ਨੂਰਪੁਰਬੇਦੀ (ਸੰਜੀਵ ਭੰਡਾਰੀ)- ਸਤਲੁਜ ਦਰਿਆ ’ਚ ਇਕ ਵਾਰ ਫਿਰ ਤੋਂ ਪਾਣੀ ਦਾ ਪੱਧਰ ਵੱਧ ਗਿਆ ਹੈ। ਸਤਲੁਜ ਦਰਿਆ ਵਿਚ ਭਾਰੀ ਮਾਤਰਾ ਵਿਚ ਪਾਣੀ ਆਉਣ ਕਾਰਨ ਅੱਜ ਨੂਰਪੁਰਬੇਦੀ-ਬੁਰਜ-ਸ੍ਰੀ ਅਨੰਦਪੁਰ ਸਾਹਿਬ ਮਾਰਗ ਪੂਰੀ ਤਰ੍ਹਾਂ ਬੰਦ ਰਹਿਣ ਕਾਰਨ ਆਵਾਜਾਈ ਠੱਪ ਰਹੀ, ਜਿਸ ਕਾਰਨ ਲੋਕਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਉਣ-ਜਾਣ ਲਈ ਬਦਲਵਾਂ ਰਸਤਾ ਚੁਣਨਾ ਪਿਆ। ਨੂਰਪੁਰਬੇਦੀ-ਬੁਰਜ-ਸ੍ਰੀ ਅਨੰਦਪੁਰ ਸਾਹਿਬ ਮਾਰਗ ਪੂਰੀ ਤਰ੍ਹਾਂ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਕਈ ਹਿੱਸਿਆਂ ’ਚ ਰਾਤ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਸਤਲੁਜ ਦਰਿਆ ਸਮੇਤ ਹੋਰਨਾਂ ਨਦੀਆਂ ’ਚ ਭਾਰੀ ਮਾਤਰਾ ’ਚ ਪਾਣੀ ਆ ਰਿਹਾ ਹੈ, ਜਿਸ ਕਾਰਨ ਨੂਰਪੁਰਬੇਦੀ-ਸ੍ਰੀ ਅਨੰਦਪੁਰ ਸਾਹਿਬ ਮਾਰਗ ’ਤੇ ਪੈਂਦੇ ਪਿੰਡ ਅਮਰਪੁਰ ਬੇਲਾ ਦੀ ਹਦਬਸਤ ’ਚੋਂ ਲੰਘਦੇ ‘ਕਾਜਵੇ’ ’ਚ ਭਾਰੀ ਮਾਤਰਾ ’ਚ ਪਾਣੀ ਆਉਣ ਕਾਰਨ ਉਕਤ ਮਾਰਗ ਦੇ ਦੋਵੇਂ ਪਾਸੇ ਆਉਣ-ਜਾਣ ਵਾਲੇ ਰਾਹਗੀਰਾਂ ਦਾ ਤਾਂਤਾ ਲੱਗ ਗਿਆ। ਤੇਜ਼ੀ ਨਾਲ ਵਧ ਰਹੇ ਪਾਣੀ ਦੇ ਪੱਧਰ ਨੂੰ ਵੇਖਦਿਆਂ ਰਾਹਗੀਰਾਂ ਨੂੰ ਕਈ ਕਿਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਕੇ ਵਾਇਆ ਬੁੰਗਾ ਸਾਹਿਬ ਜਾਂ ਫਿਰ ਵਾਇਆ ਝੱਜ ਚੌਂਕ ਹੋ ਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਪਿਆ। ਉਥੇ ਹੀ ਸ੍ਰੀ ਅਨੰਦਪੁਰ ਸਾਹਿਬ ਨੇੜੇ ਸਤਲੁਜ ਦਰਿਆ ਦੇ ਕੰਡੇ 'ਤੇ ਪੈਂਦੇ ਪਿੰਡ ਬੁਰਜ ਵਿਚ ਪਾਣੀ ਜ਼ਿਆਦਾ ਹੋਣ ਕਾਰਨ ਤੇਜ ਵਹਾਅ ਵਿਚ ਮੋਟਰਸਾਈਕਲ ਵੀ ਰੁੜ ਗਿਆ।
ਇਹ ਵੀ ਪੜ੍ਹੋ- ਜਲੰਧਰ ਦੇ ਸਕੇ ਭਰਾਵਾਂ ਦਾ ਸ਼ਰੇਆਮ ਹਾਈਵੇਅ ’ਤੇ ਕਤਲ, ਕੋਲ ਖੜ੍ਹ ਮੌਤ ਦਾ ਤਾਂਡਵ ਵੇਖਦੇ ਰਹੇ ਲੋਕ
ਜ਼ਿਕਰਯੋਗ ਹੈ ਕਿ ਨੂਰਪੁਰਬੇਦੀ-ਬੁਰਜ-ਸ੍ਰੀ ਅਨੰਦਪੁਰ ਸਾਹਿਬ ਮਾਰਗ ਰਸਤਿਓਂ ਨੂਰਪੁਰਬੇਦੀ-ਸ੍ਰੀ ਅਨੰਦਪੁਰ ਸਾਹਿਬ ਦੀ ਦੂਰੀ ਕਰੀਬ ਸਾਢੇ 8 ਕਿਲੋਮੀਟਰ ਪੈਂਦੀ ਹੈ, ਜਦਕਿ ਬਦਲਵੇਂ ਰਸਤਿਓਂ ਇਹ ਦੂਰੀ ਕਰੀਬ 17 ਕਿਲੋਮੀਟਰ ਪੈਂਦੀ ਹੈ, ਜਿਸ ਕਰਕੇ ਅੱਜ ਸਾਰਾ ਦਿਨ ਰਾਹਗੀਰਾਂ ਨੂੰ ਉਕਤ ਮਾਰਗ ਦੇ ਬੰਦ ਹੋਣ ਕਾਰਨ ਭਾਰੀ ਖੁੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਣ ਕਾਰਨ ਕਿਸੇ ਪ੍ਰਕਾਰ ਦੇ ਜਾਨੀ-ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਇਹ ਵੀ ਪੜ੍ਹੋ- ਭੁਲੱਥ ਦੇ ਨੌਜਵਾਨ ਦਾ ਮਨੀਲਾ 'ਚ ਕਤਲ, 5 ਭੈਣਾਂ ਦਾ ਸੀ ਇਕਲੌਤਾ ਭਰਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸਰਹੱਦ ਪਾਰ ਤੋਂ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼, 5 ਕਿਲੋ ਹੈਰੋਇਨ ਸਣੇ 1 ਵਿਅਕਤੀ ਗ੍ਰਿਫ਼ਤਾਰ
NEXT STORY