ਲੁਧਿਆਣਾ (ਮਹੇਸ਼)- ਸਦਰ ਇਲਾਕੇ ਦੀ ਰਾਂਚੀ ਕਾਲੋਨੀ 'ਚ ਮੰਗਲਵਾਰ ਸ਼ਾਮ ਨੂੰ ਪੀ. ਸੀ. ਆਰ. ਮੁਲਾਜ਼ਮ ਅਤੇ ਕਾਰ ਚਾਲਕ ਵਿਚਕਾਰ ਹੋਈ ਤਕਰਾਰ ਦੌਰਾਨ ਕਾਰ ਚਾਲਕ ਪੁਲਸ ਦੀ ਕਾਰਬਾਈਨ ਲੈ ਕੇ ਫਰਾਰ ਹੋ ਗਿਆ। ਪੁਲਸ ਮੁਲਾਜ਼ਮ ਆਪਣੇ ਸਾਥੀ ਨਾਲ ਪੀ. ਸੀ. ਆਰ. ਗਸ਼ਤ 'ਤੇ ਸੀ, ਉਦੋਂ ਇਕ ਸਫੇਦ ਰੰਗ ਦੀ ਆਲਟੋ ਕਾਰ ਆਈ, ਜਿਸ ਵਿਚ ਇਕ ਮੁਟਿਆਰ ਅਤੇ 2 ਨੌਜਵਾਨ ਸਨ, ਜਿਨ੍ਹਾਂ ਨੇ ਮੁਲਾਜ਼ਮਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਉੱਤੇ ਜਿਸ ਮੁਲਾਜ਼ਮ ਕੋਲ ਕਾਰਬਾਈਨ ਫੜੀ ਸੀ ਹੇਠਾਂ ਡਿੱਗ ਗਿਆ, ਜਦੋਂ ਕਿ ਉਸ ਦਾ ਸਾਥੀ ਖੜ੍ਹਾ ਵੇਖਦਾ ਰਿਹਾ । ਉਸ ਮੁਲਾਜ਼ਮ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਉੱਠ ਖੜ੍ਹਾ ਹੋਇਆ। ਇਸ ਦੇ ਬਾਅਦ ਉਸ ਨੇ ਕਾਰਬਾਈਨ ਨਾਲ ਵਾਰ ਕਰਕੇ ਕਾਰ ਦਾ ਅਗਲਾ ਸ਼ੀਸ਼ਾ ਤੋੜ ਦਿੱਤਾ, ਜਦੋਂ ਕਿ ਕਾਰ ਚਾਲਕ ਨੇ ਕਾਰ ਭਜਾਉਣ ਦੀ ਕੋਸ਼ਿਸ਼ । ਇਸ ਉੱਤੇ ਮੁਲਾਜ਼ਮ ਨੇ ਕਾਰਬਾਈਨ ਨੂੰ ਦਰਵਾਜ਼ੇ ਦੇ ਸ਼ੀਸ਼ੇ ਉੱਤੇ ਦੇ ਮਾਰਿਆ । ਸ਼ੀਸ਼ਾ ਟੁੱਟ ਜਾਣ ਦੇ ਬਾਅਦ ਕਾਰਬਾਈਨ ਕਾਰ ਦੀ ਖਿੜਕੀ ਵਿਚ ਫਸ ਗਈ ਅਤੇ ਕਾਰ ਚਾਲਕ ਕਾਰਬਾਈਨ ਲੈ ਕੇ ਉਥੋਂ ਫਰਾਰ ਹੋ ਗਿਆ।
ਪੁਲਸ ਮੁਤਾਬਕ ਮੁਲਾਜ਼ਮ ਇਕੱਲਾ ਹੀ ਕਾਰ ਸਵਾਰਾਂ ਨਾਲ ਭਿੜਦਾ ਰਿਹਾ, ਜਦੋਂ ਕਿ ਦੂਜੇ ਮੁਲਾਜ਼ਮ ਕੋਲ ਵੀ ਰਿਵਾਲਵਰ ਸੀ ਪਰ ਉਸ ਨੇ ਦੋਸ਼ੀਆਂ ਨੂੰ ਫੜਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ । ਸੂਤਰਾਂ ਦੀ ਮੰਨੀਏ ਤਾਂ ਪੁਲਸ ਦੀ ਕਹਾਣੀ ਵਿਚ ਕਈ ਸੁਰਾਖ ਹਨ । ਦੇਰ ਰਾਤ ਤੱਕ ਪੁਲਸ ਕਾਰਬਾਈਨ ਲੱਭਣ ਲਈ ਘਟਨਾ ਸਥਾਨ ਅਤੇ ਉਸ ਦੇ ਆਸ-ਪਾਸ ਦਾ ਇਲਾਕਾ ਛਾਣਦੀ ਰਹੀ ।
ਘਟਨਾ ਦੀ ਜਾਣਕਾਰੀ ਮਿਲਣ ਉੱਤੇ ਪੁਲਸ ਕਮਿਸ਼ਨਰ ਖੁਦ ਮੌਕੇ ਉੱਤੇ ਪੁੱਜੇ । ਉਨ੍ਹਾਂ ਨੇ ਪੀ. ਸੀ. ਆਰ. ਮੁਲਾਜ਼ਮਾਂ ਤੋਂ ਘਟਨਾ ਦਾ ਵੇਰਵਾ ਲਿਆ । ਉਨ੍ਹਾਂ ਦਾ ਮੰਨਣਾ ਸੀ ਕਿ ਇਹ ਕਿਸੇ ਗੁੰਡੇ ਬਦਮਾਸ਼ਾਂ ਦਾ ਕੰਮ ਨਹੀਂ ਹੈ। ਛੇਤੀ ਹੀ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ ।
ਫਾਈਲਾਂ ਵੇਚਣ ਵਾਲੇ ਨਾਲ ਪੁਲਸ ਨੇ ਕੀਤੀ ਕੁੱਟਮਾਰ, ਵੀਡੀਓ ਵਾਇਰਲ
NEXT STORY