ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਬੇਟ ਖੇਤਰ ਨਾਲ ਸਬੰਧਿਤ ਇੱਕ ਪਿੰਡ 'ਚ 65 ਸਾਲ ਠਰਕੀ ਬਾਬੇ ਦੇ ਸ਼ਰਮਨਾਕ ਕਾਰਨਾਮੇ ਸਾਹਮਣੇ ਆਏ ਹਨ। ਉਸ ਵਲੋਂ ਪਿੰਡ 'ਚ ਦੁਕਾਨ ਖੋਲ੍ਹੀ ਗਈ ਸੀ। ਜਦੋਂ ਦੁਕਾਨ 'ਤੇ ਨਾਬਾਲਗ ਬੱਚੀਆਂ ਸਮਾਨ ਲੈਣ ਆਉਂਦੀਆਂ ਸਨ ਤਾਂ ਉਹ ਉਨ੍ਹਾਂ ਨੂੰ ਟੌਫ਼ੀਆਂ ਦਾ ਲਾਲਚ ਦੇ ਕੇ ਅਸ਼ਲੀਲ ਹਰਕਤਾਂ ਕਰਦਾ ਸੀ। ਇਹ ਮਾਮਲਾ ਹੁਣ ਮਾਛੀਵਾੜਾ ਪੁਲਸ ਥਾਣਾ ਵਿਖੇ ਕਾਨੂੰਨੀ ਕਾਰਵਾਈ ਲਈ ਪੁੱਜ ਚੁੱਕਾ ਹੈ। ਇਸ ਮਾਮਲੇ ਦਾ ਖ਼ੁਲਾਸਾ ਉਦੋਂ ਹੋਇਆ, ਜਦੋਂ ਇੱਕ 9 ਸਾਲਾ ਨਾਬਾਲਗ ਬੱਚੀ ਇਸ ਬਾਬੇ ਦੀ ਦੁਕਾਨ ’ਤੇ ਕੁੱਝ ਸਮਾਨ ਲੈਣ ਲਈ ਗਈ ਤਾਂ ਉਸ ਨੇ ਇਸ ਮਾਸੂਮ ਬੱਚੀ ਨੂੰ ਟੌਫ਼ੀਆਂ ਦਾ ਲਾਲਚ ਦਿੱਤਾ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ।
ਪੁਲਸ ਵਲੋਂ ਕੀਤੀ ਜਾ ਰਹੀ ਮੁੱਢਲੀ ਜਾਂਚ ਦੌਰਾਨ ਬੱਚੀ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਇਸ ਠਰਕੀ ਬਾਬੇ ਨੇ ਉਸ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਵੀ ਸ਼ੁਰੂ ਕੀਤੀ ਸੀ ਪਰ ਉਹ ਬੱਚੀ ਡਰ ਕੇ ਉੱਥੋਂ ਭੱਜ ਆਈ। ਉਸਨੇ ਇਹ ਸਾਰੀ ਘਟਨਾ ਆਪਣੇ ਮਾਪਿਆਂ ਨੂੰ ਦੱਸੀ ਅਤੇ ਪਿੰਡ ਦੇ ਪਤਵੰਤੇ ਸੱਜਣ ਇਸ ਨਾਬਾਲਗ ਬੱਚੀ ਨੂੰ ਲੈ ਕੇ ਮਾਛੀਵਾੜਾ ਪੁਲਸ ਥਾਣਾ ਵਿਖੇ ਇਸ ਬਜ਼ੁਰਗ ਖ਼ਿਲਾਫ਼ ਸ਼ਿਕਾਇਤ ਲੈ ਕੇ ਪਹੁੰਚ ਗਏ।
ਪੁਲਸ ਥਾਣਾ ਵਿਖੇ ਪੁੱਜੇ ਪਿੰਡ ਦੇ ਪਤਵੰਤੇ ਸੱਜਣਾਂ ਨੇ ਦੱਸਿਆ ਕਿ ਜਦੋਂ ਹੁਣ ਇੱਕ ਕੁੜੀ ਨਾਲ ਅਸ਼ਲੀਲ ਹਰਕਤਾਂ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਹੁਣ ਹੋਰ ਵੀ ਪਿੰਡ ਦੇ ਕੁੱਝ ਲੋਕਾਂ ਵਲੋਂ ਦੱਸਿਆ ਗਿਆ ਹੈ ਕਿ ਇਹ ਦੁਕਾਨਦਾਰ ਬਾਬਾ ਉਨ੍ਹਾਂ ਦੀਆਂ ਬੱਚੀਆਂ ਨਾਲ ਵੀ ਅਸ਼ਲੀਲ ਹਰਕਤਾਂ ਕਰਨ ਦੀ ਕੋਸ਼ਿਸ਼ ਕਰਦਾ ਸੀ ਅਤੇ ਉਨ੍ਹਾਂ ਨੂੰ ਟੌਫ਼ੀਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦਾ ਲਾਲਚ ਦਿੰਦਾ ਸੀ। 65 ਸਾਲਾ ਬਜ਼ੁਰਗ ਦੀਆਂ ਸ਼ਰਮਨਾਕ ਹਰਕਤਾਂ ਦੇਖ ਕੇ ਲੋਕ ਉਸ ਨੂੰ ਲਾਹਣਤਾਂ ਪਾ ਰਹੇ ਸਨ। ਥਾਣਾ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਨਾਬਾਲਗ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਸ਼ਿਕਾਇਤ ਪੁੱਜੀ ਹੈ। ਪੁਲਸ ਵਲੋਂ ਇਸ ਮਾਮਲੇ ਵਿਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ ਅਤੇ 65 ਸਾਲਾ ਸੁੱਚਾ ਰਾਮ ਖ਼ਿਲਾਫ਼ ਪੀੜਤ ਕੁੜੀ ਦੇ ਮਾਪਿਆਂ ਦੇ ਬਿਆਨਾਂ ਦੇ ਆਧਾਰ ’ਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਸਰਕਾਰੀ ਸਕੂਲ ਵਿਚ ਵੱਡਾ ਹਾਦਸਾ, ਮਿੰਟਾਂ 'ਚ ਪੈ ਗਏ ਭੜਥੂ
NEXT STORY