ਫਾਜ਼ਿਲਕਾ (ਨਾਗਪਾਲ) : ਫ਼ਾਜ਼ਿਲਕਾ ’ਚ ਇਕ ਵਾਰ ਫਿਰ ਇਕ ਵਿਅਕਤੀ ਦੀ ਸਵਾ ਦੋ ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਇਹ ਟਿਕਟ ਫ਼ਾਜ਼ਿਲਕਾ ’ਚ ਰੂਪ ਚੰਦ ਲਾਟਰੀ ਵਿਕਰੇਤਾ ਤੋਂ ਖਰੀਦੀ ਗਈ ਸੀ। ਵਿਕਰੇਤਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਵਾ ਦੋ ਲੱਖ ਰੁਪਏ ਦੀ ਲਾਟਰੀ ਦਾ ਟਿਕਟ ਉਨ੍ਹਾਂ ਦੀ ਦੁਕਾਨ ਤੋਂ ਵਿਕਿਆ ਹੈ।
ਇਹ ਵੀ ਪੜ੍ਹੋ : ਲੱਗ ਗਈਆਂ ਮੌਜਾਂ! ਇਸ ਹਫ਼ਤੇ ਇਕੱਠੀਆਂ 5 ਛੁੱਟੀਆਂ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਹੁਣ ਉਹ ਟਿਕਟ ਖਰੀਦਣ ਵਾਲੇ ਨੂੰ ਲੱਭ ਰਹੇ ਹਨ। ਫ਼ਾਜ਼ਿਲਕਾ ਦੇ ਮਹਿਰੀਆਂ ਬਜ਼ਾਰ ’ਚ ਸਥਿਤ ਰੂਪਚੰਦ ਲਾਟਰੀ ਵਿਕਰੇਤਾ ਏਜੰਟ ਬੋਬੀ ਨੇ ਦੱਸਿਆ ਕਿ ਇਕ ਵਿਅਕਤੀ ਉਨ੍ਹਾਂ ਤੋਂ ਟਿਕਟ ਖ਼ਰੀਦ ਕੇ ਲੈ ਗਿਆ।
ਇਹ ਵੀ ਪੜ੍ਹੋ : 15 ਅਗਸਤ ਨੂੰ ਲੈ ਕੇ ਪੁਲਸ ਨੇ ਚੌਕਸੀ ਹੋਰ ਵਧਾਈ, ਕੀਤੀ ਜਾ ਰਹੀ ਸਖ਼ਤ ਚੈਕਿੰਗ
ਇਸ ’ਤੇ ਹੁਣ ਸਵਾ ਦੋ ਲੱਖ ਰੁਪਏ ਦਾ ਇਨਾਮ ਨਿਕਲਿਆ ਹੈ ਪਰ ਉਸ ਵਿਅਕਤੀ ਨੂੰ ਜਾਣਕਾਰੀ ਨਹੀਂ ਹੈ ਕਿ ਉਸ ਦੀ ਖ਼ਰੀਦੀ ਗਈ ਟਿਕਟ ਨੰਬਰ 45039 ’ਤੇ ਸਵਾ ਦੋ ਲੱਖ ਰੁਪਏ ਦਾ ਇਨਾਮ ਨਿਕਲਿਆ ਹੈ। ਉਸ ਵਲੋਂ ਹੁਣ ਉਕਤ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਦੀ ਸਖ਼ਤੀ ਤੋਂ ਬਾਅਦ ਦੁਕਾਨਾਂ ਛੱਡ ਸੱਟੇਬਾਜ਼ਾਂ ਨੇ ਮੋਬਾਇਲਾਂ ਰਾਹੀ ਸਿਖਰ 'ਤੇ ਪਹੁੰਚਾਇਆ ਕਾਲਾ ਧੰਦਾ
NEXT STORY