ਤਪਾ ਮੰਡੀ(ਸ਼ਾਮ, ਗਰਗ)- ਪਿੰਡ ਬੱਲ੍ਹੋ ਵਿਖੇ ਬਦਿਆਲਾ ਰੋਡ 'ਤੇ ਸਥਿਤ ਇਕ ਕਿਸਾਨ ਦੇ ਘਰ ਰਾਤ ਸਮੇਂ ਚੋਰਾਂ ਨੇ 9 ਤੋਲੇ ਸੋਨਾ ਤੇ ਡੇਢ ਲੱਖ ਰੁਪਏ ਚੋਰੀ ਕਰਨ ਉਪਰੰਤ ਟਰੈਕਟਰ ਨੂੰ ਅੱਗ ਲਾ ਦਿੱਤੀ। ਪੀੜਤ ਕਿਸਾਨ ਸਰਦਾਰਾ ਸਿੰਘ ਉਰਫ ਦਾਰਾ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਬੱਲ੍ਹੋ ਨੇ ਦੱਸਿਆ ਕਿ ਉਹ ਆਟਾ ਚੱਕੀ ਦਾ ਕੰਮ ਕਰਦਾ ਹੈ। ਚੱਕੀ ਦਾ ਬਿੱਲ ਭਰਨ ਲਈ ਉਸ ਨੇ ਘਰ ਵਿਚ 1,50000 ਰੁਪਏ ਲਿਆਕੇ ਰੱਖੇ ਹੋਏੇ ਸਨ। ਰਾਤ ਸਮੇਂ ਚੋਰ ਘਰ ਦੀ ਕੰਧ ਟੱਪਕੇ ਡੇਢ ਲੱਖ ਰੁਪਏ ਅਤੇ 9 ਤੋਲੇ ਸੋਨਾ ਚੋਰੀ ਕਰ ਕੇ ਲੈ ਗਏ ਅਤੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਘਰ 'ਚ ਖੜ੍ਹੇ ਟਰੈਕਟਰ ਨੂੰ ਅੱਗ ਲਾ ਗਏ। ਇੰਨਾ ਹੀ ਨਹੀਂ ਚੋਰਾਂ ਨੇ ਬਾਥਰੂਮ ਵਿਚ ਬਿਜਲੀ ਦੀਆਂ ਤਾਰਾਂ ਪਲੱਗ ਵਿਚ ਪਾ ਕੇ ਪਾਣੀ ਦੀ ਡਿੱਗੀ ਵਿਚ ਸੁੱਟ ਦਿੱਤੀਆਂ, ਜਿਸ ਨਾਲ ਘਰ ਦੇ ਮੈਂਬਰਾਂ ਦਾ ਜਾਨੀ ਨੁਕਸਾਨ ਹੋ ਸਕੇ। ਚਾਉਂਕੇ ਪੁਲਸ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਚੋਰੀ ਦੀ ਜਾਂਚ ਕੀਤੀ ਜਾ ਰਹੀ ਹੈ।
ਕਾਰ ਸਵਾਰਾਂ ਵੱਲੋਂ ਢਾਬੇ 'ਚ ਫਾਇਰਿੰਗ, 2 ਜ਼ਖਮੀ
NEXT STORY