ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ 30 ਨਸ਼ੀਲੇ ਪਾਬੰਦੀਸ਼ੁਦਾ ਟੀਕਿਆਂ ਸਮੇਤ ਫੜ੍ਹੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ 15 ਸਾਲ ਦੀ ਕੈਦ ਤੇ ਡੇਢ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਉਸ ਦੀ ਪਛਾਣ ਸੈਕਟਰ-26 ਸਥਿਤ ਬਾਪੂਧਾਮ ਕਲੋਨੀ ਦੇ ਰੋਹਿਤ ਕੁਮਾਰ (32) ਵਜੋਂ ਹੋਈ ਹੈ। ਪੁਲਸ ਨੇ ਕਰੀਬ 2 ਸਾਲ ਪਹਿਲਾਂ ਮੁਲਜ਼ਮ ਨੂੰ ਗਸ਼ਤ ਦੌਰਾਨ ਕਾਬੂ ਕੀਤਾ ਸੀ। ਅਦਾਲਤੀ ਕਾਰਵਾਈ ਦੌਰਾਨ ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ ਹੁਣ ਸਜ਼ਾ ਸੁਣਾਈ।
ਮਾਮਲੇ ਅਨੁਸਾਰ ਬਾਪੂਧਾਮ ਥਾਣਾ ਪੁਲਸ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਇਲਾਕੇ ’ਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਰਾਤ ਕਰੀਬ 9.30 ਵਜੇ ਪੁਲਸ ਦੀ ਨਜ਼ਰ ਇਕ ਵਿਅਕਤੀ ’ਤੇ ਪਈ। ਉਹ ਹੱਥ ’ਚ ਚਿੱਟੇ ਰੰਗ ਦਾ ਲਿਫ਼ਾਫ਼ਾ ਕੇ ਆ ਰਿਹਾ ਸੀ। ਜਿਵੇਂ ਹੀ ਉਸ ਨੇ ਪੁਲਸ ਨੂੰ ਵੇਖਿਆ ਤਾਂ ਰਸਤਾ ਬਦਲ ਲਿਆ। ਪੁਲਸ ਨੇ ਸ਼ੱਕ ਹੋਣ ’ਤੇ ਉਸ ਨੂੰ ਰੋਕਿਆ ਤੇ ਪੁੱਛਗਿੱਛ ਕੀਤੀ। ਜਦੋਂ ਲਿਫ਼ਾਫ਼ੇ ਦੀ ਤਲਾਸ਼ੀ ਲਈ ਤਾਂ ਉਸ ’ਚੋਂ 30 ਨਸ਼ੀਲੇ ਟੀਕੇ ਬਰਾਮਦ ਹੋਏ।
ਪੰਜਾਬ 'ਚ ਲੁਟੇਰਿਆਂ ਦੇ ਵਧੇ ਹੌਂਸਲੇ, ਭਰੇ ਮੇਲੇ 'ਚ ਸਾਬਕਾ ਕੌਂਸਲਰ ਦੇ ਪੁੱਤ 'ਤੇ ਪਿਸਤੌਲ ਤਾਣ ਕਰ ਗਏ ਕਾਂਡ
NEXT STORY