ਬਠਿੰਡਾ (ਸੁਖਵਿੰਦਰ) : ਚੋਰ ਸ਼ਿਵ ਸੈਨਾਂ ਆਗੂ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ। ਸ਼ਿਵ ਸੈਨਾ ਸੂਰੀਆਵੰਸੀ ਦੇ ਸੂਬਾ ਜਨਰਲ ਸਕੱਤਰ ਸ਼ੁਸ਼ੀਲ ਕੁਮਾਰ ਜਿੰਦਲ ਨੇ ਥਾਣਾ ਸਿਵਲ ਲਾਈਨ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 18 ਅਕੂਤਬਰ ਨੂੰ ਉਹ ਨਿੱਜੀ ਹਸਪਤਾਲ 'ਚ ਆਪਣੀ ਮਾਤਾ ਦਾ ਇਲਾਜ ਕਰਵਾਉਣ ਲਈ ਗਿਆ ਸੀ।
ਉਹ ਆਪਣਾ ਮੋਟਰਸਾਈਕਲ ਹਸਪਤਾਲ ਦੇ ਬਾਹਰ ਹੀ ਖੜ੍ਹਾ ਕਰ ਗਿਆ। ਕੁੱਝ ਦੇਰ ਬਾਅਦ ਜਦੋਂ ਉਹ ਵਾਪਿਸ ਆਇਆ ਤਾਂ ਉਸਦਾ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ। ਪੁਲਸ ਵਲੋਂ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਚੋਰ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਲੰਧਰ 'ਚ ਡਿਜੀਟਲ ਅਰੈਸਟ ਕਰਕੇ NRI ਜੋੜੇ ਨੂੰ ਬਣਾਇਆ ਬੰਧਕ, ਠੱਗੇ 11 ਲੱਖ ਰੁਪਏ
NEXT STORY