ਜ਼ੀਰਾ (ਸਤੀਸ਼): ਜੀਰਾ ਦੇ ਅਵਾਨ ਰੋਡ 'ਤੇ ਅੱਜ ਇਕ ਸਾਬਕਾ ਕੌਂਸਲਰ 'ਤੇ ਕਾਤਲਾਨਾ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਗੰਭੀਰ ਰੂਪ ਵਿਚ ਜ਼ਖਮੀ ਸਾਬਕਾ ਐੱਮ.ਸੀ ਨੂੰ ਸਿਵਲ ਹਸਪਤਾਲ ਜੀਰਾ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਮੁਢਲੀ ਸਹਾਇਤਾ ਦੇਣ ਉਪਰੰਤ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ। ਇਹ ਸਾਰੀ ਘਟਨੀ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ।
ਸੀ.ਸੀ.ਟੀ.ਵੀ. ਕੈਮਰੇ ਦੀ ਰਿਕਾਰਡਿੰਗ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਪਹਿਲਾਂ ਇਕ ਔਰਤ ਅਤੇ ਇਕ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਉਂਦੇ ਹਨ ਅਤੇ ਹਵੇਲੀ ਦੇ ਅੰਦਰ ਚਲੇ ਜਾਂਦੇ ਹਨ। ਜਿਨ੍ਹਾਂ ਪਿੱਛੇ ਸਾਬਕਾ ਕੌਂਸਲਰ ਵੀ ਹਵੇਲੀ ਅੰਦਰ ਚਲਾ ਜਾਂਦਾ ਹੈ। ਕੁਝ ਸਮਾਂ ਬਾਅਦ ਇਕ ਹੋਰ ਵਿਅਕਤੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਉਂਦਾ ਹੈ ਜਿਸ ਕੋਲ ਤੇਜ਼ਧਾਰ ਹਥਿਆਰ ਹੁੰਦਾ ਹੈ ਅਤੇ ਉਹ ਵੀ ਹਵੇਲੀ ਅੰਦਰ ਚਲਾ ਜਾਂਦਾ ਹੈ। ਅੰਦਰ ਜਾ ਕੇ ਇਸ ਵੱਲੋਂ ਸਾਬਕਾ ਕੌਂਸਲਰ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਆਹਮੋ-ਸਾਹਮਣੇ ਹੋ ਗਏ ਚੰਨੀ ਤੇ ਚੌਧਰੀ ਦੇ ਸਮਰਥਕ! ਵੀਡੀਓ ਦੇਖੋ ਕੀ ਬਣਿਆ ਮਾਹੌਲ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ 'ਤੇ ਮੌਜੂਦ ਨੌਜਵਾਨ ਨੇ ਦੱਸਿਆ ਕਿ ਉਹ ਟਰੈਕਟਰ ਟਰਾਲੀ 'ਤੇ ਮਿੱਟੀ ਢੋਹਣ ਦਾ ਕੰਮ ਕਰਦਾ ਹੈ। ਉਹ ਅੱਜ ਜੀਰਾ ਦੇ ਅਵਾਨ ਰੋਡ 'ਤੇ ਸਥਿਤ ਪੱਪੂ ਐੱਮ.ਸੀ. ਦੀ ਜਗ੍ਹਾ 'ਤੇ ਭਰਤੀ ਪਾ ਰਿਹਾ ਸੀ ਤਾਂ ਉਸ ਨੂੰ ਅਚਾਨਕ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ। ਜਦੋਂ ਉਸ ਨੇ ਭੱਜ ਕੇ ਜਾ ਕੇ ਦੇਖਿਆ ਤਾਂ ਇਕ ਵਿਅਕਤੀ ਵੱਲੋਂ ਪੱਪੂ ਐੱਮ.ਸੀ. 'ਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਗਿਆ। ਉਸ ਵੱਲੋਂ ਛੁਡਾਉਣ 'ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਜਾਂਦਾ-ਜਾਂਦਾ ਉਸ ਨੂੰ ਵੀ ਦੇਖ ਲੈਣ ਦੀ ਧਮਕੀ ਦੇ ਗਿਆ।
ਸਿਵਲ ਹਸਪਤਾਲ ਜੀਰਾ ਵਿਖੇ ਤਾਇਨਾਤ ਡਾ. ਹਰਮਨ ਨੇ ਦੱਸਿਆ ਕਿ ਅੱਜ ਉਨ੍ਹਾਂ ਕੋਲ ਇਕ ਜ਼ਖ਼ਮੀ ਵਿਅਕਤੀ ਆਇਆ ਸੀ, ਜਿਸ ਦੇ ਸਿਰ ਅਤੇ ਹੱਥ ਉੱਪਰ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ। ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਰੈਫਰ ਕਰ ਦਿੱਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੰਭੂ ਤੇ ਖਨੌਰੀ ਮੋਰਚਿਆਂ ’ਤੇ ਡਟੇ ਕਿਸਾਨਾਂ ਵੱਲੋਂ 7 ਮਈ ਤੋਂ ਹਰਿਆਣਾ ’ਚ ‘ਕਿਸਾਨ ਯਾਤਰਾ’ ਸ਼ੁਰੂ ਕਰਨ ਦਾ ਐਲਾਨ
NEXT STORY