ਲੁਧਿਆਣਾ: ਵਿਆਹ 'ਚ ਲਾੜਾ ਅਤੇ ਲਾੜੀ ਦੇ ਰਿਸ਼ਤੇਦਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੀ 10 ਸਾਲਾ ਕੁੜੀ ਪੁਲਸ ਨੂੰ ਆਪਣੀਆਂ ਉਂਗਲੀਆਂ 'ਤੇ ਨਚਾ ਰਹੀ ਹੈ। ਕੁੜੀ ਤੋਂ 25 ਸਾਲ ਦਾ ਇਕ ਨੌਜਵਾਨ ਉਸ ਕੋਲੋਂ ਚੋਰੀ ਕਰਵਾ ਰਿਹਾ ਹੈ। 24 ਦਿਨਾਂ ਦੇ ਅੰਦਰ ਹੀ ਦੋਵੇਂ ਲੁਧਿਆਣਾ ਸਮੇਤ ਭਿੰਨ ਸ਼ਹਿਰਾਂ 'ਚ ਪੰਜ ਵਾਰਦਾਤਾਂ ਕਰ ਚੁੱਕੇ ਹਨ। ਹਾਲ ਹੀ 'ਚ ਮੋਹਾਲੀ ਅਤੇ ਚੰਡੀਗੜ੍ਹ 'ਚ ਤਿੰਨ ਹੋਰ ਵਾਰਦਾਤਾਂ ਕਰਕੇ ਇਸ ਕੁੜੀ ਨੇ ਪੁਲਸ ਨੂੰ ਚੁਣੌਤੀ ਦੇ ਦਿੱਤੀ ਹੈ। ਇਹ ਗਿਰੋਹ ਸ਼ਹਿਰ ਬਦਲ ਬਦਲ ਕੇ ਵਾਰਦਾਤਾਂ ਕਰ ਰਿਹਾ ਹੈ। ਇਹ ਦੋਵੇਂ ਮੱਧ ਪ੍ਰਦੇਸ਼ ਤੋਂ ਹਨ, ਪੁਲਸ ਨੂੰ ਇਹ ਜਾਣਕਾਰੀ ਮਿਲ ਸਕੀ ਹੈ। ਪੁਲਸ ਦੇ ਕੋਲ ਸੀ.ਸੀ.ਟੀ.ਵੀ.ਫੁਟੇਜ ਵੀ ਹੈ। ਫਿਰ ਵੀ ਦੋਵੇਂ ਪੁਲਸ ਨੂੰ ਚਕਮਾ ਦੇ ਰਹੇ ਹਨ।
ਲੁਧਿਆਣਾ ਦੇ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਗੈਂਗ ਨੂੰ ਫੜ੍ਹਨ ਦੇ ਲਈ ਟੀਮਾਂ ਬਣਾਈਆਂ ਗਈਆਂ ਹਨ। ਅਪੀਲ ਹੈ ਕਿ ਵਿਆਹ 'ਚ ਨਕਦੀ ਅਤੇ ਜਿਊਲਰ ਵਾਲੇ ਪਰਸ ਸੰਭਾਲ ਕੇ ਰੱਖਣ। ਅਜਿਹੇ ਮੌਕੇ 'ਤੇ ਕਈ ਤਰ੍ਹਾਂ ਦੇ ਗੈਂਗ ਨਜ਼ਰ ਰੱਖਦੇ ਹਨ। ਕੰਮ 'ਚ ਰੁੱਝੇ ਹੋਣ ਦੇ ਕਾਰਨ ਕਈ ਵਾਰ ਲੋਕ ਆਪਣੇ ਬੈਗ ਵੱਲ ਧਿਆਨ ਨਹੀਂ ਦੇ ਸਕਦੇ ਅਤੇ ਚੋਰ ਇਸ ਦਾ ਲਾਭ ਚੁੱਕ ਲੈਂਦੇ ਹਨ। ਜਾਣਕਾਰੀ ਮੁਤਾਬਕ ਸਰਾਭਾ ਨਗਰ ਦੇ ਗੁਰਦੁਆਰਾ ਸਾਹਿਬ 'ਚ ਸੋਨੀਆ ਅਰੋੜਾ ਦੀ ਬੇਟੀ ਸਾਬੀਆ ਦੇ ਆਨੰਦ ਕਾਰਜ ਦੌਰਾਨ ਉਸ ਦੀ ਨਾਨੀ ਹਰਜੀਤ ਕੌਰ ਦਾ ਪਰਸ ਚੋਰੀ ਹੋ ਗਿਆ। ਸੀ.ਸੀ.ਟੀ.ਵੀ. 'ਚ 10 ਸਾਲ ਦੀ ਕੁੜੀ ਪਰਸ ਚੋਰੀ ਕਰਦੀ ਦਿਖੀ। ਪਰਸ 'ਚ ਕਰੀਬ 1.60 ਲੱਖ ਰੁਪਏ ਦੇ ਗਹਿਣੇ ਸਨ।
ਸੁਖਬੀਰ ਕੌਰ ਬਾਵਾ ਦੇ ਪੁੱਤਰ ਗੁਰਸਿਮਰਨ ਸਿੰਘ ਦਾ ਵਿਆਹ ਦਿੱਲੀ ਦੇ ਮੁਖਰਜੀ ਨਗਰ ਨਿਵਾਸੀ ਜਗਜੀਤ ਸਿੰਘ ਹਰਸ਼ਰਨ ਕੌਰ ਦੀ ਧੀ ਮਨਮੀਤ ਕੌਰ ਦੇ ਨਾਲ ਕਲਾਸਟਨ ਗ੍ਰੈਂਡ ਰਿਜ਼ਾਰਟ 'ਚ ਸੀ। ਮਿਲਨੀ ਦੇ 10 ਮਿੰਟ ਬਾਅਦ ਹਰਸ਼ਰਨ ਦਾ ਪਰਸ ਚੋਰੀ ਹੋਇਆ। ਪਰਸ 'ਚ 22 ਲੱਖ ਰੁਪਏ ਦੇ ਗਹਿਣੇ ਅਤੇ ਨਕਦੀ ਸੀ। ਸ਼ਹਿਰ ਦੇ ਇਕ ਰਿਜ਼ਾਰਟ 'ਚ ਲਾੜੀ ਦੀ ਮਾਂ ਦਾ ਪਰਸ ਚੋਰੀ ਹੋ ਗਿਆ। ਪਰਸ 'ਚ ਕਰੀਬ 4.8 ਲੱਖ ਰੁਪਏ ਦੀ ਨਕਦੀ ਸੀ। ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ 'ਚ ਦਿਖ ਰਹੀ ਹੈ ਕਿ ਚੋਰੀ ਹੋਣ ਤੋਂ ਪਹਿਲਾਂ ਜਿਸ ਟੇਬਲ 'ਤੇ ਪਰਸ ਰੱਖਿਆ ਗਿਆ ਸੀ, ਉਸ ਦੇ ਨੇੜੇ-ਤੇੜੇ ਬੱਚੇ ਘੁੰਮੇ ਰਹੇ ਹਨ।
ਅੰਕੁਸ਼ ਸ਼ਰਮਾ ਦਾ ਵਿਆਹ ਗਾਜ਼ੀਆਬਾਦ ਨਿਵਾਸੀ ਕਰੁਣਾ ਸ਼ਰਮਾ ਦੇ ਨਾਲ ਹੋ ਰਿਹਾ ਸੀ। 10 ਸਾਲ ਦੀ ਕੁੜੀ ਨੇ ਅੰਕੁਸ਼ ਸ਼ਰਮਾ ਦੀ ਮਾਂ ਸ਼ਸ਼ੀ ਸ਼ਰਮਾ ਦਾ ਪਰਸ ਚੋਰੀ ਕਰ ਲਿਆ। ਇਸ 'ਚ 60 ਗ੍ਰਾਮ ਸੋਨੇ ਦਾ ਗਹਿਣੇ, ਚਾਂਦੀ ਦੀਆਂ ਸੱਤ ਮੁੰਦਰੀਆਂ ਅਤੇ 50 ਹਜ਼ਾਰ ਦੀ ਨਕਦੀ ਸੀ।ਇੱਥੇ ਲਾੜੇ ਦੇ ਚਾਚਾ ਮੰਗਤ ਰਾਮ ਦਾ ਬੈਗ ਚੋਰੀ ਹੋ ਗਿਆ। ਇਸ 'ਚ ਦੱਸ ਲੱਖ ਰੁਪਏ ਦੇ ਗਹਿਣੇ ਅਤੇ ਨਕਦੀ ਸੀ। ਚੰਡੀਗੜ੍ਹ ਦੇ ਥਾਣਾ ਇੰਡਸਟੀਅਲ ਏਰੀਆ ਦੇ ਐੱਸ.ਐੱਚ.ਓ. ਜਸਵੀਰ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ 'ਚ ਬੱਚੀ ਦੇ ਨਾਲ ਨੌਜਵਾਨ ਵੀ ਨਜ਼ਰ ਆ ਰਿਹਾ ਹੈ।
ਕੈਪਟਨ ਦੀ ਆਲ ਪਾਰਟੀ ਮੀਟਿੰਗ ਸ਼ੁਰੂ, ਬੈਂਸ ਭਰਾਵਾਂ ਨੇ ਲਾਇਆ ਧਰਨਾ
NEXT STORY