ਤਰਨਤਾਰਨ (ਰਮਨ)-ਸ਼ਨੀਵਾਰ ਦੁਪਹਿਰ ਅੰਮ੍ਰਿਤਸਰ-ਤਰਨਤਾਰਨ ਪੁਰਾਣੇ ਰੋਡ ’ਤੇ 2 ਦਰਜਨ ਸਵਾਰੀਆਂ ਨੂੰ ਲਿਜਾ ਰਹੀ ਬੱਸ ਉਸ ਵੇਲੇ ਆਊਟ ਆਫ ਕੰਟਰੋਲ ਹੋ ਗਈ, ਜਦੋਂ ਉਸ ਦਾ ਸਟੇਅਰਿੰਗ ਫੇਲ ਹੋ ਗਿਆ। ਤੇਜ਼ ਰਫਤਾਰ ਬੱਸ ਸੜਕ ਕਿਨਾਰੇ ਲੱਗੇ ਰੁੱਖਾਂ ਨਾਲ ਟਕਰਾਉਂਦੀ ਹੋਈ ਖੇਤਾਂ ਵਿਚ ਜਾ ਵੜੀ, ਜਿਸ ਕਾਰਨ ਬੱਸ ਵਿਚ ਸਵਾਰ ਕਰੀਬ 2 ਦਰਜਨ ਸਵਾਰੀਆਂ ਮਾਮੂਲੀ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਤਰਨਤਾਰਨ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ।
ਪੰਜਾਬ 'ਚ 18 ਜਨਵਰੀ ਨੂੰ ਛੁੱਟੀ ਦਾ ਐਲਾਨ!
ਜਾਣਕਾਰੀ ਅਨੁਸਾਰ ਪੱਟੀ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਈ ਨਿੱਜੀ ਬੱਸ ਜਦੋਂ ਤਰਨਤਾਰਨ ਤੋਂ ਹੁੰਦੀ ਹੋਈ ਪੁਰਾਣੇ ਅੰਮ੍ਰਿਤਸਰ ਰੋਡ ਰਾਹੀਂ ਰਵਾਨਾ ਹੋ ਗਈ, ਉਦੋਂ ਨਜ਼ਦੀਕ ਪਿੰਡ ਬਾਲੇ ਚੱਕ ਵਿਖੇ ਬੱਸ ਚਾਲਕ ਨੂੰ ਲੱਗਾ ਕਿ ਸਟੇਅਰਿੰਗ ਕੰਮ ਨਹੀਂ ਕਰ ਰਿਹਾ, ਜਿਸ ਨੇ ਆਪਣੀ ਸਿਆਣਪ ਨੂੰ ਵਰਤਦਿਆਂ ਬੱਸ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਬੱਸ ਤੇਜ਼ ਹੋਣ ਕਾਰਨ ਰੁਕਣੀ ਮੁਸ਼ਕਿਲ ਸੀ। ਇਸ ਦੌਰਾਨ ਬੱਸ ਸੜਕ ਕਿਨਾਰੇ ਲੱਗੇ ਰੁੱਖਾਂ ਨਾਲ ਟਕਰਾਉਂਦੀ ਹੋਈ ਖੇਤਾਂ ਵਿਚ ਜਾ ਵੜੀ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਹੋਟਲ ’ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਇਤਰਾਜ਼ਯੋਗ ਹਾਲਤ 'ਚ 7 ਕੁੜੀਆਂ ਤੇ 5 ਵਿਅਕਤੀ ਕਾਬੂ
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਕਮੇਟੀ ਦੀ ਬੋਲੀ ਪਿੱਛੇ ਮਾਰ 'ਤਾ ਬੰਦਾ
ਬੱਸ ਵਿਚ ਸਵਾਰ ਕਰੀਬ 22 ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਬਾਅਦ ਵਿਚ ਛੁੱਟੀ ਵੀ ਦੇ ਦਿੱਤੀ ਗਈ। ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੀ ਟੀਮ ਅਤੇ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵੀ ਮੌਕੇ ’ਤੇ ਪੁੱਜ ਗਈ, ਜਿਨ੍ਹਾਂ ਵੱਲੋਂ ਬੱਸ ਵਿਚ ਸਵਾਰ ਸਵਾਰੀਆਂ ਨੂੰ ਬਾਹਰ ਕੱਢਦੇ ਹੋਏ ਉਨ੍ਹਾਂ ਦੀ ਮਦਦ ਕੀਤੀ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਸਿਟੀ ਕਮਲ ਮੀਤ ਸਿੰਘ ਨੇ ਦੱਸਿਆ ਕਿ ਨਿੱਜੀ ਬੱਸ ਦਾ ਸਟੇਅਰਿੰਗ ਕੰਮ ਨਾ ਕਰਨ ਕਰ ਕੇ ਇਹ ਹਾਦਸਾ ਹੋਇਆ ਹੈ, ਜਿਸ ਵਿਚ ਕੁਝ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਪ੍ਰੇਮ ਸਬੰਧਾਂ ਦੇ ਚੱਕਰ 'ਚ ਦੋਸਤ ਨੇ ਹੀ ਦੋਸਤ ਦਾ ਕੀਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਦਾ ਮੇਅਰ ਬਣਦੇ ਹੀ ਐਕਸ਼ਨ 'ਚ ਵਿਨੀਤ ਧੀਰ, ਦਿੱਤਾ ਵੱਡਾ ਬਿਆਨ
NEXT STORY