ਚੱਬੇਵਾਲ (ਗੁਰਮੀਤ)– ਥਾਣਾ ਚੱਬੇਵਾਲ ਅਧੀਨ ਪੈਂਦੇ ਪਿੰਡ ਜੱਟਪੁਰ ਦੇ ਇਕ ਵਿਆਹੁਤਾ ਨੌਜਵਾਨ ਵੱਲੋਂ ਬੀਤੇ ਦਿਨ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਚੱਬੇਵਾਲ ਦੇ ਏ. ਐੱਸ. ਆਈ. ਰਾਜਵਿੰਦਰ ਸਿੰਘ ਨੇ ਦੱਸਿਆ ਕਿ ਲੜਕੇ ਦੇ ਪਿਤਾ ਹਰੀ ਪਾਲ ਵਾਸੀ ਜੱਟਪੁਰ ਥਾਣਾ ਚੱਬੇਵਾਲ ਨੇ ਥਾਣਾ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਕਿ ਉਸ ਦਾ ਲੜਕਾ ਹਰਵਿੰਦਰ ਕੁਮਾਰ (29) ਸੋਨਾਲੀਕਾ ਫੈਕਟਰੀ ਵਿਚ ਕੰਮ ਕਰਦਾ ਹੈ। ਉਸ ਦਾ ਵਿਆਹ ਕਰੀਬ 8 ਮਹੀਨੇ ਪਹਿਲਾਂ ਪੂਨਮ ਰਾਣੀ ਪੁੱਤਰੀ ਦੇਵ ਰਾਜ ਵਾਸੀ ਪਿੰਡ ਮੱਕੋਵਾਲ ਨਾਲ ਹੋਇਆ ਸੀ।
ਇਹ ਵੀ ਪੜ੍ਹੋ: ਮਹੀਨੇ ਦੀ ਖ਼ਪਤ ਨੂੰ ਦਿਨਾਂ ਨਾਲ ਵੰਡ ਕੇ ਲਾਗੂ ਹੋਵੇਗੀ 300 ਯੂਨਿਟ ਮੁਫ਼ਤ ਬਿਜਲੀ ਵਾਲੀ ਸਕੀਮ, ਜਾਣੋ ਕਿਉਂ
ਵਿਆਹ ਤੋਂ 2 ਕੁ ਮਹੀਨੇ ਬਾਅਦ ਹੀ ਉਸ ਦੀ ਨੂੰਹ ਪੂਨਮ ਰਾਣੀ ਅਤੇ ਸੁਹਰਾ ਪਰਿਵਾਰ ਵਾਲੇ ਹਰਵਿੰਦਰ ਕੁਮਾਰ ਨੂੰ ਆਪਣੇ ਪਰਿਵਾਰ ਤੋਂ ਵੱਖ ਹਿਣ ਲਈ ਤੰਗ-ਪ੍ਰੇਸ਼ਾਨ ਕਰਨ ਲੱਗ ਪਏ, ਜਿਸ ਨਾਲ ਹਰਵਿੰਦਰ ਕੁਮਾਰ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣ ਲੱਗ ਪਿਆ। 27 ਜੁਲਾਈ ਦੀ ਸ਼ਾਮ ਨੂੰ ਆਪਣੇ ਮੋਟਰਸਾਈਕਲ ’ਤੇ ਘਰੋਂ ਕੰਮ ਕਰਨ ਲਈ ਗਿਆ ਅਤੇ ਵਾਪਸ ਨਹੀ ਆਇਆ। ਜਿਸ ਦੀ ਭਾਲ ਕਰਨ ’ਤੇ ਉਸ ਦਾ ਮੋਟਰਸਾਈਕਲ ਸ੍ਰੀ ਅਨੰਦਪੁਰ ਸਾਹਿਬ ਨੇੜੇ ਨਹਿਰ ਦੇ ਕੰਢੇ ਤੋਂ ਮਿਲਿਆ ਅਤੇ ਬੀਤੇ ਦਿਨ ਉਸ ਦੀ ਲਾਸ਼ ਕੋਟਲਾ ਸਰਕਟ ਹਾਊਸ ਸ੍ਰੀ ਅਨੰਦਪੁਰ ਸਾਹਿਬ ਵਿਚੋਂ ਮਿਲੀ।
ਥਾਣਾ ਪੁਲਸ ਨੇ ਮ੍ਰਿਤਕ ਹਰਵਿੰਦਰ ਕੁਮਾਰ ਦੀ ਪਤਨੀ ਪੂਨਮ ਰਾਣੀ, ਸੱਸ ਸੁਦੇਸ਼ ਕੁਮਾਰੀ ਅਤੇ ਲਾਡੀ ਪੁੱਤਰ ਦੇਵ ਰਾਜ ਵਾਸੀਆਨ ਮੱਕੋਵਾਲ ਥਾਣਾ ਦਸੂਹਾ ਖ਼ਿਲਾਫ਼ ਕਾਨੂੰਨ ਦੀ ਧਾਰਾ 306 ਅਤੇ 34 ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਅਨੋਖਾ ਪਿਆਰ! ਵਿਆਹ ਕਰਵਾਉਣ ਲਈ ਜਲੰਧਰ ਦਾ ਸ਼ੁਭਮ ਬਣਿਆ 'ਜੀਆ', ਹੁਣ ਪਈ ਰਿਸ਼ਤੇ 'ਚ ਤਰੇੜ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਦੀ ਧੀ ਦੇ ਮੋਢਿਆਂ 'ਤੇ ਲੱਗੇ ਸਟਾਰ, ਭਾਰਤੀ ਫ਼ੌਜ 'ਚ ਲੈਫਟੀਨੈਂਟ ਬਣ ਵਧਾਇਆ ਮਾਣ (ਤਸਵੀਰਾਂ)
NEXT STORY