ਸ੍ਰੀ ਆਨੰਦਪੁਰ ਸਾਹਿਬ, (ਬਾਲੀ, ਦਲਜੀਤ)- ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਕੰਪਿਊਟਰ ਸਾਫਟਵੇਅਰ ਡਿਵੈੱਲਪਰ ਡਿਗਰੀ ਕਰਨ ਵਾਲੇ ਪੰਜ ਵਿਦਿਆਰਥੀਆਂ ਦੇ ਮੋਬਾਇਲਾਂ ਵਾਲਾ ਬੈਗ ਚੋਰੀ ਕਰਨ ਵਾਲੇ ਕਾਲਜ ਦੇ ਹੀ ਇਕ ਵਿਦਿਆਰਥੀ ਨੂੰ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਚੌਕੀ ਇੰਚਾਰਜ ਸ੍ਰੀ ਆਨੰਦਪੁਰ ਸਾਹਿਬ ਏ.ਐੱਸ.ਆਈ. ਸਰਬਜੀਤ ਸਿੰਘ ਕੁਲਗਰਾਂ ਨੇ ਦੱਸਿਆ ਕਿ 2 ਜਨਵਰੀ ਨੂੰ ਪੰਜ ਵਿਦਿਆਰਥੀ ਆਪਣੇ ਸਮੈਸਟਰ ਦਾ ਪੇਪਰ ਦੇਣ ਜਦੋਂ ਖਾਲਸਾ ਕਾਲਜ ਗਏ ਤਾਂ ਇਨ੍ਹਾਂ ਨੇ ਆਪਣੇ ਪੰਜ ਮੋਬਾਇਲ ਤੇ ਹੋਰ ਸਾਮਾਨ ਇਕ ਬੈਗ ਵਿਚ ਪਾ ਕੇ ਪ੍ਰੀਖਿਆ ਕੇਂਦਰ ਤੋਂ ਬਾਹਰ ਰੱਖ ਦਿੱਤਾ ਪਰ ਜਦੋਂ ਇਹ ਪੇਪਰ ਦੇ ਕੇ ਸੈਂਟਰ ਤੋਂ ਬਾਹਰ ਆਏ ਤਾਂ ਇਨ੍ਹਾਂ ਦਾ ਬੈਗ ਉਥੇ ਨਹੀਂ ਸੀ। ਇਸ ਦੀ ਸ਼ਿਕਾਇਤ ਮਿਲਣ 'ਤੇ ਜਾਂਚ ਦੌਰਾਨ ਜਦੋਂ ਕਾਲਜ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਦੇਖਿਆ ਗਿਆ ਤਾਂ ਇਕ ਵਿਦਿਆਰਥੀ ਬੈਗ ਚੁੱਕ ਕੇ ਜਾਂਦਾ ਦਿਖਾਈ ਦਿੱਤਾ, ਜਿਸ ਤੋਂ ਬਾਅਦ ਮੱਖਣ ਸਿੰਘ ਪੁੱਤਰ ਰਾਮ ਕ੍ਰਿਸ਼ਨ ਵਾਸੀ ਪਿੰਡ ਮੜਕੋਨੀ ਥਾਣਾ ਨੂਰਪੁਰਬੇਦੀ ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਚੋਰੀ ਕੀਤੇ ਮੋਬਾਇਲ ਬਰਾਮਦ ਕਰਨ ਲਈ ਟੀਮਾਂ ਭੇਜੀਆਂ ਗਈਆਂ ਹਨ।
ਹੌਲਦਾਰ ਤੇ ਉਸ ਦੀ ਪ੍ਰੇਮਿਕਾ 35 ਲੱਖ ਦੀ ਹੈਰੋਇਨ ਸਣੇ ਗ੍ਰਿਫਤਾਰ
NEXT STORY