ਲੁਧਿਆਣਾ (ਰਾਜ) : ਸੂਫੀਆ ਬਾਗ ਚੌਂਕ ਨੇੜੇ ਇਕ ਪਿਟਬੁੱਲ ਕੁੱਤੇ ਨੇ ਘੋੜੇ ਨੂੰ ਕੱਟ ਖਾਧਾ। ਉਸ ਨੇ ਕਈ ਮਿੰਟ ਤੱਕ ਘੋੜੇ ਦਾ ਪੈਰ ਆਪਣੇ ਜਬਾੜੇ ’ਚ ਦਬਾਈ ਰੱਖਿਆ। ਲੋਕਾਂ ਨੇ ਉਸ ਨੂੰ ਛੁਡਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋ ਸਕੇ। ਕੁੱਤੇ ਨੇ ਘੋੜੇ ਨੂੰ ਬੁਰੀ ਤਰ੍ਹਾਂ ਨੋਚ ਕੇ ਜ਼ਖਮੀ ਕਰ ਦਿੱਤਾ। ਕਿਸੇ ਤਰ੍ਹਾਂ ਰਾਹਗੀਰਾਂ ਨੇ ਕੁੱਤੇ ਦਾ ਜਵਾੜਾ ਖੋਲ੍ਹ ਕੇ ਘੋੜੇ ਨੂੰ ਛੁਡਾਇਆ। ਜਾਣਕਾਰੀ ਮੁਤਾਬਕ ਸੂਫੀਆ ਚੌਂਕ ’ਤੇ ਘੋੜਾ ਰੇਹੜਾ ਚਾਲਕ ਸਾਮਾਨ ਅਨਲੋਡ ਕਰ ਰਿਹਾ ਸੀ। ਇਸੇ ਦੌਰਾਨ ਕੋਲ ਹੀ ਸਥਿਤ ਇਕ ਘਰ ’ਚੋਂ ਪਿਟਬੁੱਲ ਕੁੱਤਾ ਲੈ ਕੇ ਉਸ ਦਾ ਮਾਲਕ ਬਾਹਰ ਆਇਆ। ਕੁੱਤੇ ਨੇ ਰੱਸੀ ਤੋੜ ਕੇ ਕਈ ਲੋਕਾਂ ’ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ਦੇ ਲੋਕਾਂ ਲਈ ਜ਼ਰੂਰੀ ਖ਼ਬਰ, ਇਸ ਬੀਮਾਰੀ ਨੂੰ ਲੈ ਕੇ ਜਾਰੀ ਕੀਤੇ ਗਏ ਨਵੇਂ ਹੁਕਮ
ਇਸ ਤੋਂ ਬਾਅਦ ਇਕ ਪਾਸੇ ਖੜ੍ਹੇ ਘੋੜੇ ਦਾ ਪੈਰ ਫੜ੍ਹ ਲਿਆ। ਉਸ ਨੇ ਆਪਣੇ ਜਬਾੜਿਆਂ ’ਚ ਅਜਿਹਾ ਪੈਰ ਫਸਾਇਆ ਕਿ ਲੋਕਾਂ ਨੂੰ ਛੁਡਵਾਉਣ ’ਚ 10 ਮਿੰਟ ਲੱਗ ਗਏ ਪਰ ਪਿਟਬੁੱਲ ਨੇ ਘੋੜੇ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਉੱਥੇ ਸੜਕ ’ਤੇ ਖੂਨ ਹੀ ਖੂਨ ਨਜ਼ਰ ਆ ਰਿਹਾ ਸੀ।
ਇਹ ਵੀ ਪੜ੍ਹੋ : Alert 'ਤੇ ਲੁਧਿਆਣਾ! ਗੁਰਦੁਆਰੇ 'ਚ ਕਰਵਾਈ ਜਾ ਰਹੀ ਅਨਾਊਂਸਮੈਂਟ, ਦਹਿਸ਼ਤ 'ਚ ਲੋਕ
ਇਸ ਤੋਂ ਬਾਅਦ ਕੁੱਤੇ ਨੇ ਇਕ ਔਰਤ ’ਤੇ ਹਮਲਾ ਕਰ ਦਿੱਤਾ ਪਰ ਔਰਤ ਬਚ ਨਿਕਲੀ। ਲੋਕਾਂ ਨੇ ਦੋਸ਼ ਲਾਇਆ ਕਿ ਕੁੱਤਾ 2 ਦਿਨ ਤੋਂ ਇਲਾਕੇ ’ਚ ਇਸੇ ਹੀ ਤਰ੍ਹਾਂ ਖੁੱਲ੍ਹਾ ਘੁੰਮ ਰਿਹਾ ਹੈ। ਅਜਿਹਾ ਖ਼ਤਰਨਾਕ ਕੁੱਤਾ ਕਿਸੇ ’ਤੇ ਕਿਸੇ ਵੀ ਸਮੇਂ ਹਮਲਾ ਕਰ ਸਕਦਾ ਹੈ ਤਾਂ ਮਾਲਕ ਨੂੰ ਉਸ ਨੂੰ ਬੰਨ੍ਹ ਕੇ ਰੱਖਣਾ ਚਾਹੀਦਾ ਹੈ। ਘੋੜਾ ਮਾਲਕ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਚੌਂਕੀ ਜਨਕਪੁਰੀ ਦੇ ਇੰਚਾਰਜ ਏ. ਐੱਸ. ਆਈ. ਬਲੌਰ ਸਿੰਘ ਨੇ ਕਿਹਾ ਕਿ ਘੋੜੇ ਦਾ ਇਲਾਜ ਚੱਲ ਰਿਹਾ ਹੈ। ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਖਬੀਰ ਸਿੰਘ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਕੀਤੀ ਜੋੜਿਆਂ ਦੀ ਸੇਵਾ
NEXT STORY