ਪਟਿਆਲਾ, (ਜੋਸਨ)- ਖਨੌਰੀ-ਕੈਥਲ ਰੋਡ ’ਤੇ ਅਰਨੋ ਨੇਡ਼ੇ ਸਥਿਤ ਐੱਚ. ਪੀ. ਪੈਟਰੋਲ ਪੰਪ ਦੇ ਮਾਲਿਕ ਸ਼ਰਨਜੀਤ ਸਿੰਘ ਲੱਕੀ ਕੋਲੋਂ ਲੰਘੀ ਦੇਰ ਰਾਤ ਲੁਟੇਰਿਆਂ ਨੇ ਘੇਰ ਕੇ 84 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ®ਸ਼ਰਨਜੀਤ ਸਿੰਘ ਲੱਕੀ ਨੇ ਦੱਸਿਆ ਕਿ ਉਹ ਰਾਤੀਂ 9 ਵਜੇ ਦੇ ਕਰੀਬ ਆਪਣੇ ਪੈਟਰੋਲ ਪੰਪ ਤੋਂ ਕੈਸ਼ ਦਾ ਬੈਗ ਲੈ ਕੇ ਆਪਣੇ ਘਰ ਡੇਰਾ ਜਹਾਂਗੀਰ ਗੁਰਦਿੱਤਪੁਰਾ ਵਿਖੇ ਜਾ ਰਹੇ ਸਨ। ਬੈਗ ਰੁਟੀਨ ਦੀ ਤਰ੍ਹਾਂ ਉਨ੍ਹਾਂ ਦੇ ਮੋਢੇ ’ਤੇ ਟੰਗਿਆ ਹੋਇਆ ਸੀ ਤੇ ਹਨ੍ਹੇਰੇ ਦਾ ਫਾਇਦਾ ਉਠਾਉਂਦੇ ਅਚਨਚੇਤ ਤਿੰਨ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ ਤੇ ਧੱਕਾ ਮਾਰ ਕੇ ਉਨ੍ਹਾਂ ਦਾ ਪੈਸਿਆਂ ਵਾਲਾ ਬੈਗ਼ ਲੈ ਕੇ ਫਰਾਰ ਹੋ ਗਏ।
ਇਸ ਬੈਗ ਵਿਚ 84 ਹਜ਼ਾਰ ਰੁਪਏ ਸੀ ਤੇ ਉਨ੍ਹਾਂ ਨੇ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਪਰ ਉਹ ਹਨ੍ਹੇਰੇ ਦਾ ਫ਼ਾਇਦਾ ਉਠਾਉਂਦੇ ਹੋਏ ਫ਼ਰਾਰ ਹੋ ਗਏ। ਸ਼ਰਨਜੀਤ ਲੱਕੀ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਚੌਂਕ ਠਰੁੰਆਂ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਹੈ। ਉਧਰੋਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਆਪਣੀ ਕਾਰਵਾਈ ਸਖ਼ਤੀ ਨਾਲ ਕਰ ਰਹੀ ਹੈ।
ਸੱਪ ਦੇ ਡੰਗਣ ਨਾਲ ਮਜ਼ਦੂਰ ਦੀ ਮੌਤ
NEXT STORY