ਅੰਮ੍ਰਿਤਸਰ (ਇੰਦਰਜੀਤ/ਅਵਧੇਸ਼) : ਆਪਣੀ ਜਾਨ ਨੂੰ ਖ਼ਤਰੇ 'ਚ ਪਾ ਕੇ ਬਹਾਦਰ ਪੁਲਸ ਕਾਂਸਟੇਬਲਾਂ ਨੂੰ ਹੋਰ ਵੀ ਜੋਸ਼ੀਲੇ ਬਣਾਉਣ ਲਈ ਅੰਮ੍ਰਿਤਸਰ ਦੇ ਵਧੀਕ ਡਾਇਰੈਕਟਰ ਜਨਰਲ ਪੁਲਸ ਅਤੇ ਕਮਿਸ਼ਨਰ ਨੌਨਿਹਾਲ ਸਿੰਘ ਆਈ. ਪੀ. ਐਸ ਵੱਲੋਂ ਇਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜੋ ਦਿਲ ਨੂੰ ਛੂਹ ਲੈਣ ਵਾਲਾ ਹੈ। ਇਸੇ ਕੜੀ ਤਹਿਤ ਪੁਲਸ ਕਮਿਸ਼ਨਰ ਨੇ ‘ਬੜਾ-ਖਾਣਾ’ ਨਾਮਕ ਰਾਤ ਦੇ ਖਾਣੇ ਦਾ ਆਯੋਜਨ ਕੀਤਾ। ਇੱਥੇ ‘ਬਾਰਡਰ’ ਫਿਲਮ ਦੀ ਤਰ੍ਹਾਂ ਪੁਲਸ ਅਧਿਕਾਰੀ ਅਤੇ ਕਰਮਚਾਰੀ ਵੀ ਫੌਜੀਆਂ ਵਾਂਗ ਸਫਲਤਾ ਦਾ ਜਸ਼ਨ ਮਨਾਉਂਦੇ ਨਜ਼ਰ ਆਏ।
ਇਹ ਵੀ ਪੜ੍ਹੋ : ਗਾਂਧੀ ਜਯੰਤੀ 'ਤੇ ਵੀ ਨਹੀਂ ਰੁਕੀ ਸ਼ਰਾਬ ਦੀ ਵਿਕਰੀ, ਸੁਸਤ ਕਾਰਵਾਈ ਨੂੰ ਲੈ ਕੇ ਘਿਰਿਆ ਐਕਸਾਈਜ਼ ਵਿਭਾਗ
ਇਸ ਵਿਚ ਸੀਨੀਅਰ ਅਤੇ ਜੂਨੀਅਰ ਅਧਿਕਾਰੀ ਜਾਂ ਕਰਮਚਾਰੀ ਆਪਣੇ ਰੈਂਕ ਦੀ ਪਛਾਣ ਕੀਤੇ ਬਿਨਾਂ ਇਕ-ਦੂਜੇ ਨੂੰ ਪਿਆਰ ਨਾਲ ਨਾਮ ਲੈ ਕੇ ਸੰਬੋਧਨ ਕਰਦੇ ਦੇਖੇ ਗਏ। ਇਸ ਪ੍ਰੋਗਰਾਮ ਦੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਪੁਰਾਣੇ ਸਮਿਆਂ ਵਿਚ ਜਿਸ ਤਰ੍ਹਾਂ ਪਰਿਵਾਰ ਦੇ ਵੱਡੇ ਮੈਂਬਰ ਛੋਟੇ ਮੈਂਬਰਾਂ ਨੂੰ ਆਪਣੇ ਹੱਥਾਂ ਨਾਲ ਖਾਣਾ ਖੁਆ ਕੇ ਆਪਣਾ ਫਰਜ਼ ਨਿਭਾਉਂਦੇ ਸਨ, ਉਸੇ ਤਰ੍ਹਾਂ ਵੱਡੇ-ਵੱਡੇ ਅਧਿਕਾਰੀ ਵੀ ਛੋਟੇ ਅਧਿਕਾਰੀਆਂ ਨੂੰ ਆਪਣੇ ਹੱਥੀਂ ਭੋਜਨ ਛਕਾ ਕੇ ਆਪਣਾ ਫਰਜ਼ ਨਿਭਾਉਂਦੇ ਦਿਖਾਏ ਦਿੱਤੇ। ਇਹ ਖੁਸ਼ੀ ਦਾ ਨਜ਼ਾਰਾ ਸ਼ੁੱਕਰਵਾਰ ਰਾਤ ਅੰਮ੍ਰਿਤਸਰ ਦੇ ਬਟਾਲਾ ਰੋਡ ਬਾਈਪਾਸ ਨੇੜੇ ਇਕ ਪੈਲੇਸ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਏਕਤਾ ਅਤੇ ਨਿਮਰਤਾ ਦਾ ਸੁਮੇਲ ਦੇਖਣ ਨੂੰ ਮਿਲਿਆ।
‘ਮੇਰੇ ਕਹਿਣ ’ਤੇ ਇਕ ਪਰਾਂਠਾ, ਕੁਝ ਮਿੱਠਾ ਹੋ ਜਾਵੇ...' ਇਹ ਸ਼ਬਦ ਸਨ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਅਤੇ ਡੀ. ਸੀ. ਪੀ. ਭੰਡਾਲ ਦੇ, ਜੋ ਆਪਣੇ ਜੂਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹੱਥਾਂ ਵਿਚ ਖਾਣ-ਪੀਣ ਦਾ ਸਾਮਾਨ ਲੈ ਕੇ ਸੇਵਾ ਕਰਨ ਵਿਚ ਰੁੱਝੇ ਹੋਏ ਸਨ। ਦੂਜੇ ਪਾਸੇ ਜਦੋਂ ਜੂਨੀਅਰ ਅਫਸਰ ਕਈ ਵਾਰ ਝਿਜਕਦੇ ਅਤੇ ਸੀਨੀਅਰ ਅਫਸਰਾਂ ਨੂੰ ਹੱਥ ਚੁੱਕ ਕੇ ਇਸ ‘ਸੇਵਾ’ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਤਾਂ ਅਫਸਰਾਂ ਦੀ ਮੁਸਕਰਾਹਟ ਦੇਖ ਕੇ ਖੁਸ਼ ਹੋ ਜਾਂਦੇ। ਇਸ ਦੌਰਾਨ ਜਦੋਂ ਏ. ਡੀ. ਸੀ. ਪੀ. ਟ੍ਰੈਫਿਕ ਮੈਡਮ ਅਮਨਦੀਪ ਕੌਰ ਗਰਮਾ-ਗਰਮ ਬਿਰਿਆਨੀ ਲੈ ਕੇ ਆਈ ਤਾਂ ਮਾਹੌਲ ਪੂਰੀ ਤਰ੍ਹਾਂ ਘਰੇਲੂ ਬਣ ਗਿਆ।
ਇਹ ਵੀ ਪੜ੍ਹੋ : ਕਰਨਾਲ ਤੋਂ ਆਇਆ ਸਾਢੇ 3 ਸਾਲ ਦਾ ਟੌਮੀ ਕਰੇਗਾ ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਸੁਰੱਖਿਆ
ਦਰਅਸਲ ਪੁਲਸ ਕਮਿਸ਼ਨਰ ਦੀ ਇਹ ਮਨਸ਼ਾ ਕਾਫੀ ਸਮੇਂ ਤੋਂ ਸੀ ਪਰ ਰੁਝੇਵਿਆਂ ਕਾਰਨ ਉਨ੍ਹਾਂ ਨੂੰ ਸਮਾਂ ਨਹੀਂ ਮਿਲ ਸਕਿਆ। ਲੰਬੇ ਸਮੇਂ ਤੋਂ ਅੰਮ੍ਰਿਤਸਰ ਪੁਲਸ ਨੂੰ ਕਈ ਚੁਣੌਤੀਆਂ ਭਰੀਆਂ ਘਟਨਾਵਾਂ ਮਿਲੀਆਂ, ਜਿਨ੍ਹਾਂ ਵਿਚ ਜੀ-20 ਕਾਨਫਰੰਸ, ਬਲਿਊ ਸਟਾਰ ਦਿਵਸ, 15 ਅਗਸਤ, ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀਆਂ ਦੀ ਆਮਦ, ਗ੍ਰਹਿ ਮੰਤਰੀ ਦਾ ਅੰਮ੍ਰਿਤਸਰ ਦੌਰਾ ਆਦਿ ਸ਼ਾਮਲ ਹਨ। ਕਈ ਵਾਰ ਅਜਿਹੇ ਵੀ. ਆਈ. ਪੀ. ਦੀ ਆਮਦ, ਪੁਲਸ ਦੀ ਹਰਕਤ, ਕੌਮੀ ਦਿਹਾੜਿਆਂ ਜਾਂ ਧਾਰਮਿਕ ਤਿਉਹਾਰਾਂ ਮੌਕੇ ਪੁਲਸ ਦੀ ਜ਼ਿੰਮੇਵਾਰੀ ਇੰਨੀ ਸੰਵੇਦਨਸ਼ੀਲ ਹੁੰਦੀ ਹੈ ਕਿ ਪੁਲਸ ਮੁਲਾਜ਼ਮ ਸੜਕਾਂ ’ਤੇ ਹੀ ਡਟੇ ਰਹਿੰਦੇ ਜਾਂ ਲਗਾਤਾਰ 50-50 ਘੰਟੇ ਡਿਊਟੀ ’ਤੇ ਰਹਿੰਦੇ ਸਨ। ‘ਸਿਪਾਹੀ ਅਤੇ ਸੈਨਾਪਤੀ’ ਵਿਚਕਾਰ ਪਿਆਰ ਅਤੇ ਵਿਸ਼ਵਾਸ ਦੀ ਮਰਿਆਦਾ ਨੂੰ ਕਾਇਮ ਰੱਖਣ ਦੀ ਇੱਛਾ ਨਾਲ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਪੂਰੇ ਪ੍ਰੋਗਰਾਮ ਦੀ ਜ਼ਿੰਮੇਵਾਰੀ ਸੰਭਾਲੀ ਸੀ ਤਾਂ ਜੋ ਉਹ ਇਕੱਠੇ ਬੈਠ ਕੇ ਆਪਣੇ ਜੂਨੀਅਰ ਕਰਮਚਾਰੀਆਂ ਨਾਲ ਪਿਆਰ ਸਾਂਝਾ ਕਰ ਸਕਣ।
ਇਹ ਵੀ ਪੜ੍ਹੋ : ਜਲੰਧਰ ’ਚ ਕਤਲ ਕੀਤੀਆਂ ਤਿੰਨ ਸਕੀਆਂ ਭੈਣਾਂ ਦੇ ਮਾਮਲੇ ’ਚ ਸਨਸਨੀਖੇਜ਼ ਖੁਲਾਸਾ, ਸਾਹਮਣੇ ਆਇਆ ਪੂਰਾ ਸੱਚ
ਪੁਲਸ ਫੋਰਸ ਨੇ ਕੀਤਾ ਪੰਜਾਬ ਸਰਕਾਰ ਅਤੇ ਡੀ. ਜੀ. ਪੀ. ਦਾ ਧੰਨਵਾਦ
ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਆਈ. ਪੀ. ਐੱਸ. ਨੇ ਦੱਸਿਆ ਕਿ ਇਸ ਮੌਕੇ ਪੁਲਸ ਮੁਲਾਜ਼ਮਾਂ ਵਿਚ ਦੇਸ਼ ਭਗਤੀ ਦੀ ਭਾਵਨਾ ਦੇਖਣ ਨੂੰ ਮਿਲੀ। ਪੁਲਸ ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਆਪਣੀ ਡਿਊਟੀ ਤਾਂ ਨਿਭਾਈ ਹੈ ਪਰ ਸਾਨੂੰ ਉਸ ਤੋਂ ਵੱਧ ਸਨਮਾਨ ਦਿੱਤਾ ਗਿਆ ਹੈ। ਪੁਲਸ ਕਮਿਸ਼ਨਰ ਅਨੁਸਾਰ ਇਹ ਪ੍ਰੋਗਰਾਮ ‘ਨਾਰਥ ਜ਼ੋਨ ਕਲਚਰਲ ਮੀਟ’ (ਐੱਨ. ਜੈੱਡ. ਸੀ.) ਦੇ ਨਿਯਮਾਂ ਅਨੁਸਾਰ ਕਰਵਾਇਆ ਗਿਆ ਹੈ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ .ਜੀ .ਪੀ ਪੰਜਾਬ ਦਾ ਧੰਨਵਾਦ ਕੀਤਾ ਗਿਆ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਹਾਲੀ 'ਚ ਤੇਜ਼ਧਾਰ ਹਥਿਆਰ ਨਾਲ ਨੌਜਵਾਨ ’ਤੇ ਹਮਲਾ
NEXT STORY