਦੇ ਭੁੱਖੇ ਹਨ । ਉਨ੍ਹਾ ਕਿਹਾ ਕਿ 2014 'ਚ ਮੋਦੀ ਸਾਹਿਬ ਲਈ ਵਰਤੇ ਸ਼ਬਦ ਅੱਜ ਸਿੱਧੂ ਸਾਹਿਬ ਕਾਂਗਰਸ ਪਾਰਟੀ ਦੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਲਈ ਵਰਤ ਰਹੇ ਹਨ, ਭਲਾ ਇਨ੍ਹਾਂ ਨੂੰ ਪੁੱਛਣ ਵਾਲਾ ਹੋਵੇ ਕਿ ਲੋਕ ਪਾਗਲ ਹਨ।
ਇਸ ਮੌਕੇ 'ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਹਲਕਾ ਅਨੰਦ ਪੁਰ ਸਾਹਿਬ, ਸੋਹਣ ਸਿੰਘ ਠੰਡਲ, ਡਾ. ਦਲਜੀਤ ਸਿੰਘ ਚੀਮਾ, ਸੋਮ ਪ੍ਰਕਾਸ਼, ਹਰਿੰਦਰ ਸਿੰਘ ਚੰਦੂਮਾਜਰਾ ਵਿਧਾਇਕ ਸਨੌਰ , ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੂਲੇਰਾਠਾਂ, ਸੰਜੀਵ ਭਾਰਦਵਾਜ ਜ਼ਿਲਾ ਪ੍ਰਧਾਨ ਭਾਜਪਾ, ਸੋਹਣ ਸਿੰਘ ਠੰਡਲ , ਸਰਬਜੋਤ ਸਿੰਘ ਸਾਬੀ ਪ੍ਰਧਾਨ ਯੂਥ ਅਕਾਲੀ ਦਲ ਦੋਆਬਾ ਜ਼ੋਨ, ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਬੰਗਾ, ਜਰਨੈਲ ਸਿੰਘ ਵਾਹਦ ਨੇ ਵੀ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਕਰਦਿਆਂ ਆਪਣੇ ਵਿਚਾਰ ਵਰਕਰਾਂ ਤੇ ਜਨ ਸਮੂਹ ਨਾਲ ਸਾਂਝੇ ਕੀਤੇ ।
ਇਸ ਮੌਕੇ ਬੁੱਧ ਸਿੰਘ ਬਲਾਕੀਪੁਰ ਚੇਅਰਮੈਨ, ਸੋਹਨ ਲਾਲ ਢੰਡਾ, ਪਾਖਰ ਸਿੰਘ ਨਿਮਾਣਾ, ਰਵੀ ਭੂਸ਼ਨ ਗੋਇਲ ਪ੍ਰਧਾਨ ਨਗਰ ਕੌਂਸਲ ਬੰਗਾ, ਜੀਤ ਸਿੰਘ ਭਾਟੀਆ , ਸੰਜੀਵ ਕੁਮਾਰ ,ਹੇਮੰਤ ਤੇਜਪਾਲ , ਬਹਾਦਰ ਸਿੰਘ ਭੋਗਲ, ਜਸਵਿੰਦਰ ਸਿੰਘ ਮਾਨ, ਸੁਰਿੰਦਰ ਸਿੰਘ, ਜਗਜੀਤ ਸਿੰਘ ਖਾਲਸਾ, ਕੁਲਵਿੰਦਰ ਸਿੰਘ ਢਾਹਾਂ, ਸੁਖਦੇਵ ਸਿੰਘ , ਕੁਲਦੀਪ ਕੁਮਾਰ ਤੇ ਹੋਰ ਹਜ਼ਾਰਾਂ ਵਰਕਰ ਹਾਜ਼ਰ ਸਨ ।
ਸਰਕਾਰ ਮ੍ਰਿਤਕਾਂ ਦੇ ਆਸ਼ਰਿਤਾਂ ਦਾ ਭਵਿੱਖ ਸੁਰੱਖਿਅਤ ਕਰਨ ਤੋਂ ਬਾਅਦ ਹੀ ਭੇਜੇ ਲਾਸ਼ਾਂ
NEXT STORY