ਹੁਸ਼ਿਆਰਪੁਰ, (ਅਮਰਿੰਦਰ)- ਸ਼ਹਿਰ ਦੇ ਘੰਟਾ ਘਰ ਚੌਕ ਦੇ ਨਜ਼ਦੀਕ ਆਪਣੀ ਹੀ ਦੁਕਾਨ 'ਤੇ ਪਤਨੀ ਵੱਲੋਂ ਤੰਗ ਪ੍ਰੇਸ਼ਾਨ ਕਰਨ ਤੇ ਕੁੱਟ-ਮਾਰ ਕਰਕੇ ਜ਼ਖਮੀ ਹੋਣ ਵਾਲੇ ਪੀੜ੍ਹਤ ਪਤੀ ਦੀ ਸ਼ਿਕਾਇਤ 'ਤੇ ਥਾਣਾ ਸਿਟੀ ਪੁਲਸ ਨੇ ਦੋਸ਼ੀ ਪਤਨੀ ਦੇ ਖਿਲਾਫ਼ ਵੱਖ-ਵੱਖ ਧਰਾਵਾਂ ਅਧੀਨ ਕੇਸ ਦਰਜ ਕੀਤਾ ਹੈ।
ਕੀ ਹੈ ਮਾਮਲਾ : ਥਾਣਾ ਸਿਟੀ ਪੁਲਸ ਕੋਲ ਦਰਜ ਸ਼ਿਕਾਇਤ 'ਚ ਜਗਤਪੁਰਾ ਮੁਹੱਲੇ ਦੇ ਰਹਿਣ ਵਾਲੇ ਪੀੜ੍ਹਤ ਪਤੀ ਭਾਰਤ ਭੂਸ਼ਣ ਨੇ ਪੁਲਸ ਨੂੰ ਦੱਸਿਆ ਕਿ ਉਹ
ਘੰਟਾ ਘਰ ਚੌਕ ਦੇ ਨਜ਼ਦੀਕ ਆਪਣੀ ਦੁਕਾਨ 'ਤੇ ਬੈਠਾ ਸੀ।
ਇਸੇ ਦੌਰਾਨ ਉਸ ਦੀ ਪਤਨੀ ਨੇਹਾ ਗੋਇਲ ਦੁਕਾਨ 'ਤੇ ਆਈ ਤੇ ਉਸ ਨਾਲ ਝਗੜਾ ਕਰਨ ਲੱਗੀ। ਸਮਝਾਉਣ 'ਤੇ ਉਸ ਨੇ ਆਪਣੇ ਪਰਸ 'ਚੋਂ ਕੋਈ ਸਮਾਨ ਕੱਢ ਕੇ ਉਸ 'ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਬਾਅਦ 'ਚ ਧਮਕੀ ਦਿੰਦੇ ਹੋਏ ਦੁਕਾਨ ਤੋਂ ਨਿਕਲ ਗਈ।
ਕੀ ਕਹਿੰਦੇ ਹਨ ਜਾਂਚ ਅਧਿਕਾਰੀ : ਥਾਣਾ ਸਿਟੀ ਪੁਲਸ ਦੇ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਉਕਤ ਸ਼ਿਕਾਇਤ ਉਪਰੰਤ ਦੋਸ਼ੀ ਮਹਿਲਾ ਨੇਹਾ ਗੋਇਲ ਦੇ ਖਿਲਾਫ਼ ਆਈ.ਪੀ.ਸੀ. ਦੀ ਧਾਰਾ 323, 451, 506 ਅਧੀਨ ਮਾਮਲਾ ਦਰਜ ਕਰ ਲਿਆ ਹੈ।
ਟੈਕਨੀਕਲ ਸਰਵਿਸਜ਼ ਯੂਨੀਅਨ ਨੇ ਪਾਵਰਕਾਮ ਮੈਨੇਜਮੈਂਟ ਦੀ ਅਰਥੀ ਫੂਕੀ
NEXT STORY