ਟਾਂਡਾ ਉੜਮੁੜ/ਦਸੂਹਾ (ਵਰਿੰਦਰ ਪੰਡਿਤ, ਝਾਵਰ)- ਹਾਈਵੇਅ 'ਤੇ ਅੱਜ ਸਵੇਰੇ ਤੜਕੇ ਜਿਓ ਪੈਟਰੋਲ ਪੰਪ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਦੋ ਲੋਕ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਕ ਟਰੱਕ ਚਾਲਕ ਮਹਜੂਰ ਅਹਿਮਦ ਪੁੱਤਰ ਗੁਲਾਬ ਨੈਬੀ ਵਾਸੀ ਰਿਆਸੀ ਜੰਮੂ ਦੇ ਟਰੱਕ ਦਾ ਟਾਇਰ ਫਟਣ ਕਾਰਨ ਸੜਕ 'ਤੇ ਖੜ੍ਹਾ ਸੀ। ਇਸ ਦੌਰਾਨ ਪਿੱਛੋਂ ਆ ਰਿਹਾ ਅਸ਼ੋਕ ਲੇਲੈਂਡ ਕੈਂਟਰ, ਜਿਸ ਨੂੰ ਚਾਲਕ ਮੁਹੰਮਦ ਸਫ਼ੀਕ ਪੁੱਤਰ ਮੁਹੰਮਦ ਸਾਲੇਮਦੀਨ ਵਾਸੀ ਮਲੇਰਕੋਟਲਾ ਚਲਾ ਰਿਹਾ ਸੀ, ਦੀ ਜ਼ਬਰਦਸਤ ਟੱਕਰ ਹੋ ਗਿਆ।

ਇਹ ਵੀ ਪੜ੍ਹੋ: ਪੰਜਾਬ 'ਚ ਵਧਾਈ ਗਈ ਸੁਰੱਖਿਆ! ਲੱਗੇ High-Tech ਨਾਕੇ, DGP ਵੱਲੋਂ ਸਖ਼ਤ ਹੁਕਮ ਜਾਰੀ

ਟੱਕਰ ਕਾਰਨ ਉਹ ਕੈਂਟਰ 'ਚ ਫਸ ਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਦਾ ਸਾਥੀ ਮੁਹੰਮਦ ਮਾਜਿਕ ਪੁੱਤਰ ਅਬਦੁੱਲ ਰਾਸ਼ਿਦ ਵਾਸੀ ਮਲੇਰਕੋਟਲਾ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਜੱਦੋ-ਜ਼ਹਿਦ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਕੈਂਟਰ ਵਿਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਦਸੂਹਾ ਦਾਖ਼ਲ ਕਰਵਾਇਆ ਗਿਆ ਅਤੇ ਸੜਕ ਤੋਂ ਜਾਮ ਹਟਵਾਇਆ ਗਿਆ। ਮਾਮਲੇ ਨੂੰ ਥਾਣਾ ਦਸੂਹਾ ਦੀ ਟੀਮ ਹਾਦਸੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ: ਜਨਮਦਿਨ ਦੀ ਪਾਰਟੀ ਦੌਰਾਨ ਪਿਆ ਭੜਥੂ! ਜਸ਼ਨ ਮਨਾਉਂਦੇ ਅਚਾਨਕ ਹੋਇਆ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਵਿਖੇ ਹਮਲਾਵਰਾਂ ਨੇ ਜਬਰਨ ਘਰ 'ਚ ਦਾਖ਼ਲ ਹੋ ਨੌਜਵਾਨ ਦੀ ਕੀਤੀ ਕੁੱਟਮਾਰ, ਫਿਰ ਕੀਤਾ ਅਗਵਾ
NEXT STORY