ਮਾਹਿਲਪੁਰ, (ਜ.ਬ.)- ਪਾਵਰਕਾਮ ਤੇ ਵਣ ਵਿਭਾਗ ਨੇ ਇਕ ਦਰੱਖ਼ਤ, ਜੋ ਸੁੱਕ ਚੁੱਕਾ ਸੀ ਤੇ ਕੋਲੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ 'ਤੇ ਡਿੱਗ ਗਿਆ ਸੀ, ਨੂੰ ਮੁੱਢ ਤੋਂ ਕੱਟ ਦਿੱਤਾ ਜਿਸ ਕਾਰਨ ਦੁਕਾਨਦਾਰਾਂ ਤੇ ਮੁਹੱਲਾ ਵਾਸੀਆਂ ਨੇ ਸੁਖ ਦਾ ਸਾਹ ਲਿਆ।
ਇਸ ਸਬੰਧੀ ਦੁਕਾਨਦਾਰ ਬਰਜਿੰਦਰ ਸਿੰਘ, ਕਸ਼ਮੀਰੀ ਲਾਲ, ਚੰਦਰ ਮੋਹਣ, ਵਿਜੇ ਕੁਮਾਰ ਆਦਿ ਨੇ ਦੱਸਿਆ ਕਿ ਮੁੱਖ ਮਾਰਗ (ਹੁਸ਼ਿਆਰਪੁਰ) 'ਤੇ ਪੈਂਦੇ ਵਾਰਡ ਨੰ. 13 ਵਿਚ ਕਈ ਸਾਲਾਂ ਤੋਂ ਆਪਣੀ ਜੂਨ ਹੰਢਾ ਕੇ ਖੋਖਲਾ ਹੋ ਚੁੱਕਾ ਇਕ ਦਰੱਖਤ ਪੂਰੀ ਤਰ੍ਹਾਂ ਝੁਕ ਕੇ ਬਿਜਲੀ ਦੀਆਂ ਤਾਰਾਂ ਦੇ ਸਹਾਰੇ ਖੜ੍ਹਾ ਸੀ। ਉਨ੍ਹਾਂ ਇਸ ਸਬੰਧੀ ਪਾਵਰਕਾਮ ਤੇ ਵਣ ਵਿਭਾਗ ਨੂੰ ਕਈ ਵਾਰ ਸੂਚਿਤ ਕੀਤਾ ਸੀ।
ਪਹਿਲਾਂ ਤਾਂ ਪਾਵਰਕਾਮ ਨੇ ਐੱਸ. ਡੀ. ਓ. ਸੁਭਾਸ਼ ਚੰਦਰ ਦੇ ਨਿਰਦੇਸ਼ਾਂ ਅਨੁਸਾਰ ਜੇ. ਈ. ਨੇ ਤਾਰਾਂ ਕੋਲੋਂ ਦਰੱਖਤ ਨੂੰ ਕੱਟ ਦਿੱਤਾ ਅਤੇ ਬਾਅਦ ਵਿਚ ਵਣ ਵਿਭਾਗ ਦੇ ਰੇਂਜ ਅਫ਼ਸਰ ਸੰਦੀਪ ਕੁਮਾਰ ਨੇ ਆਪਣੀ ਕਾਰਵਾਈ ਕਰਦਿਆਂ ਉਕਤ ਨੂੰ ਦਰੱਖਤ ਨੂੰ ਅੱਜ ਮੁੱਢ ਤੋਂ ਕੱਟਵਾ ਦਿੱਤਾ।
ਕਣਕ ਦੀਆਂ 80 ਬੋਰੀਆਂ ਫੜੀਆਂ
NEXT STORY