ਬਮਿਆਲ(ਗੋਰਾਇਆ)- ਕੱਲ੍ਹ ਸ਼ਾਮ ਸਰਹੱਦੀ ਖੇਤਰਾਂ 'ਚ ਜੰਗ ਦੇ ਮਾਹੌਲ ਕਾਰਨ ਤਣਾਅ ਪੈਦਾ ਹੋਣਾ ਸ਼ੁਰੂ ਹੋ ਚੁੱਕਿਆ ਹੈ। ਜਿਸਦੇ ਚਲਦੇ ਜ਼ਿਲ੍ਹਾ ਪਠਾਨਕੋਟ ਦੇ ਸਭ ਤੋਂ ਅਖੀਰ ਪਿੰਡ ਸਿੰਬਲ ਸਕੋਲ, ਜੋ ਕਿ ਭਾਰਤ ਪਾਕਿਸਤਾਨ ਸਰਹੱਦੀ ਜ਼ੀਰੋ ਰੇਖਾ 'ਤੇ ਸਥਿਤ ਹੈ, ਮਾਹੌਲ ਤਣਾਅਪੂਰਨ ਵੇਖਦੇ ਹੋਏ ਲੋਕ ਖੁਦ ਹੀ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਸ਼ਿਫਟ ਹੋਣ ਜਾ ਰਹੇ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਜੰਗ ਦੀ ਸਥਿਤੀ ਵਿਚਾਲੇ ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗ ਗਈ ਵੱਡੀ ਪਾਬੰਦੀ, ਵਿਆਹ-ਸ਼ਾਦੀਆਂ...
ਅੱਜ ਜਦੋਂ ਸਵੇਰੇ ਇਸ ਪਿੰਡ ਦਾ ਦੌਰਾ ਕੀਤਾ ਗਿਆ ਤਾਂ ਪੂਰਾ ਪਿੰਡ ਸੁੰਨਸਾਨ ਨਜ਼ਰ ਆਇਆ । ਕਰੀਬ 450 ਦੇ ਲਗਭਗ ਦੀ ਆਬਾਦੀ ਵਾਲੇ ਇਸ ਪਿੰਡ ਦੇ 'ਚ ਸਿਰਫ 10 ਤੋਂ 15 ਲੋਕ ਹੀ ਦਿਖਾਈ ਦਿੱਤੇ। ਜਿਸ ਦੇ ਚਲਦੇ ਜਦੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦਾ ਹੁਕਮ ਤਾਂ ਜਾਰੀ ਨਹੀਂ ਹੋਇਆ ਹੈ ਪਰ ਅਸੀਂ ਆਪਣੀ ਸੁਰੱਖਿਆ ਲਈ ਆਪਣੇ ਬੱਚਿਆਂ ਨੂੰ ਅਤੇ ਬਾਕੀ ਪਰਿਵਾਰ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਸ਼ਿਫਟ ਕਰ ਦਿੱਤਾ ਸੀ, ਤਾਂ ਕਿ ਕੋਈ ਅਣਸੁਖਾਈ ਘਟਨਾ ਹੋਣ 'ਤੇ ਉਹ ਸੁਰੱਖਿਅਤ ਰਹਿ ਸੱਕਣ ।
ਇਹ ਵੀ ਪੜ੍ਹੋ- ਤਣਾਅ ਵਿਚਾਲੇ ਪੰਜਾਬ ਦੇ ਇਸ ਜ਼ਿਲ੍ਹੇ ਤੋਂ ਵੱਡੀ ਖ਼ਬਰ, ਹੁਣ ਰੋਜ਼ ਹੋਵੇਗਾ Blackout
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਜ਼ਿਆਦਾਤਰ ਲੋਕ ਰਾਤ ਨੂੰ ਆਪਣੇ ਨੇੜੇ ਰਿਸ਼ਤੇਦਾਰਾਂ ਦੇ ਘਰਾਂ ਆ ਜਾਂਦੇ ਹਨ ਅਤੇ ਸਵੇਰੇ ਵੇਲੇ ਆਪਣੇ ਪਸ਼ੂਆਂ ਦਾ ਧਿਆਨ ਰੱਖਣ ਲਈ ਪਿੰਡ 'ਚ ਰੁਕੇ ਹੋਏ ਸਨ । ਲੋਕਾਂ ਨੇ ਦੱਸਿਆ ਕਿ ਬੀਤੀ ਰਾਤ ਜੰਮੂ ਕਸ਼ਮੀਰ ਦੇ ਖੇਤਰ ਤੋਂ ਭਾਰੀ ਬੰਬਾਂ ਦੀਆਂ ਆਵਾਜ਼ਾਂ ਆਉਣ ਕਰਕੇ ਪਿੰਡ 'ਚ ਲੋਕਾਂ ਵੱਲੋਂ ਬੈਠ ਕੇ ਰਾਤ ਗੁਜ਼ਾਰੀ ਗਈ । ਪਿੰਡ ਵਾਸੀ ਅਰਪਣ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਸਕੋਲ ਤਿੰਨ ਪਾਸੇ ਤੋਂ ਭਾਰਤ ਪਾਕਿਸਤਾਨ ਸਰਹੱਦ ਨਾਲ ਘਿਰਿਆ ਹੋਇਆ ਹੈ ।ਇਸ ਤੋਂ ਇਲਾਵਾ ਇਸ ਪਿੰਡ ਦੀ ਹੱਦ ਪਾਕਿਸਤਾਨ ਦੇ ਪਿੰਡ ਨਾਲ ਬਿਲਕੁਲ ਨੇੜੇ ਲੱਗਦੀ ਹੈ ਅਤੇ ਇੱਕ ਪਾਸੇ ਦਰਿਆ ਵੱਗਦਾ ਹੈ ਜਿਸਦੇ ਚਲਦੇ ਇਸ ਪਿੰਡ ਦੀ ਭੂਗੋਲਿਕ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਪੂਰੀ ਤਰ੍ਹਾਂ ਨਾਲ ਪਾਕਿਸਤਾਨ ਦੇ ਖੇਤਰ ਨਾਲ ਘਿਰਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਿਸ ਕਾਰਨ ਹਾਲਾਤ ਖਰਾਬ ਹੋਣ 'ਤੇ ਇਸ ਪਿੰਡ ਦੇ ਲੋਕ ਬੇਹੱਦ ਅਸੁਰੱਖਿਅਤ ਮਹਿਸੂਸ ਕਰਦੇ ਨੇ ਅਤੇ ਆਪਣੇ ਬੱਚਿਆਂ ਤੇ ਪਰਿਵਾਰ ਨੂੰ ਸੁਰੱਖਿਅਤ ਥਾਵਾਂ 'ਤੇ ਸ਼ਿਫਟ ਕਰ ਦਿੰਦੇ ਹਨ ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ Update, 12 ਜ਼ਿਲ੍ਹਿਆਂ ਲਈ Alert ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਸ਼ਿਆਰਪੁਰ 'ਚੋਂ ਮਿਲੇ ਮਿਜ਼ਾਈਲ ਦੇ ਟੁਕੜੇ, ਦਹਿਸ਼ਤ 'ਚ ਲੋਕ
NEXT STORY