ਹੁਸ਼ਿਆਰਪੁਰ, (ਅਮਰਿੰਦਰ)- ਊਨਾ ਰੋਡ ’ਤੇ ਬੀਤੀ 26 ਅਪ੍ਰੈਲ ਨੂੰ ਦੇਰ ਰਾਤ ਬਾਜਵਾ ਪੈਟਰੋਲ ਪੰਪ ’ਤੇ ਫਾਇਰਿੰਗ ਕਰ ਕੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਦੂਸਰੇ ਮੈਂਬਰ ਸ਼ਮਸ਼ੇਰ ਸਿੰਘ ਉਰਫ ਸੰਨੀ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਹੰਦੋਵਾਲ ਨੂੰ ਥਾਣਾ ਸਦਰ ਦੀ ਪੁਲਸ ਨੇ ਪਿਸਤੌਲ ਸਮੇਤ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਅੱਜ ਥਾਣਾ ਸਦਰ ਦੇ ਐੱਸ. ਐੱਚ. ਓ. ਰਾਜੇਸ਼ ਅਰੋਡ਼ਾ ਨੇ ਦੋਸ਼ੀ ਨੂੰ ਮੀਡੀਆ ਸਾਹਮਣੇ ਪੇਸ਼ ਕਰ ਕੇ ਮਾਮਲੇ ਦਾ ਪਰਦਾ ਫਾਸ਼ ਕੀਤਾ। ਫਰਾਰ ਚੱਲ ਰਹੇ ਤਿੰਨ ਦੋਸ਼ੀਆਂ ਦੀ ਵੀ ਜਲਦ ਗ੍ਰਿਫਤਾਰੀ ਦੀ ਸੰਭਾਵਨਾ ਹੈ।
ਮੀਡੀਆ ਨੂੰ ਸੰਬੋਧਨ ਕਰਦਿਆਂ ਥਾਣਾ ਮੁਖੀ ਰਾਜੇਸ਼ ਅਰੋਡ਼ਾ ਨੇ ਕਿਹਾ ਕਿ ਉਕਤ ਪੈਟਰੋਲ ਪੰਪ ’ਤੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਇਕ ਮੈਂਬਰ ਜਸ਼ਨਪ੍ਰੀਤ ਸਿੰਘ ਨੂੰ ਪੁਲਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਪੁੱਛਗਿੱਛ ਤੋਂ ਬਾਅਦ ਉਕਤ ਕਾਂਡ ਦੇ ਦੂਜੇ ਦੋਸ਼ੀ ਸ਼ਮਸ਼ੇਰ ਸਿੰਘ ਸੰਨੀ ਨੂੰ ਲੁੱਟ-ਖੋਹ ’ਚ ਵਰਤੇ 315 ਬੋਰ ਦੇ ਦੇਸੀ ਪਿਸਤੌਲ ਅਤੇ 3 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਮੰਨਿਆ ਕਿ ਇਸ ਲੁੱਟ-ਖੋਹ ’ਚ ਉਨ੍ਹਾਂ ਦੇ 3 ਹੋਰ ਸਾਥੀ ਜ਼ੋਰਾਵਰ ਸਿੰਘ ਉਰਫ ਜੀਰਾ ਵਾਸੀ ਤਾਜੇਵਾਲ, ਮਨਜੀਤ ਸਿੰਘ ਉਰਫ ਚੱਪੀ ਵਾਸੀ ਦੰਦੋਵਾਲ ਅਤੇ ਅਜੈ ਕੁਮਾਰ ਉਰਫ ਲੱਕੀ ਵਾਸੀ ਮੰਨਣ ਵੀ ਸ਼ਾਮਲ ਸਨ। ਪੰਪ ਦੇ ਮਾਲਕ ਦਾ ਖੋਹਿਆ ਪਿਸਤੌਲ ਤੇ ਨਕਦੀ ਵੀ ਜੀਰਾ ਤੇ ਚੱਪੀ ਕੋਲ ਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਜਲਦ ਫਰਾਰ ਚੱਲ ਰਹੇ ਤਿੰਨਾਂ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਵੇਗੀ।
ਲਾਇਸੈਂਸੀ ਰਿਵਾਲਵਰ ਤੇ 43 ਹਜ਼ਾਰ ਨਕਦੀ ਲੁੱਟੀ ਸੀ : ਵਰਣਨਯੋਗ ਹੈ ਕਿ 26 ਅਪ੍ਰੈਲ ਦੀ ਰਾਤ ਨੂੰ ਕਰੀਬ 10 ਵਜੇ ਬਾਜਵਾ ਪੈਟਰੋਲ ਪੰਪ ’ਤੇ ਹੋਈ ਲੁੱਟ-ਖੋਹ ਦੌਰਾਨ ਫਾਇਰਿੰਗ ’ਚ ਪੈਟਰੋਲ ਪੰਪ ਮਾਲਕ ਐਡਵੋਕੇਟ ਦਿਨੇਸ਼ ਵਾਲੀਆ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਸੀ ਅਤੇ ਲੁਟੇਰੇ 43 ਹਜ਼ਾਰ ਰੁਪਏ ਦੀ ਨਕਦੀ ਅਤੇ ਐਡਵੋਕੇਟ ਵਾਲੀਆ ਦਾ ਲਾਇਸੈਂਸੀ ਰਿਵਾਲਵਰ ਲੁੱਟ ਕੇ ਫਰਾਰ ਹੋ ਗਏ ਸਨ।
ਨਸ਼ੇ ਵਾਲੀਆਂ ਗੋਲੀਆਂ ਸਣੇ ਅਡ਼ਿੱਕੇ
NEXT STORY