ਪੰਜਾਬ ਡੈਸਕ– ਮੌਸਮ ਵਿਭਾਗ ਨੇ ਚੰਡੀਗੜ੍ਹ ’ਚ 18 ਤੇ 19 ਨੂੰ ਬੱਦਲ ਛਾਏ ਰਹਿਣ ਦੇ ਨਾਲ ਹੀ ਤਾਪਮਾਨ 33 ਤੋਂ 34 ਡਿਗਰੀ ਹੋਣ ਦਾ ਅਨੁਮਾਨ ਦੱਸਿਆ ਸੀ। ਹੋਇਆ ਉਸ ਤੋਂ ਉਲਟ ਤੇ ਵੀਰਵਾਰ ਨੂੰ ਦਿਨ ਭਰ ਮੌਸਮ ਸਾਫ਼ ਹੀ ਨਹੀਂ ਰਿਹਾ, ਸਗੋਂ ਤਾਪਮਾਨ ਵੀ 36.7 ਡਿਗਰੀ ਪਹੁੰਚ ਗਿਆ।
ਇਹ ਖ਼ਬਰ ਵੀ ਪੜ੍ਹੋ : ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਸੈਲੂਨ ਮਾਲਕ ਦਾ ਕਤਲ, ਹੱਥ ਵੱਢੇ ਤੇ ਸਿਰ ਕੀਤਾ ਖੋਖਲਾ
ਚੰਡੀਗੜ੍ਹ ਮੌਸਮ ਵਿਭਾਗ ਦੇ ਸਾਰੇ ਅਨੁਮਾਨਾਂ ਦੇ ਉਲਟ ਵੀਰਵਾਰ ਨੂੰ ਦਿਨ ਭਰ ਨਾ ਬੱਦਲ ਆਏ ਤੇ ਨਾ ਗਰਮੀ ਤੋਂ ਰਾਹਤ ਮਿਲੀ।
ਮੌਸਮ ਵਿਭਗ ਨੇ ਵਿਗਿਆਨਿਕ ਜਦੋਂ ਵੀਰਵਾਰ ਸ਼ਾਮ ਚੰਡੀਗੜ੍ਹ ਨੂੰ ਲੈ ਕੇ ਇਹ ਬੋਲ ਰਹੇ ਸਨ ਕਿ ਹੁਣ ਮੀਂਹ ਨਹੀਂ ਪਵੇਗਾ ਤਾਂ ਫਿਰ ਉਨ੍ਹਾਂ ਦੇ ਅਨੁਮਾਨਾਂ ਨੂੰ ਝੂਠ ਦੱਸਦਿਆਂ ਦੇਰ ਰਾਤ 12.03 ਵਜੇ ਸ਼ਹਿਰ ਦੇ ਕੁਝ ਹਿੱਸਿਆਂ ’ਚ ਬੱਦਲਾਂ ਦੇ ਗਰਜਨ ਦੇ ਨਾਲ ਹੀ ਹਲਕੀ ਤੇ ਤੇਜ਼ ਮੀਂਹ ਦੇ ਨਾਲ ਹਵਾਵਾਂ ਚੱਲਣ ਲੱਗੀਆਂ। ਖ਼ਬਰ ਲਿਖੇ ਜਾਣ ਤੱਕ ਸ਼ਹਿਰ ਦੇ ਕੁਝ ਹਿੱਸਿਆਂ ਦੇ ਨਾਲ ਮੋਹਾਲੀ, ਜ਼ੀਰਕਪੁਰ ’ਚ ਵੀ ਮੀਂਹ ਪੈ ਰਿਹਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦਿਲਰੋਜ਼ ਕਤਲਕਾਂਡ 'ਚ ਆਏ ਇਤਿਹਾਸਕ ਫ਼ੈਸਲੇ 'ਚ ਪੁਲਸ ਦਾ ਰਿਹੈ ਅਹਿਮ ਯੋਗਦਾਨ, ਜਾਣੋ ਕੀ ਸੀ ਪੂਰਾ ਮਾਮਲਾ
NEXT STORY