ਅਜਨਾਲਾ, (ਬਾਠ)- ਅੱਜ ਕੋਆਪ੍ਰੇਟਿਵ ਖੰਡ ਮਿੱਲ ਅਜਨਾਲਾ ਭਲਾ ਪਿੰਡ ਲਿਮਟਿਡ ਦੇ ਮਿੱਲ ਏਰੀਆ ਦੇ ਗੰਨਾ ਉਤਪਾਦਕਾਂ 'ਚ ਕੈਲੰਡਰ ਅਨੁਸਾਰ ਪਰਚੀਆਂ ਨਾ ਮਿਲਣ ਕਾਰਨ ਗੁੱਸਾ ਪਾਇਆ ਜਾ ਰਿਹਾ ਅਤੇ ਖਦਸ਼ਾ ਕੀਤਾ ਜਾ ਰਿਹਾ ਹੈ ਕਿ ਪਿਛਲੇ ਸੀਜ਼ਨ ਦੀ ਤਰ੍ਹਾਂ ਇਸ ਵਾਰ ਵੀ ਨਿਰਧਾਰਤ ਸਮੇਂ ਤੋਂ ਪਹਿਲਾਂ ਖੰਡ ਮਿੱਲ ਬੰਦ ਹੋ ਜਾਵੇਗੀ, ਜਿਸ ਤੋਂ ਸਤਾਏ ਗੰਨਾ ਉਤਪਾਦਕਾਂ ਨੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਗੁਰਨਾਮ ਸਿੰਘ ਉਮਰਪੁਰਾ, ਵਿਰਸਾ ਸਿੰਘ ਟਪਿਆਲਾ, ਸੁਰਜੀਤ ਸਿੰਘ ਦੁਧਰਾਏ ਆਦਿ ਦੀ ਅਗਵਾਈ 'ਚ ਮਿੱਲ ਪ੍ਰਸ਼ਾਸਨ ਦੀਆਂ ਕਿਸਾਨ-ਮਾਰੂ ਨੀਤੀਆਂ ਵਿਰੁੱਧ ਰੋਸ ਦਾ ਪ੍ਰਗਟਾਵਾ ਕਰਨ ਲਈ ਸਥਾਨਕ ਸ਼ਹਿਰ ਦੇ ਬਾਜ਼ਾਰਾਂ 'ਚ ਮੁਜ਼ਾਹਰਾ ਕੀਤਾ।
ਇਸ ਤੋਂ ਪਹਿਲਾਂ ਹੋਏ ਗੰਨਾ ਉਤਪਾਦਕਾਂ ਦੇ ਪ੍ਰਭਾਵਸ਼ਾਲੀ ਇਕੱਠ ਨੂੰ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਮਿੱਲ ਪ੍ਰਸ਼ਾਸਨ ਨੂੰ ਆੜੇ ਹੱਥੀਂ ਲਿਆ ਤੇ ਕਿਹਾ ਕਿ ਗੰਨੇ ਦੇ ਤੋਲ ਮੌਕੇ ਬੇਲੌੜੀ ਕਾਟ ਕਰ ਕੇ ਗੰਨੇ ਦੀ ਬਕਾਇਆ ਰਾਸ਼ੀ ਰੋਕ ਕੇ ਮੰਗ ਅਨੁਸਾਰ ਪਰਚੀਆਂ ਨਾ ਦੇ ਕੇ ਆਦਿ ਸਮੱਸਿਆਵਾਂ ਪੈਦਾ ਕਰ ਕੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਮੁਖਤਿਆਰ ਸਿੰਘ ਡੱਲਾ, ਅਮਨਦੀਪ ਸਿੰਘ ਕੋਟ ਰਜਾਦਾ, ਸੁੱਚਾ ਸਿੰਘ ਘੋਗਾ, ਗੁਰਵੇਲ ਸਿੰਘ ਘੋਗਾ, ਜੱਗਾ ਸਿੰਘ ਡੱਲਾ, ਅਜੀਤ ਸਿੰਘ ਸਾਰੰਗਦੇਵ, ਕਸ਼ਮੀਰ ਸਿੰਘ ਚੱਕ ਸਿਕੰਦਰ, ਅਮਰਜੀਤ ਸਿੰਘ ਸੇਖੋਂ, ਨੰਬਰਦਾਰ ਦਿਲਬਾਗ ਸਿੰਘ ਮਾਕੋਵਾਲ ਆਦਿ ਹਾਜ਼ਰ ਸਨ।
ਚੰਡੀਗੜ੍ਹ ਦੇ ਪਹਿਲੇ ਚੀਫ਼ ਕਮਿਸ਼ਨਰ ਡਾ. ਰੰਧਾਵਾ ਦੀ ਪਤਨੀ ਦਾ ਦਿਹਾਂਤ
NEXT STORY