ਲੁਧਿਆਣਾ (ਜ.ਬ.)-ਕੋਵਿਡ-19 ਕਾਰਨ ਪੰਜਾਬ ਸਰਕਾਰ ਨੇ ਹਦਾਇਤਾਂ ਮੁਤਾਬਕ ਟ੍ਰਾਂਸਪੋਰਟ ਵਿਭਾਗ ਨੂੰ ਬੱਸਾਂ ’ਚ ਸਿਰਫ 50 ਫੀਸਦੀ ਸਵਾਰੀਆਂ ਨੂੰ ਲਿਜਾਣ ਦੇ ਹੁਕਮ ਦਿੱਤੇ ਹੋਏ ਹਨ। ਇਸ ਦੌਰਾਨ ਲੁਧਿਆਣਾ ਬੱਸ ਅੱਡੇ ਤੋਂ ਸੰਗਰੂਰ ਲਈ ਪੀ. ਆਰ. ਟੀ. ਸੀ. ਦੀ ਬੱਸ ਰਵਾਨਾ ਹੋਈ, ਜਿਸ ਵਿਚ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਸਿਰਫ 25 ਸਵਾਰੀਆਂ ਅਤੇ 2 ਫ੍ਰੀਡਮ ਫਾਈਟਰਾਂ ਸਮੇਤ 27 ਸਵਾਰੀਆਂ ਬੱਸ ’ਚ ਬਿਠਾ ਕੇ ਲਿਜਾ ਰਿਹਾ ਸੀ ਤਾਂ ਗਿੱਲ ਚੌਕ ਕੋਲ ਉਕਤ ਬੱਸ ਦੇ ਡਰਾਈਵਰ ਨੇ ਬੱਸ ਨੂੰ ਨਹੀਂ ਰੋਕਿਆ ਕਿਉਂਕਿ ਬੱਸ ਵਿਚ ਪਹਿਲਾਂ ਹੀ ਪੂਰੀਆਂ ਸਵਾਰੀਆਂ ਮੌਜੂਦ ਸਨ ਪਰ ਉਥੇ ਖੜ੍ਹੇ ਦੋ ਨੌਜਵਾਨ ਬੱਸ ਦੇ ਅੱਗੇ ਆ ਕੇ ਖੜ੍ਹੇ ਹੋ ਗਏ ਅਤੇ ਬੱਸ ਨੂੰ ਰੋਕਣ ਲਈ ਇਸ਼ਾਰਾ ਕੀਤਾ।
ਇਹ ਵੀ ਪੜ੍ਹੋ-35 ਗਰਲਫ੍ਰੈਂਡਸ ਨੂੰ ਕਰ ਰਿਹਾ ਸੀ ਡੇਟ, ਫਿਰ ਇਕ ਦਿਨ ਆ ਗਈ ਸ਼ਾਮਤ
ਜਦੋਂ ਕੰਡਕਟਰ ਨੇ ਉਨ੍ਹਾਂ ਨੂੰ ਬੱਸ ਵਿਚ ਪੂਰੀਆਂ ਸਵਾਰੀਆਂ ਹੋਣ ਦਾ ਹਵਾਲਾ ਦਿੱਤਾ ਤਾਂ ਗੁੱਸੇ ’ਚ ਆਏ ਨੌਜਵਾਨਾਂ ਨੇ ਬੱਸ ’ਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਬੱਸ ਦੇ ਸ਼ੀਸ਼ੇ ਟੁੱਟ ਗਏ। ਬੱਸ ਦੇ ਕੰਡਕਟਰ ਅਤੇ ਡਰਾਈਵਰ ਨੇ ਇਸ ਦੀ ਸੂਚਨਾ ਹੈੱਡ ਆਫਿਸ ਨੂੰ ਦਿੱਤੀ, ਜਿਸ ’ਤੇ ਉਨ੍ਹਾਂ ਨੇ ਸਬੰਧਤ ਪੁਲਸ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ।
ਸਮਰੱਥਾ ਤੋਂ ਜ਼ਿਆਦਾ ਸਵਾਰੀਆਂ ਬਿਠਾਉਣ ’ਤੇ ਪੁਲਸ ਕੱਟ ਦਿੰਦੀ ਹੈ ਚਾਲਾਨ : ਸ਼ਮਸ਼ੇਰ ਸਿੰਘ
ਪਨਬਸ ਯੂਨੀਅਨ ਦੇ ਜ਼ਿਲਾ ਪ੍ਰਧਾਨ ਸ਼ਮਸ਼ੇਰ ਸਿੰਘ ਢਿੱਲੋਂ ਨੇ ਕਿਹਾ ਕਿ ਇਕ ਪਾਸੇ ਸਰਕਾਰੀ ਹਦਾਇਤਾਂ ਮੁਤਾਬਕ ਸਵਾਰੀਆਂ ਨੂੰ ਬੱਸਾਂ ਵਿਚ ਭਰਨ ਲਈ ਕਹਿ ਰਹੀ ਹੈ ਅਤੇ ਜੇਕਰ ਸਮਰੱਥਾ ਤੋਂ ਜ਼ਿਆਦਾ ਸਵਾਰੀਆਂ ਹੋਣ ’ਤੇ ਪੁਲਸ ਚਲਾਨ ਕੱਟ ਦਿੰਦੀ ਹੈ, ਜਿਸ ਕਾਰਨ ਸਾਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
ਜਲੰਧਰ 'ਚ ਸ਼ਰ੍ਹੇਆਮ ਹੋਈ ਗੁੰਡਾਗਰਦੀ ; ਪੁਲਸ ਨਾਕੇ ਨੇੜੇ ਚੱਲੀਆਂ ਤਲਵਾਰਾਂ, 3 ਫੱਟੜ
NEXT STORY