ਮੋਹਾਲੀ (ਰਣਬੀਰ) : ਮੋਹਾਲੀ ਸ਼ਹਿਰ ਦੇ ਅੰਦਰ ਵਾਹਨ ਚੋਰੀ ਦੀਆਂ ਵਾਪਰੀਆਂ ਵੱਖ-2 ਘਟਨਾਵਾਂ ਦੇ ਅੰਦਰ ਤਿੰਨ ਕਾਰਾਂ ਤੋਂ ਇਲਾਵਾ ਇੱਕ ਬੁਲਟ ਮੋਟਰਸਾਈਕਲ ਸਮੇਤ ਕੁੱਲ 4 ਵਾਹਨ ਚੋਰੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਦੀ ਇਤਲਾਹ ਸਬੰਧਿਤ ਥਾਣਿਆਂ ਦੀ ਪੁਲਸ ਨੂੰ ਦਿੱਤੇ ਜਾਣ 'ਤੇ ਪੁਲਸ ਵਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲੋੜੀਂਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਪਹਿਲੀ ਘਟਨਾ 'ਚ ਮਨਜਿੰਦਰ ਸਿੰਘ ਵਾਸੀ ਪਿੰਡ ਅਤਾਲਾ, ਜ਼ਿਲ੍ਹਾ ਪਟਿਆਲਾ ਮੁਤਾਬਕ ਉਹ ਟ੍ਰਾਈਸਿਟੀ ਦੇ ਅੰਦਰ ਕਾਰ ਕਿਰਾਏ 'ਤੇ ਲੈ ਇਸ ਨੂੰ ਚਲਾਉਣ ਦਾ ਕੰਮ ਕਰਦਾ ਹੈ।
ਪਿਛਲੇ ਕੁੱਝ ਦਿਨਾਂ ਤੋਂ ਉਸ ਨੇ ਆਪਣੇ ਹੀ ਪਿੰਡ ਦੇ ਜਾਣਕਾਰ ਦੀ ਸਵਿੱਫਟ ਡਿਜ਼ਾਇਰ ਕਾਰ ਆਪਣੀ ਘਰੇਲੂ ਵਰਤੋਂ ਲਈ ਲੈ ਰੱਖੀ ਸੀ। ਇਸੇ ਦੌਰਾਨ ਉਸਨੇ ਕਾਰ ਨੂੰ ਸੋਹਾਣਾ ਵਿਖੇ ਸਥਿਤ ਪੀ. ਜੀ. ਦੇ ਬਾਹਰ ਖੜ੍ਹੀ ਕੀਤਾ ਸੀ ਪਰ ਜਦੋਂ ਅਗਲੇ ਦਿਨ ਦੇਖਿਆ ਤਾਂ ਕਾਰ ਆਪਣੀ ਜਗ੍ਹਾ ਤੋਂ ਗਾਇਬ ਸੀ। ਕਾਰ ਦੀ ਉਸਨੇ ਕਾਫੀ ਭਾਲ ਕੀਤੀ ਪਰ ਉਸਦਾ ਕਿਧਰੇ ਕੁਝ ਪਤਾ ਨਹੀਂ ਲੱਗਾ। ਇਸੇ ਤਰ੍ਹਾਂ ਦੀ ਦੂਸਰੀ ਘਟਨਾ ਸਬੰਧੀ ਚੰਡੀਗੜ੍ਹ ਦੇ ਰਹਿਣ ਵਾਲੇ ਸੰਜੇ ਕੁਮਾਰ ਮੁੰਜਾਲ ਨੇ ਦੱਸਿਆ ਕਿ ਉਸਦੇ ਕੋਲ ਵੈਗਨਾਰ ਕਾਰ ਹੈ, ਜਿਸ ਨੂੰ ਬੀਤੇ ਦਿਨੀ ਉਸਨੇ ਆਪਣੇ ਦੋਸਤ ਦੇ ਘਰ ਖੜ੍ਹਾ ਕੀਤਾ ਸੀ ਪਰ ਕੁੱਝ ਅਣਪਛਾਤੇ ਵਿਅਕਤੀ ਉਸਨੂੰ ਚੋਰੀ ਕਰ ਲੈ ਗਏ। ਜਿਸ ਦੀ ਕਾਫੀ ਤਲਾਸ਼ ਦੇ ਬਾਵਜੂਦ ਕਿਧਰੋਂ ਕੋਈ ਸੁਰਾਗ ਹੱਥ ਨਹੀਂ ਲੱਗਾ।
ਅਜਿਹੀ ਹੀ ਤੀਜੀ ਘਟਨਾ ਫੇਜ਼-7 ਥਾਣਾ ਮਟੌਰ ਨੇੜੇ ਉਸ ਵੇਲੇ ਵਾਪਰੀ, ਜਦੋਂ ਹਰਮਿੰਦਰ ਸਿੰਘ ਨਾਂ ਦੇ ਵਿਅਕਤੀ ਦੀ ਕਾਰ ਨੂੰ ਅਣਜਾਣ ਵਿਅਕਤੀ ਚੋਰੀ ਕਰ ਲੈ ਗਏ। ਚੌਥੀ ਘਟਨਾ ਤਹਿਤ ਗੁਰਦੁਆਰਾ ਸਾਹਿਬ ਪਿੰਡ ਮਟੌਰ ਨੇੜੇ ਪੀ. ਜੀ. 'ਚ ਰਹਿ ਰਹੇ ਕੰਵਰਜੋਤ ਨੇ ਆਪਣੇ ਕੰਮ ਤੋਂ ਵਾਪਸ ਆ ਕੇ ਬੁਲਟ ਮੋਟਰਸਾਈਕਲ ਹਮੇਸ਼ਾ ਵਾਂਗ ਬਾਹਰ ਖੜ੍ਹਾ ਕੀਤਾ ਸੀ, ਜੋ ਉਸ ਨੂੰ ਗਾਇਬ ਮਿਲਿਆ। ਉਸਨੂੰ ਵੀ ਕੋਈ ਅਣਪਛਾਤਾ ਵਿਅਕਤੀ ਚੋਰੀ ਕਰ ਲੈ ਜਾ ਚੁੱਕਾ ਸੀ। ਉਪਰੋਕਤ ਚੋਰੀ ਦੀਆਂ ਸ਼ਿਕਾਇਤਾਂ ਮਿਲਣ ਮਗਰੋਂ ਥਾਣਾ ਮਟੌਰ ਅਤੇ ਸੋਹਾਣਾ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ
ਪੰਜਾਬ 'ਚ ਵਾਪਰ ਗਿਆ ਭਿਆਨਕ ਹਾਦਸਾ ; ਪੇਕੇ ਪਿੰਡ ਤੋਂ ਆਉਂਦਿਆਂ ਮਾਂ-ਧੀ ਦੀ ਰਸਤੇ 'ਚ ਹੀ ਹੋ ਗਈ ਦਰਦਨਾਕ ਮੌਤ
NEXT STORY