ਤਰਨਤਾਰਨ,(ਰਮਨ ਚਾਵਲਾ)- ਭਾਰਤ-ਪਾਕਿਸਤਾਨ ਸਰਹੱਦ ਨੂੰ ਪਾਰ ਕਰ ਪਿੰਡ ਡੱਲ ’ਚ ਦਾਖਲ ਹੋਣ ਦੀ ਕੋਸ਼ਿਸ਼ ਨੂੰ ਬੀਤੇ ਦਿਨੀਂ ਨਾਕਾਮ ਕਰਦੇ ਹੋਏ ਬੀ. ਐੱਸ. ਐੱਫ. ਦੇ ਜਵਾਨਾਂ ਨੇ 5 ਘੁਸਪੈਠੀਏ ਢੇਰ ਕਰ ਦਿੱਤੇ ਸਨ। ਜਿੰਨ੍ਹਾਂ ਪਾਸੋਂ ਅਸਲਾ, ਮੋਬਾਇਲ ਫੋਨ, ਪਾਕਿਸਤਾਨੀ ਕਰੰਸੀ, 10 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਸ਼ਨੀਵਾਰ ਰਾਤ ਨੂੰ ਸਰਹੱਦ ਨੇਡ਼ਿਓ ਬੀ. ਐੱਸ. ਐੱਫ. ਵਲੋਂ ਵੱਖ-ਵੱਖ ਥਾਵਾਂ ਤੋਂ 3 ਕਿਲੋ 536 ਗ੍ਰਾਮ ਹੈਰੋਇਨ, 30 ਗ੍ਰਾਮ ਅਫੀਮ ਬਰਾਮਦ ਕਰਦੇ ਹੋਏ 5 ਵਿਅਕਤੀਆਂ ਨੂੰ ਗਿਫ੍ਰਤਾਰ ਵੀ ਕੀਤਾ ਸੀ।
ਜਿਸ ਉਪਰੰਤ ਇਨ੍ਹਾਂ ਸਾਰਿਆਂ ਨੂੰ ਜ਼ਿਲਾ ਪੁਲਸ ਹਵਾਲੇ ਕਰਦੇ ਹੋਏ ਮਾਣਯੋਗ ਅਦਾਲਤ ’ਚ ਪੇਸ਼ ਕਰ ਤਿੰਨ ਦਿਨਾਂ ਰਿਮਾਂਡ ਹਾਸਲ ਕਰਦੇ ਹੋਏ ਅਗਲੇਰੀ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਸਟੇਟ ਸੈੱਲ ਦੀ ਜਾਂਚ ਏਜੰਸੀ ਅਤੇ ਜ਼ਿਲਾ ਪੁਲਸ ਬਰਾਮਦ ਕੀਤੇ ਗਏ ਮੋਬਾਇਲਾਂ ਨੂੰ ਖੰਘਾਲਦੇ ਹੋਏ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮਾਰੇ ਗਏ ਘੁਸਪੈਠੀਆਂ ਸਬੰਧੀ ਫਡ਼ੇ ਗਏ 5 ਨਸ਼ਾ ਸਮੱਗਲਰਾਂ ਨਾਲ ਤਾਂ ਨਹੀਂ ਸੀ। ਜਾਣਕਾਰੀ ਅਨੁਸਾਰ ਭਾਰਤ-ਪਾਕ ਸਰਹੱਦ ਵਿਖੇ ਪਿੰਡ ਡੱਲ ’ਚ ਪਾਕਿਸਤਾਨ ਵਲੋਂ ਭਾਰਤ ਅੰਦਰ ਦਾਖਲ ਹੋਏ 5 ਘੁਸਪੈਠੀਆਂ ਨੂੰ ਮੌਕਾ ਸੰਭਾਲਦੇ ਹੀ ਬੀ. ਐੱਸ. ਐੱਫ. ਦੀ 103 ਬਟਾਲੀਅਨ ਵਲੋਂ ਗੋਲੀਆਂ ਨਾਲ ਢੇਰ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਚਲਾਏ ਸਰਚ ਅਭਿਆਨ ਦੌਰਾਨ ਬੀ. ਐੱਸ. ਐੱਫ. ਨੇ 1 ਏ. ਕੇ 47 ਰਾਈਫਲ, 2 ਮੈਗਜ਼ੀਨ, 27 ਜ਼ਿੰਦਾ ਰੌਂਦ, 4 ਪਿਸਟਲ 9 ਐੱਮ. ਐੱਮ. ਬਰੇਟਾ (3 ਪਿਸਟਲ ਮੇਡ ਇੰਨ ਇਟਲੀ-01 ਮੇਡ ਇੰਨ ਯੂ. ਐੱਸ. ਏ), 7 ਪਿਸਟਲ ਮੈਗਜ਼ੀਨ, 109 ਜ਼ਿੰਦਾ ਰੌਂਦ, 9 ਕਿਲੋ 920 ਗ੍ਰਾਮ ਹੈਰੋਇਨ, 2 ਮੋਬਇਲ ਫੋਨ (ਇਕ ਫੋਨ ਅੋਪੋ ਜਿਸ ’ਚ ਟੈਲੀਨੌਰ ਦੀ ਸਿਮ, ਇਕ ਫੋਨ ਜਿਸ ’ਚ ਜੈਜ ਦੀ ਸਿਮ) ,610 ਰੁਪਏ ਦੀ ਪਾਕਿਸਤਾਨੀ ਕਰੰਸੀ ਅਤੇ ਪਿੱਠੂ ਬੈਗ ਬਰਾਮਦ ਕੀਤੇ ਸਨ। ਮ੍ਰਿਤਕਾਂ ਪਾਸੋਂ ਕੋਈ ਵੀ ਪਛਾਣ ਪੱਤਰ ਨਹੀਂ ਮਿਲਣ ਕਾਰਨ ਉਨ੍ਹਾਂ ਦੀ ਪਛਾਣ ਨਹੀਂ ਹੋ ਪਾਈ। ਜਿਸ ਦੌਰਾਨ ਬੀ. ਐੱਸ. ਐੱਫ. ਵਲੋਂ ਉਕਤ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਥਾਣਾ ਖਾਲਡ਼ਾ ਪੁਲਸ ਹਵਾਲੇ ਕਰ ਮਾਮਲਾ ਦਰਜ ਕਰ ਲਿਆ ਗਿਆ ਸੀ। ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੱਟੀ ਸਥਿਤ ਸਰਕਾਰੀ ਹਸਪਤਾਲ ਦੀ ਮੌਰਚਰੀ ’ਚ 72 ਘੰਟਿਆਂ ਲਈ ਰੱਖਿਆ ਗਿਆ ਹੈ। ਜਿਸ ਤੋਂ ਬਾਅਦ ਮੰਗਲਵਾਰ ਨੂੰ ਇਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਸ ਨੇ ਬਰਾਮਦ ਕੀਤੇ ਫੋਨਾਂ ਨੂੰ ਸਟੇਟ ਦੀ ਜਾਂਚ ਏਜੰਸੀ ਹਵਾਲੇ ਕਰ ਦਿੱਤਾ ਹੈ ਜੋ ਇਸ ਦੀ ਜਾਂਚ ’ਚ ਲੱਗੀਆਂ ਹਨ ਕਿ ਜ਼ਿਲੇ ਨਾਲ ਸਬੰਧਿਤ ਕਿਹਡ਼ੇ ਵਿਅਕਤੀਆਂ ਦਾ ਉਕਤ ਮਾਰੇ ਗਏ ਘੁਸਪੈਠੀਆਂ ਨਾਲ ਸਬੰਧ ਸਨ।
ਇਸ ਹੋਈ ਕਾਰਵਾਈ ਤੋਂ ਬਾਅਦ ਹਰਕਤ ’ਚ ਆਈ ਬੀ. ਐੱਸ. ਐੱਫ. ਵਲੋਂ ਬੀ. ਐੱਸ. ਐੱਫ. ਪੋਸਟ ਵਾਂ ਤਾਰਾ ਸਿੰਘ ਥਾਣਾ ਖਾਲਡ਼ਾ ਨੇਡ਼ੇ ਭਾਰਤ ਪਾਕਿਸਤਾਨ ਬਾਰਡਰ ਕੰਡਿਆਲੀ ਤਾਰ ਗੇਟ ਨੰਬਰ 140/01 ਤੋਂ ਪੰਜ ਵਿਅਕਤੀਆਂ ਨੂੰ ਹੈਰੋਇਨ ਸਣੇ ਕਾਬੂ ਕੀਤਾ ਗਿਆ ਜਿੰਨ੍ਹਾਂ ਨੇ ਆਪਣੇ ਪੈਰੀ ਪਾਈਆਂ ਚੱਪਲਾਂ ਹੇਠਾਂ 1 ਕਿਲੋ 120 ਗ੍ਰਾਮ ਹੈਰੋਇਨ ਲੁਕਾਈ ਹੋਈ ਸੀ ਨੂੰ ਬਰਾਮਦ ਕਰਦੇ ਹੋਏ ਥਾਣਾ ਖਾਲਡ਼ਾ ਪੁਲਸ ਹਵਾਲੇ ਕਰ ਦਿੱਤਾ ਗਿਆ। ਜਿੱਥੇ ਇੰਸਪੈਕਟਰ ਹਿੰਮਤ ਬੋਰੇ ਕੰਪਨੀ ਕਮਾਂਡਰ ਈ ਕੰਪਨੀ 103 ਬਟਾਲੀਆਨ ਬੀ. ਐੱਸ. ਐੱਫ. ਦੇ ਬਿਆਨਾਂ ਹੇਠ ਦੋਸ਼ੀ ਬਿਕਰਮਜੀਤ ਸਿੰਘ ਪੁੱਤਰ ਹਰਚਰਨ ਸਿੰਘ, ਨਿਰਮਲ ਸਿੰਘ ਪੁੱਤਰ ਸੋਹਨ ਸਿੰਘ, ਨੱਛਤਰ ਸਿੰਘ ਪੁੱਤਰ ਗੋਪਾਲ ਸਿੰਘ, ਪੰਜਾਬ ਸਿੰਘ ਪੁੱਤਰ ਕਾਬਲ ਸਿੰਘ, ਰਾਜੂ ਪੁੱਤਰ ਨਿਰਵੈਲ ਸਿੰਘ ਵਾਸੀਆਨ ਵਾਂ ਤਾਰਾ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿੰਨ੍ਹਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਤਿੰਨ ਦਿਨਾਂ ਰਿਮਾਂਡ ਹਾਸਲ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਇਕ ਹੋਰ ਕਾਰਵਾਈ ਦੌਰਾਨ ਬੀ. ਐੱਸ. ਐੱਫ. ਦੇ ਇੰਸਪੈਕਟਰ ਕੁਲਦੀਪ ਕੰਪਨੀ ਕਮਾਂਡਰ ਦੇ ਬਿਆਨਾਂ ਹੇਠ ਫਰਾਰ ਮੁਲਜ਼ਮ ਤਰਸੇਮ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਸਰਾਏ ਅਮਾਨਤ ਖਾਂ ਦੀ ਜ਼ਮੀਨ ’ਚੋਂ 8 ਪੈਕਟ ਹੈਰੋਇਨ ਜਿਸ ਦਾ ਵਜ਼ਨ 2 ਕਿਲੋ 416 ਗ੍ਰਾਮ ਹੈਰੋਇਨ ਸੀ, ਸਣੇ 30 ਗ੍ਰਾਮ ਅਫੀਮ ਬਰਾਮਦ ਕਰਦੇ ਹੋਏ ਥਾਣਾ ਸਰਾਏ ਅਮਾਨਤ ਖਾਂ ਵਿਖੇ ਮਾਮਲਾ ਦਰਜ ਕਰਵਾਇਆ ਗਿਆ ਹੈ।
ਇਸ ਸਬੰਧੀ ਐੱਸ. ਐੱਸ. ਪੀ. ਧਰੁਮਨ ਐੱਚ. ਨਿੰਬਾਲੇ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 5 ਵਿਅਕਤੀਆਂ ਦਾ ਪੁਲਸ ਰਿਮਾਂਡ ਹਾਸਲ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ’ਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਮਾਰੇ ਗਏ ਘੁਸਪੈਠੀਆਂ ਦਾ ਗ੍ਰਿਫਤਾਰ ਕੀਤੇ ਗਏ ਪੰਜ ਮੁਲਜ਼ਮਾਂ ਨਾਲ ਕੋਈ ਸਬੰਧ ਤਾਂ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਿ ਲੋਡ਼ ਅਨੁਸਾਰ ਜੁਆਇੰਟ ਇੰਟੈਰੋਗੇਸ਼ਨ ਸੈਂਟਰ ਅੰਮ੍ਰਿਤਸਰ ਦੀ ਮਦਦ ਲਈ ਜਾਵੇਗੀ।
ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 242 ਨਵੇਂ ਮਾਮਲਿਆਂ ਦੀ ਪੁਸ਼ਟੀ, 9 ਦੀ ਮੌਤ
NEXT STORY