ਦੇਵੀਗੜ੍ਹ, (ਜ. ਬ.) ਥਾਣਾ ਜੁਲਕਾਂ ਅਧੀਨ ਆਉਂਦੇ ਪਿੰਡ ਮਹਿਮਾ ਵਾਲੀਆਂ ਵਿਖੇ ਬੀਤੇ ਦਿਨੀਂ ਖੇਤਾਂ ਵਿਚ ਪਾਣੀ ਲਾਉਣ ਤੋਂ ਹੋਏ ਝਗੜੇ ਦੌਰਾਨ ਫੱਟੜ ਵਿਅਕਤੀ ਨੇ ਰਾਜਿੰਦਰਾ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ, ਜਦਕਿ ਇਸ ਦੌਰਾਨ ਜ਼ਖਮੀ ਹੋਈ ਔਰਤ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖਲ ਹੈ। ਝਗੜੇ ਦੌਰਾਨ ਕਥਿਤ ਦੋਸ਼ੀਆਂ ਵੱਲੋਂ ਬੁਰੀ ਤਰ੍ਹਾਂ ਕੁੱਟੀ ਇਕ ਗਰਭਵਤੀ ਗਊ ਤੇ ਬੱਚੇ ਨੇ ਵੀ ਦਮ ਤੋੜ ਦਿੱਤਾ ਅਤੇ 1 ਗਊ ਦੀਆਂ ਲੱਤਾਂ ਤੋੜ ਦਿੱਤੀਆਂ। ਥਾਣਾ ਜੁਲਕਾਂ ਦੀ ਪੁਲਸ ਨੇ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਗਊ ਦਾ ਪਸ਼ੂ ਹਸਪਤਾਲ ਦੇ ਡਾਕਟਰਾਂ ਵੱਲੋਂ ਪੋਸਟਮਾਰਟਮ ਕਰਵਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਹਿਮਾ ਵਾਲੀਆਂ ਵਿਖੇ ਹਰਮੇਸ਼ ਕੌਰ ਪਤਨੀ ਜਸਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਜਦੋਂ ਆਪਣੇ ਖੇਤਾਂ ਵਿਚ ਪਾਣੀ ਲਾਉਣ ਗਏ ਤਾਂ ਉਥੇ ਰਾਜ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਅਤੇ ਉਸ ਦੀ ਪਤਨੀ ਰਾਜ ਰਾਣੀ ਨੇ ਉਨ੍ਹਾਂ ਨੂੰ ਪਾਣੀ ਲਾਉਣ ਤੋਂ ਰੋਕਿਆ। ਉਨ੍ਹਾਂ 'ਤੇ ਰਾਡਾਂ ਨਾਲ ਹਮਲਾ ਕਰ ਕੇ ਸਿਰ ਵਿਚ ਸੱਟਾਂ ਮਾਰੀਆਂ। ਇਸ ਦੌਰਾਨ ਫੱਟੜ ਹਰਮੇਸ਼ ਕੌਰ ਦਾ ਭਰਾ ਹਰਨੇਕ ਸਿੰਘ ਪੁੱਤਰ ਸਾਧੂ ਸਿੰਘ ਜੋ ਕਿ ਆਪਣੀ ਭੈਣ ਦੇ ਬਚਾਅ ਲਈ ਆਇਆ ਸੀ, ਰਸਤੇ 'ਚ ਉਨ੍ਹਾਂ ਦੇ ਵਿਰੋਧੀਆਂ ਨੇ ਘੇਰ ਕੇ ਉਸ ਦੀ ਕੁੱਟਮਾਰ ਕੀਤੀ। ਉਸ ਦੇ ਨੱਕ ਦੀ ਹੱਡੀ ਅਤੇ ਦੰਦ ਤੋੜ ਕੇ ਫਰਾਰ ਹੋ ਗਏ। ਫੱਟੜ ਹਰਨੇਕ ਸਿੰਘ ਅਤੇ ਹਰਮੇਸ਼ ਕੌਰ ਨੂੰ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਹਰਮੇਸ਼ ਕੌਰ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਇਸੇ ਦੌਰਾਨ ਜ਼ੇਰੇ-ਇਲਾਜ ਹਰਨੇਕ ਸਿੰਘ ਨੇ ਦਮ ਤੋੜ ਦਿੱਤਾ। ਹਰਮੇਸ਼ ਕੌਰ ਦੇ ਬੱਚੇ ਵੀ ਗੰਭੀਰ ਫੱਟੜ ਦੱਸੇ ਜਾ ਰਹੇ ਹਨ। ਥਾਣਾ ਜੁਲਕਾਂ ਦੀ ਪੁਲਸ ਨੇ ਇਸ ਸਬੰਧੀ ਰਾਜ ਕੁਮਾਰ, ਰਾਜ ਰਾਣੀ, ਪਰਮਜੀਤ ਕੌਰ, ਮਨਜੀਤ ਕੌਰ, ਰੋਡਾ ਸਿੰਘ, ਬੂਟਾ ਸਿੰਘ ਤੇ ਹੋਰ 5-6 ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪਿੰਡ ਮਹਿਮਾ ਵਾਲੀਆਂ ਵਿਖੇ 2 ਭਰਾਵਾਂ ਰਾਜ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਅਤੇ ਜਸਵਿੰਦਰ ਸਿੰਘ ਪੁੱਤਰ ਕ੍ਰਿਸ਼ਨ ਕੁਮਾਰ ਦੇ ਹੋਏ ਝਗੜੇ ਦਰਮਿਆਨ ਇੱਕ ਧਿਰ ਦੀਆਂ 2 ਗਾਵਾਂ ਬਲੀ ਦਾ ਬੱਕਰਾ ਬਣ ਗਈਆਂ ਸਨ। ਦੋਵਾਂ ਧਿਰਾਂ ਦੇ ਸੱਟਾਂ ਵੀ ਲੱਗੀਆਂ ਸਨ। ਇਸ ਲੜਾਈ ਦੌਰਾਨ ਜਸਵਿੰਦਰ ਸਿੰਘ ਅਤੇ ਉਸ ਦੇ ਸਾਲੇ ਹਰਨੇਕ ਸਿੰਘ ਨੇ ਰਾਜ ਕੁਮਾਰ ਦੀਆਂ 2 ਗਾਵਾਂ ਦੀ ਇੰਨੀ ਕੁੱਟਮਾਰ ਕੀਤੀ ਕਿ ਬੀਤੇ ਕੱਲ ਇੱਕ ਗਾਂ ਅਤੇ ਉਸ ਦੇ ਪੇਟ ਵਿਚਲਾ ਬੱਚਾ ਦਮ ਤੋੜ ਗਏ। ਇੱਕ ਗਾਂ ਦੀਆਂ ਕੁੱਟ-ਕੁੱਟ ਕੇ ਲੱਤਾਂ ਤੋੜ ਦਿੱਤੀਆਂ।
ਇਸ ਘਟਨਾ ਦੀ ਸੂਚਨਾ ਮਿਲਣ 'ਤੇ ਜਨਹਿੱਤ ਸੇਵਾ ਸੰਮਤੀ ਤੇ ਸ਼ਿਵ ਸੈਨਾ ਹਿੰਦੋਸਤਾਨ ਦੇ ਪ੍ਰਧਾਨ ਅਮਿੱਤ ਭਨੋਟ, ਪ੍ਰਸ਼ੋਤਮ ਗਿਰ, ਬਲਜੀਤ ਸੋਨੂੰ ਅਤੇ ਸ਼ਿਆਮ ਸੁੰਦਰ ਘਟਨਾ ਵਾਲੀ ਥਾਂ 'ਤੇ ਪੁੱਜੇ, ਜਿਨ੍ਹਾਂ ਦੀ ਸੂਚਨਾ 'ਤੇ ਥਾਣਾ ਜੁਲਕਾਂ ਦੇ ਮੁਖੀ ਇੰਸ. ਹਰਬਿੰਦਰ ਸਿੰਘ, ਸਹਾਇਕ ਥਾਣੇਦਾਰ ਸੋਹਣ ਸਿੰਘ ਅਤੇ ਹੌਲਦਾਰ ਜਸਬੀਰ ਸਿੰਘ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਡੰਗਰ ਡਾਕਟਰਾਂ ਤੋਂ ਗਾਂ ਦਾ ਪੋਸਟਮਾਰਟਮ ਕਰਵਾਇਆ ਤੇ ਬਣਦੀ ਕਾਰਵਾਈ ਕੀਤੀ। ਜ਼ਖਮੀ ਗਾਂ ਨੂੰ ਪਟਿਆਲੇ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਸਰਕਾਰ ਪ੍ਰਵਾਸੀਆਂ ਦੇ ਪ੍ਰਾਜੈਕਟਾਂ ਨੂੰ ਇਕ ਹਫਤੇ ਵਿਚ ਕਲੀਅਰ ਕਰੇਗੀ : ਕੈਪਟਨ
NEXT STORY