ਪਾਤੜਾਂ (ਸਨੇਹੀ) : ਪਾਤੜਾਂ ਪੁਲਸ ਨੇ ਕਾਰ ਸਵਾਰ 2 ਸਮੱਗਲਰਾਂ ਨੂੰ ਇਕ ਕੁਇੰਟਲ ਭੁੱਕੀ ਚੂਰਾ-ਪੋਸਤ/ਡੋਡਿਆਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਚੌਹਾਨ ਦੀ ਅਗਵਾਈ ਹੇਠ ਸਬ-ਇੰਸਪੈਕਟਰ ਜਸਪਾਲ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਅਤੇ ਭੈੜੇ ਅਨਸਰਾਂ ਨੂੰ ਕਾਬੂ ਕਰਨ ਦੇ ਮਕਸਦ ਨਾਲ ਪਿੰਡ ਸ਼ੁੱਤਰਾਣਾ ਵਿਖੇ ਮੌਜੂਦ ਸਨ। ਜਿਥੇ ਉਨ੍ਹਾਂ ਕਾਰ ਨੰਬਰ ਡੀ. ਐੱਲ. 12 ਸੀ 4306 ਨੂੰ ਸ਼ੱਕ ਦੇ ਆਧਾਰ ’ਤੇ ਚੈੱਕ ਕਰਨ ’ਤੇ ਉਸ ’ਚੋਂ 4 ਥੈਲਿਆਂ ਵਿਚ 25/25 ਕਿੱਲੋ ਪਾਈ 100 ਕਿਲੋ ਭੁੱਕੀ ਚੂਰਾ-ਪੋਸਤ/ਡੋਡੇ ਬਰਾਮਦ ਕਰ ਕੇ 2 ਕਾਰ ਸਵਾਰਾਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ।
ਕਥਿਤ ਦੋਸ਼ੀਆਂ ਦੀ ਪਛਾਣ ਸ਼ਿੰਦਰਪਾਲ ਸਿੰਘ ਵਾਸੀ ਪਿੰਡ ਕਲਵਾਨੂੰ ਥਾਣਾ ਘੱਗਾ ਅਤੇ ਬਿਕਰਮਜੀਤ ਸਿੰਘ ਵਾਸੀ ਪਿੰਡ ਨਿਹਾਲਗੜ੍ਹ ਥਾਣਾ ਦਿੜ੍ਹਬਾ ਜ਼ਿਲਾ ਸੰਗਰੂਰ ਵਜੋਂ ਹੋਈ ਹੈ। ਪੁਲਸ ਨੇ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 20, ਮਿਤੀ 22-1-2026, ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 15/61/85 ਅਧੀਨ ਥਾਣਾ ਪਾਤੜਾਂ ਵਿਖੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ 'ਚ ਰੇਲਵੇ ਲਾਈਨ 'ਤੇ ਹੋਏ Blast ਬਾਰੇ ਪੁਲਸ ਦਾ ਪਹਿਲਾ ਬਿਆਨ
NEXT STORY